ਟੌਰੰਗਾ ‘ਚ ਲਹਿਰਾਇਆ ਤਿੰਰਗਾ

ਰਾਸ਼ਟਰਪਤੀ, ਪ੍ਰਧਾਨ ਮੰਤਰੀ ਵੱਲੋਂ ਟੀਮ ਇੰਡੀਆ ਨੂੰ ਵਧਾਈ

  • ਅੰਡਰ-19 ਵਰਲਡ ਕੱਪ : ਟੀਮ ਇੰਡੀਆ ਨੇ ਜਿੱਤ ਲਈ ਦੁਨੀਆ

ਮਾਊਂਟ ਮਾਨਗਨੁਈ (ਏਜੰਸੀ)। ਮਨਜੋਤ ਕਾਲੜਾ (ਨਾਬਾਦ 101) ਤੇ ਹਾਰਵਿਕ ਦੇਸਾਈ  (ਨਾਬਾਦ 47) ਦੀ ਮੈਚ ਜੇਤੂ ਪਾਰੀਆਂ ਦੀ ਬਦੌਲਤ ਭਾਰਤੀ ਕ੍ਰਿਕਟ ਟੀਮ ਨੇ ਅੱਜ ਅਸਟਰੇਲੀਆ ਨੂੰ ਅੱਠ ਵਿਕਟਾਂ ਨਾਲ ਹਰਾ ਕੇ ਰਿਕਾਰਡ ਚੌਥੀ ਵਾਰ ਆਈਸੀਸੀ ਅੰਡਰ-19 ਕ੍ਰਿਕਟ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਂਅ ਕਰ ਲਿਆ।

ਭਾਰਤ ਦਾ ਇਹ ਓਵਰਆਲ ਚੌਥਾ ਅੰਡਰ-19 ਵਿਸ਼ਵ ਖਿਤਾਬ ਹੈ ਇਸ ਤੋਂ ਪਹਿਲਾਂ ਭਾਰਤ ਤੇ ਅਸਟਰੇਲੀਆ ਦੋਵੇਂ ਹੀ ਟੀਮਾਂ ਨੇ ਤਿੰਨ-ਤਿੰਨ ਵਾਰ ਇਹ ਆਈਸੀਸੀ ਖਿਤਾਬ ਆਪਣੇ ਨਾਂਅ ਕੀਤਾ ਸੀ ਭਾਰਤ ਨੇ ਇਸ ਤੋਂ ਪਹਿਲਾਂ ਸਾਲ 2000, 2008 ਤੇ 2012 ‘ਚ ਇਸ ਖਿਤਾਬ ‘ਤੇ ਕਬਜ਼ਾ ਕੀਤਾ ਹੈ ਤੇ ਹੁਣ ਚੌਥੀ ਵਾਰ ਉਹ ਜੇਤੂ ਬਣਨ ਦੇ ਨਾਲ ਟੂਰਨਾਮੈਂਟ ਦੀ ਸਭ ਤੋਂ ਸਫ਼ਲ ਟੀਮ ਵੀ ਬਣ ਗਈ ਹੈ ਮੈਚ ‘ਚ ਅਸਟਰੇਲੀਆ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਤੇ 47.2 ਓਵਰਾਂ ‘ਚ ਉਸਦੀ ਪੂਰੀ ਟੀਮ 216 ਦੌੜਾਂ ‘ਤੇ ਆਲ ਆਊਟ ਹੋ ਗਈ, ਜਿਸ ਦੇ ਜਵਾਬ ‘ਚ ਭਾਰਤ ਨੇ 67 ਗੇਂਦਾਂ ਬਾਕੀ ਰਹਿੰਦਿਆਂ 38.5 ਓਵਰਾਂ ‘ਚ ਸਿਰਫ਼ ਦੋ ਵਿਕਟਾਂ ‘ਤੇ 220 ਦੌੜਾਂ ਬਣਾ ਕੇ ਖਿਤਾਬ ‘ਤੇ ਕਬਜ਼ਾ ਕਰ ਲਿਆ ਇਸ ਦੇ ਨਾਲ ਹੀ ਗੁਰੂ ਰਾਹੁਲ ਦ੍ਰਵਿੜ ਦੀ ਕੋਚਿੰਗ ਤੇ ਪ੍ਰਿਥਵੀ ਸ਼ਾਅ ਦੀ ਕਪਤਾਨੀ ਵਾਲੀ ਨੌਜਵਾਨ ਟੀਮ ਇੰਡੀਆ ਨੇ ਟੂਰਨਾਮੈਂਟ ‘ਚ ਆਪਣੀ ਜੇਤੂ ਮੁਹਿੰਮ ਵੀ ਜਾਰੀ ਰੱਖੀ।

