ਦੋ ਦੋਸ਼ੀਆਂ ਨੂੰ 18-18 ਸਾਲ ਦੀ ਕੈਦ
ਗੁਰਦਾਸਪੁਰ (ਸੱਚ ਕਹੂੰ ਨਿਊਜ਼)। ਪੰਜਾਬ ਦੀ ਗੁਰਦਾਸਪੁਰ ਜ਼ਿਲ੍ਹਾ ਅਡੀਸ਼ਨਲ ਸੈਸ਼ਨ ਅਦਾਲਤ ਨੇ ਦੋ ਸਾਲ ਪਹਿਲਾਂ ਛੇ ਵਿਦਿਆਰਥਣਾਂ ‘ਤੇ ਤੇਜ਼ਾਬ ਸੁੱਟਣ ਦੇ ਦੋਸ਼ ‘ਚ ਦੋ ਦੋਸ਼ੀਆਂ ਨੂੰ 18-18 ਸਾਲਾਂ ਦੀ ਕੈਦ ਤੇ ਇੱਕ-ਇੱਕ ਲੱਖ ਰੁਪਏ ਦਾ ਜ਼ੁਰਮਾਨਾ ਕੀਤਾ ਹੈ ਪ੍ਰਾਪਤ ਜਾਣਕਾਰੀ ਅਨੁਸਾਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਇਲਾਕੇ ‘ਚ ਧਰਮਦਾਸ ਪਿੰਡ ਦੀ ਲੜਕੀਆਂ ‘ਤੇ ਸਿੰਘਪੁਰਾ ਪਿੰਡ ‘ਚ ਇਨ੍ਹਾਂ ਦੋਵਾਂ ਲੜਕਿਆਂ ਨੇ ਤੇਜ਼ਾਬ ਪਾ ਦਿੱਤਾ ਸੀ ਜਦੋਂ ਉਹ ਪ੍ਰੀਖਿਆ ਦੇ ਕੇ ਪਿੰਡ ਪਰਤ ਰਹੀਆਂ ਸਨ ਇਹ ਘਟਨਾ 16 ਮਾਰਚ 2016 ਦੀ ਹੈ।
ਇਹ ਵੀ ਪੜ੍ਹੋ : ਚੰਬਾ ’ਚ ਨੌਜਵਾਨ ਦੇ ਕੀਤੇ 8 ਟੁਕੜੇ, ਬੇਰਹਿਮੀ ਨਾਲ ਕਤਲ ਲਈ ਕਸੂਰਵਾਰ ਕੌਣ?
ਦੋਸ਼ੀ ਸਾਜਣ ਮਸੀਹ ਤੇ ਲਵਪ੍ਰੀਤ ਖਿਲਾਫ਼ ਪੀੜਤਾ ਪ੍ਰਭਜੋਤ ਕੌਰ ਦੇ ਬਿਆਨਾਂ ਦੇ ਅਧਾਰ ‘ਤੇ ਪੁਲਿਸ ਨੇ ਪਰਚਾ ਦਰਜ ਕੀਤਾ ਸੀ ਜੱਜ ਗੁਰਜੰਤ ਸਿੰਘ ਨੇ ਇਸ ਕੇਸ ਚ ਅੱਜ ਫੈਸਲਾ ਸੁਣਾਉਂਦਿਆਂ ਦੋਵੇਂ ਦੋਸ਼ੀਆਂ ਨੂੰ 18-18 ਸਾਲ ਦੀ ਕੈਦ ਦੀ ਸਜ਼ਾ ਤੇ ਇੱਕ-ਇੱਕ ਲੱਖ ਰੁਪਏ ਦਾ ਜ਼ੁਰਮਾਨਾ ਕੀਤਾ ਹੈ ਪੀੜਤ ਵਿਦਿਆਰਥਣਾਂ ਨੇ ਆਪਣੇ ਬਿਆਨਾਂ ‘ਚ ਅਦਾਲਤ ਨੂੰ ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਏ ਜਾਣ ਦੀ ਅਪੀਲ ਕੀਤੀ ਸੀ।