ਜੰਮੂ-ਕਸ਼ਮੀਰ ਮੁੱਖ ਮੰਤਰੀ ਦੀ ਦੋ ਟੁੱਕ
- ਭਾਰਤੀ ਫੌਜ ਦੁਨੀਆ ‘ਚ ਸਭ ਤੋਂ ਅਨੁਸ਼ਾਸਿਤ : ਮਹਿਬੂਬਾ
- ਫੌਜ ਨੇ ਬਹੁਤ ਬਲੀਦਾਨ ਦਿੱਤੇ, ਉਸਦੀ ਵਜ੍ਹਾ ਨਾਲ ਅੱਜ ਅਸੀਂ ਇੱਥੇ ਹਾਂ
ਜੰਮੂ (ਏਜੰਸੀ)। ਜੰਮੂ-ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫ਼ਤੀ ਨੇ ਹਲਾਤ ਦਾ ਹਵਾਲਾ ਦਿੰਦਿਆਂ ਕਸ਼ਮੀਰ ‘ਚ ਵਿਵਾਦਿਤ ਹਥਿਆਰਬੰਦ ਬਲ ਵਿਸ਼ੇਸ਼ਾਧਿਕਾਰ ਐਕਟ (ਅਫ਼ਸਪਾ) ਨੂੰ ਹਟਾਉਣ ਤੋਂ ਨਾਂਹ ਕਰ ਦਿੱਤੀ ਤੇ ਕਿਹਾ ਕਿ ਭਾਰਤੀ ਫੌਜ ਪੂਰੀ ਦੁਨੀਆ ‘ਚ ਸਭ ਤੋਂ ਅਨੁਸ਼ਾਸਿਤ ਹੈ ਮਹਿਬੂਬਾ ਨੇ ਕਿਹਾ ਕਿ ਕਸ਼ਮੀਰ ਦੀ ਵਿਗੜਦੀ ਸੁਰੱਖਿਆ ਸਥਿਤੀ ਦੀ ਵਜ੍ਹਾ ਨਾਲ ਘਾਟੀ ‘ਚ ਫੌਜ ਦੀ ਤਾਇਨਾਤ ‘ਚ ਵਾਧਾ ਹੋਇਆ ਹੈ ਉਨ੍ਹਾਂ ਕਿਹਾ, ਜੇਕਰ ਸਥਿਤੀ ਵਿਗੜਦੀ ਹੈ, ਤਾਂ ਸੁਰੱਖਿਆ ਬਲਾਂ ਦੀ ਗਿਣਤੀ ‘ਚ ਵਾਧਾ ਹੋਵੇਗਾ ਜੇਕਰ ਅੱਤਵਾਦ ਜਾਂ ਪੱਥਰਬਾਜ਼ੀ ਦੀ ਘਟਨਾ ‘ਚ ਵਾਧਾ ਹੁੰਦਾ ਹੈ ਤਾਂ ਤੁਹਾਨੂੰ ਪੁਲਿਸ ਦੀ ਗਿਣਤੀ ‘ਚ ਹੋਰ ਵਾਧਾ ਦੇਖਣ ਨੂੰ ਮਿਲੇਗਾ ਅਸੀਂ ਅਜਿਹਾ ਨਹੀਂ ਦੇਖਣਾ ਚਾਹੁੰਦੇ ਮੁੱਖ ਮੰਤਰੀ ਦੇ ਕੋਲ ਵਾਲੇ ਵਿਭਾਗਾਂ ਨੂੰ ਫੰਡ ਦੀ ਮੰਗ ‘ਤੇ ਇੱਕ ਵਿਧਾਨ ਸਭਾ ‘ਚ ਚਰਚਾ ਦੌਰਾਨ ਉਹ ਜਵਾਬ ਦੇ ਰਹੇ ਸਨ।
ਮਾਕਪਾ ਦੇ ਵਿਧਾਇਕ ਐਮਵਾਈ ਤਾਰੀਗਾਮੀ ਵੱਲੋਂ ਅਫਸਪਾ ਹਟਾਉਣ ਦੀ ਮੰਗ ਕਰਨ ‘ਤੇ ਮਹਿਬੂਬਾ ਨੇ ਅਜਿਹਾ ਕਰਨ ਤੋਂ ਨਾਂਹ ਕਰਦਿਆਂ ਕਿਹਾ, ਅਸੀਂ ਵੀ ਇਸ ਕਾਨੂੰਨ ਨੂੰ ਖਤਮ ਕਰਨਾ ਚਾਹੁੰਦੇ ਹਾਂ ਤੇ ਚਾਹੁੰਦੇ ਹਾਂ ਕਿ ਸੁਰੱਖਿਆ ਬਲਾਂ ਦੀ ਮੌਜ਼ੂਦਗੀ ਘੱਟ ਹੋਵੇ ਪਰ ਕੀ ਤੁਹਾਨੂੰ ਲੱਗਦਾ ਹੈ ਕਿ ਅਜਿਹੀ ਸਥਿਤੀ ‘ਚ ਅਫਸਪਾ ਨੂੰ ਹਟਾਇਆ ਜਾ ਸਕਦਾ ਹੈ? ਕੀ ਇਹ ਸੰਭਵ ਹੈ? ਮੁੱਖ ਮੰਤਰੀ ਨੇ ਕਿਹਾ ਕਿ ਭਾਰਤੀ ਫੌਜ ਦੁਨੀਆ ‘ਚ ਸਭ ਤੋਂ ਜ਼ਿਆਦਾ ਅਨੁਸ਼ਾਸਿਤ ਹੈ। ਉਹ ਸੁਰੱਖਿਆ ਵਿਵਸਥਾ ਬਿਹਤਰ ਕਰਨ ‘ਚ ਜੁਟੀ ਹੋਈ ਹੈ ਉਨ੍ਹਾਂ ਦੀ ਵਜ੍ਹਾ ਕਾਰਨ ਅਸੀਂ ਲੋਕ ਅੱਜ ਇੱਥੇ ਹਾਂ ਉਨ੍ਹਾਂ ਕਾਫ਼ੀ ਬਲੀਦਾਨ ਦਿੱਤੇ ਹਨ।