ਏਜੰਸੀ (ਨਵੀਂ ਦਿੱਲੀ)। ਫਰਾਂਸਿਸੀ ਰਾਸ਼ਟਰਪਤੀ ਇਮੇਨੁਅਲ ਮੈਕ੍ਰੋਂ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਇਸ ਸਾਲ ਦੇ ਆਖਰ ਤੱਕ ਦੁਨੀਆ ਦੇ ਸਭ ਤੋਂ ਵੱਡੇ ਨਿਊਕਲੀਅਰ (Nuclear Plant) ਪਾਵਰ ਪਲਾਂਟ ਦਾ ਕੰਮ ਅੱਗੇ ਵਧਾਉਣਗੇ ਫ੍ਰਾਂਸਿਸੀ ਰਾਸ਼ਟਰਪਤੀ ਦੇ ਭਾਰਤ ਦੌਰੇ ਦੌਰਾਨ ਸ਼ਨਿੱਚਰਵਾਰ ਨੂੰ ਦੋਵੇਂ ਦੇਸ਼ਾਂ ਦੀਆਂ ਸਰਕਾਰਾਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਕਿਹਾ ਕਿ ਕੰਮ ਪੂਰਾ ਹੋ ਜਾਣ ਤੋਂ ਬਾਅਦ ਜੈਤਾਪੁਰ ਪ੍ਰੋਜੈਕਟ ਦੁਨੀਆ ਦਾ ਸਭ ਤੋਂ ਵੱਡਾ ਨਿਊਕਲੀਅਰ ਪਾਵਰ ਪਲਾਂਟ ਹੋਵੇਗਾ ਇਸ ਦੀ ਕੁੱਲ ਸਮਰੱਥਾ 9.6 ਗੀਗਾਵਾਟ ਹੋਵੇਗੀ।
ਕੌਮਾਂਤਰੀ ਉਪਕਰਨ ਨਿਰਮਾਤਾ ਭਾਰਤ ‘ਚ ਪਰਮਾਣੂ (Nuclear Plant) ਪ੍ਰੋਜੈਕਟ ‘ਤੇ ਕੰਮ ਕਰਨ ਤੋਂ ਬਚਦੇ ਰਹੇ ਹਨ ਇਸ ਦਾ ਕਾਰਨ ਦੇਸ਼ ਦਾ ਪਰਮਾਣੂ ਫਰਜ਼ ਕਾਨੂੰਨ ਹੈ, ਜਿਸ ਅਨੁਸਾਰ ਕੋਈ ਵੀ ਹਾਦਸੇ ਦੀ ਸਥਿਤੀ ‘ਚ ਰਿਐਕਟਰ ਸਪਲਾਇਰ ਨੂੰ ਨੁਕਸਾਨ ਦਾ ਭੁਗਤਾਨ ਕਰਨਾ ਹੁੰਦਾ ਹੈ ਇਹ ਭਾਰਤ ਦੀ ਪਰਮਾਣੂ ਸਮਰੱਥਾ ਨੂੰ ਸਾਲ 2032 ਤੱਕ 9 ਗੁਣਾ ਤੱਕ ਵਧਾਉਣ ਦੀ ਯੋਜਨਾ ‘ਚ ਬੱਝਿਆ ਹੈ ਇੱਕ ਬਿਆਨ ਰਾਹੀਂ ਦੋਵੇਂ ਹੀ ਆਗੂਆਂ ਨੇ ਜੈਤਾਪੁਰ ਪ੍ਰੋਜੈਕਟ ‘ਤੇ ਦੋਵੇਂ ਪੱਖਾਂ ਦੀ ਸਹਿਮਤੀ ਦਾ ਸਵਾਗਤ ਕੀਤਾ ਹੈ।