ਰਾਸ਼ਟਰਪਤੀ-ਪ੍ਰਧਾਨ ਮੰਤਰੀ ਨੇ ਦਿੱਤੀ ਵਧਾਈ

ਨਵੀਂ ਦਿੱਲੀ ਰਾਸ਼ਟਰਪਤੀ ਰਾਮਨਾਥ ਕੋਵਿੰਦ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਚੌਥੀ ਵਾਰ ਅੰਡਰ-19 ਕ੍ਰਿਕਟ ਵਿਸ਼ਵ ਕੱਪ ਜਿੱਤਣ ‘ਤੇ ਭਾਰਤੀ ਟੀਮ ਨੂੰ ਵਧਾਈ ਦਿੱਤੀ ਹੈ ਕੋਵਿੰਦ ਨੇ ਟਵੀਟ ਕਰਕੇ ਭਾਰਤੀ ਟੀਮ ਨੂੰ ਵਧਾਈ ਦਿੰਦਿਆਂ ਲਿਖਿਆ, ‘ਨਿਸ਼ਚਿਤ ਤੌਰ ‘ਤੇ, ਸਾਡੇ ਨੌਜਵਾਨ ਕ੍ਰਿਕਟਰਾਂ ਨੇ ਸ਼ਾਨਦਾਰ ਪ੍ਰਾਪਤੀ ਹਾਸਲ ਕੀਤੀ ਹੈ ਅੰਡਰ-19 ਵਿਸ਼ਵ ਜਿੱਤਣ ‘ਤੇ ਉਨ੍ਹਾਂ ਨੂੰ ਵਧਾਈ ਤੁਸੀਂ ਇਸ ਪ੍ਰਾਪਤੀ ਨਾਲ ਸਾਰੇ ਭਾਰਤੀਆਂ ਨੂੰ ਗੌਰਵਮਈ ਕਰ ਦਿੱਤਾ ਹੈ।

ਪੀਐੱਮ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਭਾਰਤੀ ਨੌਜਵਾਨ ਕ੍ਰਿਕਟ ਖਿਡਾਰੀਆਂ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਸਾਰੇ ਭਾਰਤੀ ਉਤਸ਼ਾਹਿਤ ਤੇ ਗੌਰਵਮਈ ਹਨ ਭਾਰਤੀ ਨੌਜਵਾਨ ਖਿਡਾਰੀਆਂ ਦੀ ਇਸ ਸ਼ਾਨਦਾਰ ਜਿੱਤ ਨਾਲ ਦੇਸ਼ ਦੇ ਹਰ ਇੱਕ ਨਾਗਰਿਕ ਦਾ ਸਿਰ ਮਾਣ ਨਾਲ ਉੱਚਾ ਹੋਇਆ ਹੈ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ, ਅੰਡਰ-19 ਕ੍ਰਿਕਟ ਵਿਸ਼ਵ ਕੱਪ ਜਿੱਤਣ ਵਾਲੀ ਟੀਮ ਇੰਡੀਆ ਨੂੰ ਵਧਾਈ ਕ੍ਰਿਕਟ ਸਟਾਰਾਂ ਦੀ ਨਵੀਂ ਪੀੜ੍ਹੀ ਨੇ ਆਪਣੀ ਸਫ਼ਲਤਾ ਨਾਲ ਭਾਰਤ ਨੂੰ ਗੌਰਵਮਈ ਕੀਤਾ ਹੈ।

ਕੋਚ ਦ੍ਰਵਿੜ ਨੂੰ 50 ਲੱਖ, ਹਰ ਖਿਡਾਰੀ ਨੂੰ 30 ਲੱਖ ਦਾ ਇਨਾਮ

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਭਾਰਤ ਦੀ ਅੰਡਰ-19 ਕ੍ਰਿਕਟ ਟੀਮ ਨੂੰ ਨਿਊਜ਼ੀਲੈਂਡ ਦੇ ਮਾਊਂਟ ਮਾਨਗਨੁਈ ‘ਚ ਅੱਜ ਚੌਥੀ ਵਾਰ ਆਈਸੀਸੀ ਵਿਸ਼ਵ ਕੱਪ ਖਿਤਾਬ ਜਿੱਤਣ ‘ਤੇ ਵਧਾਈ ਦਿੰਦਿਆਂ ਨੌਜਵਾਨ ਟੀਮ ਨਹੀ ਨਗਦ ਇਨਾਮ ਦਾ ਐਲਾਨ ਕੀਤਾ ਬੀਸੀਸੀਆਈ ਨੌਜਵਾਨ ਟੀਮ ਨੂੰ ਵਿਸ਼ਵ ਕੱਪ ਖਿਤਾਬ ਦਿਵਾਉਣ ਵਾਲੇ ਕੋਚ ਰਾਹੁਲ ਦ੍ਰਵਿੜ ਨੂੰ 50 ਲੱਖ ਰੁਪਏ ਦਾ ਨਗਰ ਇਨਾਮ ਮਿਲੇਗਾ ਜਦੋਂਕਿ ਪ੍ਰਿਥਵੀ ਸ਼ਾਅ ਦੀ ਕਪਤਾਨੀ ਵਾਲੀ ਅੰਡਰ-19 ਕ੍ਰਿਕਟ ਟੀਮ ਦੇ ਹਰ ਇੱਕ ਮੈਂਬਰ ਨੂੰ 30 ਲੱਖ ਰੁਪਏ ਦਾ ਨਗਦ ਇਨਾਮ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਸਪੋਰਟਸ ਸਟਾਫ ਦੇ ਮੈਂਬਰਾਂ ਨੂੰ 20-20 ਲੱਖ ਰੁਪਏ ਦੀ ਇਨਾਮੀ ਰਾਸ਼ੀ ਦਿੱਤੀ ਜਾਵੇਗੀ।