ਨਕਸਲਵਾਦੀਆਂ ਨੇ ਸੁਕਮਾ ‘ਚ ਐਂਟੀ ਲੈਂਡਮਾਈਨ ਵਾਹਨ ਉਡਾਇਆ | Naxalite Attack
- ਬਾਰੂਦੀ ਸੁਰੰਗ ‘ਚ ਧਮਾਕਾ ਕਰਕੇ ਦਿੱਤਾ ਘਟਨਾ ਨੂੰ ਅੰਜ਼ਾਮ
ਰਾਏਪੁਰ (ਏਜੰਸੀ)। ਛੱਤੀਸਗੜ੍ਹ ਦੇ ਨਕਸਲਵਾਦ (Naxalite Attack) ਨਾਲ ਪ੍ਰ੍ਰਭਾਵਿਤ ਸੁਕਮਾ ਜ਼ਿਲ੍ਹੇ ‘ਚ ਨਕਸਲਵਾਦੀਆਂ ਨੇ ਬਾਰੂਦੀ ਸੁਰੰਗ ‘ਚ ਧਮਾਕਾ ਕਰਕੇ ਐਂਟੀ ਲੈਂਡਮਾਈਨ ਵਹੀਕਲ ਨੂੰ ਉਡਾ ਦਿੱਤਾ ਹੈ ਇਸ ਘਟਨਾ ‘ਚ ਕੇਂਦਰੀ ਰਿਜ਼ਰਵ ਪੁਲਿਸ ਬਲ ਦੇ ਅੱਠ ਜਵਾਨ ਸ਼ਹੀਦ ਹੋ ਗਏ ਹਨ ਕੁਝ ਜ਼ਵਾਨਾਂ ਦੇ ਜ਼ਖ਼ਮੀ ਹੋਣ ਦੀ ਜਾਣਕਾਰੀ ਹੈ ਸੀਆਰਪੀਐਫ ਦੇ ਅਧਿਕਾਰੀਆਂ ਨੇ ਅੱਜ ਇੱਥੇ ਭਾਸ਼ਾ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਕਿਸਟਾਰਾਮ ਥਾਣਾ ਖੇਤਰ ‘ਚ ਨਕਸਲਵਾਦੀਆਂ ਨੇ ਬਾਰੂਦੀ ਸੁਰੰਗ ‘ਚ ਧਮਾਕਾ ਕਰਕੇ ਐਂਟੀ ਲੈਂਡਮਾਈਨ ਵਹੀਕਲ ਨੂੰ ਉਡਾ ਦਿੱਤਾ ਹੈ।
ਇਸ ਘਟਨਾ ‘ਚ ਸੀਆਰਪੀਐਫ ਦੇ 9 ਜਵਾਨ ਸ਼ਹੀਦ ਹੋ ਗਏ ਹਨ ਕੁਝ ਹੋਰ ਜਵਾਨਾਂ ਦੇ ਜ਼ਖਮੀ ਹੋਣ ਦੀ ਸੂਚਨਾ ਹੈ ਅਧਿਕਾਰੀਆਂ ਨੇ ਦੱਸਿਆ ਕਿ ਸੀਆਰਪੀਐਫ ਦੇ 212ਵੀਂ ਬਟਾਲੀਅਨ ਦੇ ਜਵਾਨ ਐਂਟੀ ਲੈਂਡਮਾਈਨ ਵਹੀਕਲ ‘ਚ ਸਵਾਰ ਹੋ ਕੇ ਰਵਾਨਾ ਹੋਏ ਸਨ ਜਦੋਂ ਉਹ ਕਿਸਟਾਰਾਮ ਥਾਣਾ ਖੇਤਰ ‘ਚ ਸਨ ਉਦੋਂ ਨਕਸਲੀਆਂ ਨੇ ਇੱਕ ਸ਼ਕਤੀਸ਼ਾਲੀ ਧਮਾਕੇ ‘ਚ ਵਾਹਨ ਨੂੰ ਉਡਾ ਦਿੱਤਾ। ਇਸ ਨਾਲ ਬਲ ਦੇ 9 ਜਵਾਨ ਸ਼ਹੀਦ ਹੋ ਗਏ ਇਸ ਘਟਨਾ ‘ਚ ਕੁਝ ਹੋਰ ਜਵਾਨਾਂ ਦੇ ਜ਼ਖਮੀ ਹੋਣ ਦੀ ਜਾਣਕਾਰੀ ਹੈ ਉਨ੍ਹਾਂ ਦੱਸਿਆ ਕਿ ਘਟਨਾ ਦੀ ਜਾਣਕਾਰੀ ਮਿਲਣ ਤੋਂ ਬਾਅਦ ਖੇਤਰ ‘ਚ ਵਾਧੂ ਪੁਲਿਸ ਬਲ ਨੂੰ ਰਵਾਨਾ ਕੀਤਾ ਗਿਆ ਹੈ ਲਾਸ਼ਾਂ ਤੇ ਜ਼ਖਮੀ ਜਵਾਨਾਂ ਨੂੰ ਜੰਗਲ ਤੋਂ ਬਾਹਰ ਕੱਢਣ ਦੀ ਕਾਰਵਾਈ ਕੀਤੀ ਜਾ ਰਹੀ ਹੈ ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਜੰਗਲ ਦੇ ਅੰਦਰ ਭਿਆਨਕ ਇਲਾਕੇ ‘ਚ ਹੋਈ ਹੈ ਘਟਨਾ ਸਬੰਧੀ ਜਾਣਕਾਰੀ ਲਈ ਜਾ ਰਹੀ ਹੈ।
ਜੰਗਲਾਂ ‘ਚ ਜਾਰੀ ਹੈ ਨਕਸਲੀਆਂ ਨਾਲ ਫੌਜ ਦਾ ਮੁਕਾਬਲਾ | Naxalite Attack
ਖਬਰ ਮਿਲਣ ਤੱਕ ਕਿਸਟਾਰਾਮ ਦੇ ਪਲੌਦੀ ਦੇ ਜੰਗਲਾਂ ‘ਚ ਨਕਸਲੀਆਂ ਤੇ ਜਵਾਨਾਂ ਦਰਮਿਆਨ ਮੁਕਾਬਲਾ ਚੱਲ ਰਿਹਾ ਹੈ ਦੋਵੇਂ ਪਾਸਿਓਂ ਗੋਲੀਬਾਰੀ ਜਾਰੀ ਹੈ, ਜਿਸ ‘ਚ ਇੱਕ ਨਕਸਲੀ ਦੇ ਵੀ ਮਾਰੇ ਜਾਣ ਦੀ ਗੱਲ ਸਾਹਮਣੇ ਆ ਰਹੀ ਹੈ ਜਵਾਨਾਂ ਦੀ ਮੱਦਦ ਲਈ ਆਲੇ-ਦੁਆਲੇ ਦੀਆਂ ਥਾਵਾਂ ਤੋਂ ਮੁਕਾਬਲੇ ਸਥਾਨ ‘ਤੇ ਬੈਕਐਪ ਪਾਰਟੀਆਂ ਭੇਜੀਆਂ ਜਾ ਰਹੀਆਂ ਹਨ ਇਸ ਘਟਨਾ ਸਬੰਧੀ ਆਈਬੀ ਨੇ ਪਹਿਲਾਂ ਤੋਂ ਅਲਰਟ ਜਾਰੀ ਕਰ ਰੱਖਿਆ ਸੀ ਸੂਤਰਾਂ ਦਾ ਕਹਿਣਾ ਹੈ ਕਿ 12:30 ਵਜੇ ਸੀਆਰਪੀਐਫ ਦੀ ਗੱਡੀ ‘ਚ ਬਲਾਸਟ ਹੋਇਆ ਮੰਨਿਆ ਜਾ ਰਿਹਾ ਹੈ ਕਿ ਲਗਭਗ 100-150 ਨਕਸਲੀਆਂ ਨੇ ਸੀਆਰੀਪੀਐਫ ਕੈਂਪ ‘ਤੇ ਹਮਲਾ ਕੀਤਾ ਸੀ।
8 ਮਾਰਚ ਨੂੰ ਹੋਇਆ ਸੀ 29 ਨਕਸਲੀਆਂ ਦਾ ਆਤਮ ਸਮਰਪਣ | Naxalite Attack