ਨਾਲ ਹੀ ਜੈਤਾਪੁਰ ਪ੍ਰੋਜੈਕਟ ‘ਤੇ ਕੋਈ ਵੀ ਹਾਦਸਾ ਹੋਣ ‘ਤੇ ਭਾਰਤ ਦੀਆਂ ਪਰਮਾਣੂ ਨੀਤੀਆਂ ਦਾ ਪਾਲਣ ਕੀਤਾ ਜਾਵੇਗਾ ਫਰਾਂਸ ਦੇ ਰਿਐਕਟਰ ਨਿਰਮਾਤਾ ਅਰੇਵਾ ਐਸ ਏ ਨੇ ਪਹਿਲਾ ਸਮਝੌਤਾ 2009 ‘ਚ ਸਾਇਨ ਕੀਤਾ ਸੀ ਇਸ ਲਈ ਦੋਵਾਂ ਸਰਕਾਰਾਂ ਨੇ ਸਿਵਿਲ ਪਰਮਾਣੂ ਸਮਝੌਤਾ ਕੀਤਾ ਸੀ ਅਰੇਵਾ ਦੇ ਮੁੜਗਠਨ ਤੋਂ ਬਾਅਤ 2016 ‘ਚ ਈਡੀਐਫ ਨੇ ਭਾਰਤੀ ਪਰਮਾਣੂ ਊਰਜਾ ਨਿਰਮਾਤਾ ਨੂੰ 6 ਰਿਐਕਟਰ ਜੈਤਾਪੁਰ ‘ਚ ਦੇਣ ਦਾ ਸਮਝੌਤਾ ਕੀਤਾ ਸੀ।
ਮੋਦੀ ਤੇ ਮੈਕ੍ਰੋਂ ਨੇ ਕੀਤਾ ਸੌਰ ਊਰਜਾ ਪਲਾਂਟ ਦਾ ਉਦਘਾਟਨ | Nuclear Plant
ਦਾਦਰ ਕਲਾਂ, (ਮਿਰਜ਼ਾਪੁਰ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਫਰਾਂਸ ਦੇ ਰਾਸ਼ਟਰਪਤੀ ਇਮੈਨੁਅਲ ਮੈਕ੍ਰੋਂ ਨੇ ਅੱਜ ਮਿਰਜ਼ਾਪੁਰ ਜ਼ਿਲ੍ਹੇ ‘ਚ ਉੱਤਰ ਪ੍ਰਦੇਸ਼ ਦੇ ਸਭ ਤੋਂ ਵੱਡੇ (Nuclear Plant) ਸੌਰ ਊਜਾ ਪਲਾਂਟ ਦਾ ਉਦਘਾਟਨ ਕੀਤਾ ਮੈਕ੍ਰੋਂ ਤੇ ਉਨ੍ਹਾਂ ਦੀ ਪਤਨੀ ਬ੍ਰਿਗਿਟ ਦੀ ਪ੍ਰਧਾਨ ਮੰਤਰੀ ਮੋਦੀ, ਉੱਤਰ ਪ੍ਰਦੇਸ਼ ਦੇ ਰਾਜਪਾਲ ਰਾਮ ਨਾਇਕ ਤੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਅਗਵਾਈ ਕੀਤੀ ਇਸ ਤੋਂ ਬਾਅਦ ਉਹ ਛਾਨਵੇ ਬਲਾਕ ਸਥਿੱਤ ਦਾਦਰ ਕਲਾਂ ਲਈ ਰਵਾਨਾ ਹੋਏ ਜਿੱਥੇ ਮੋਦੀ ਤੇ ਮੈਕ੍ਰੋਂ ਨੇ ਉਤਰ ਪ੍ਰਦੇਸ਼ ਦੇ ਸਭ ਤੋਂ ਵੱਡੇ ਸੌਰ ਊਰਜਾ ਪਲਾਂਟ ਦਾ ਉਦਘਾਟਨ ਕੀਤਾ ਵਿੰਧਿਆ ਦੀ ਪਹਾੜੀਆਂ ‘ਚ ਵੱਸੇ ਦਾਦਰ ਕਲਾਂ ਪਿੰਡ ਦੇ 380 ਏਕੜ ਤੋਂ ਵੱਧ ਖੇਤਰ ‘ਚ ਫੈਲੇ ਇਸ ਵਿਸ਼ਾਲ ਪਲਾਂਟ ‘ਚ ਲਗਭਗ ਇੱਕ ਲੱਖ 19 ਹਜ਼ਾਰ ਸੌਰ ਪੈਨਲ ਲੱਗੇ ਹਨ।