ਹਾਲੇ ਕੁਝ ਹੀ ਸਮੇਂ ਪਹਿਲਾਂ ਸੁਕਮਾ ਦੇ ਭੇਜੀ ਥਾਣਾ ਖੇਤਰ ਦੇ ਏਲਾਰਮਡੁਗੁ ਤੇ ਵੀਰਭੱਟੀ ਵਰਗੇ ਪਿੰਡਾਂ ਤੋਂ ਆਏ 29 ਨਕਸਲੀਆਂ ਨੇ ਆਤਮ ਸਮਰਪਣ ਕੀਤਾ ਸੀ ਇਨ੍ਹਾਂ ‘ਚ 11 ਔਰਤਾਂ ਵੀ ਸ਼ਾਮਲ ਸਨ ਇਹ ਉਹੀ ਪਿੰਡ ਹੈ ਜਿੱਥੇ 18 ਫਰਵਰੀ ਨੂੰ 20 ਨਕਸਲੀਆਂ ਨੂੰ ਮਾਰ ਸੁੱਟਿਆ ਗਿਆ ਸੀ ਇਸ ਮੁਕਾਬਲੇ ‘ਚ ਦੋ ਜਵਾਨ ਸ਼ਹੀਦ ਵੀ ਹੋਏ ਸਨ ਇਨ੍ਹਾਂ ਨਕਸਲੀਆਂ ‘ਚ ਕਈ ਖੂੰਖਾਰ ਨਕਸਲੀ ਵੀ ਸ਼ਾਮਲ ਹਨ।
ਪਿਛਲੇ ਸਾਲ ਹੋਇਆ ਸੀ ਵੱਡਾ ਹਮਲਾ
ਜ਼ਿਕਰਯੋਗ ਹੈ ਕਿ ਲਗਭਗ ਠੀਕ ਇੱਕ ਸਾਲ ਪਹਿਲਾਂ 11 ਮਾਰਚ 2017 ਨੂੰ ਹੀ ਨਕਸਲੀਆਂ ਨੇ ਵੱਡਾ ਹਮਲਾ ਕੀਤਾ ਸੀ ਉਸ ਦੌਰਾਨ ਬਸਤਰ ‘ਚ ਸੀਆਰਪੀਐਫ ਦੀ ਇੱਕ ਪਾਰਟੀ ‘ਤੇ ਹਮਲਾ ਕੀਤਾ ਗਿਆ ਸੀ, ਇਸ ‘ਚ 11 ਜਵਾਨ ਸ਼ਹੀਦ ਹੋਏ ਸਨ ਨਕਸਲੀਆਂ ਨੇ ਜਵਾਨਾਂ ਦੇ ਮੋਬਾਇਲ ਤੇ ਹਥਿਆਰ ਵੀ ਲੁੱਟ ਲਏ ਸਨ ਜ਼ਿਕਰਯੋਗ ਹੈ ਕਿ ਪਿਛਲੇ ਸਾਲ ਸੁਕਮਾ ਇਲਾਕੇ ‘ਚ ਹੀ ਸਭ ਤੀ ਵੱਡਾ ਨਕਸਲੀ ਹਮਲਾ ਹੋਇਆ ਸੀ ਇਸ ‘ਚ ਲਗਭਗ 25 ਜਵਾਨ ਸ਼ਹੀਦ ਹੋਏ ਸਨ ਇਹ ਹਮਲਾ 24 ਅਪਰੈਲ, 2017 ਨੂੰ ਸਵੇਰੇ ਦੇ ਸਮੇਂ ਕੀਤਾ ਗਿਆ ਸੀ।
ਰਾਜਨਾਥ ਸਿੰਘ ਨੇ ਹਮਦਰਦੀ ਪ੍ਰਗਟਾਈ
ਗ੍ਰਹਿ ਮੰਤਰੀ ਰਾਜਨਾਥ ਸਿੰਘ ਨੇ ਟਵੀਟ ਕਰਕੇ ਸ਼ਹੀਦ ਹੋਏ ਫੌਜੀ ਜਵਾਨਾਂ ਦੇ ਪਰਿਵਾਰ ਵਾਲਿਆਂ ਪ੍ਰਤੀ ਆਪਣੀ ਹਮਦਰਦੀ ਪ੍ਰਗਟ ਕੀਤੀ ਉਨ੍ਹਾਂ ਲਿਖਿਆ ਕਿ ਮੈਂ ਜ਼ਖਮੀ ਜਵਾਨਾਂ ਦੀ ਸਿਹਤ ‘ਚ ਸੁਧਾਰ ਲਈ ਪ੍ਰਾਰਥਨਾ ਕਰਦਾ ਹਾਂ।