ਅਹਿਮਦਾਬਾਦ (ਏਜੰਸੀ)। ਵਿਸ਼ਵ ਹਿੰਦੂ ਪ੍ਰੀਸ਼ਦ ਦੇ ਨੇਤਾ ਪ੍ਰਵੀਨ ਤੋਗੜੀਆ ਨੇ ਕਿ ਉਨ੍ਹਾਂ ਦੇ ਇਨਕਾਊਂਟਰ ਦੀ ਸਾਜਿਸ਼ ਰਚੀ ਜਾ ਰਹੀ ਹੈ। ਇੱਕ ਪ੍ਰੈਸ ਕਾਨਫਰੰਸ ਵਿੱਚ ਉਨ੍ਹਾਂ ਦੋਸ਼ ਲਾਇਆ ਕਿ ਉਸ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਂ ਕਿਸੇ ਤੋਂ ਡਰ ਨਹੀਂ ਰਿਹਾ, ਪਰ ਮੈਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਜ਼ਿਕਰਯੋਗ ਹੈ ਕਿ ਸੋਮਵਾਰ ਨੂੰ ਸ੍ਰੀ ਤੋਗੜੀਆ ਅਚਾਨਕ ਗਾਇਬ ਹੋ ਗਏ ਸਨ ਅਤੇ ਕਰੀਬ 11 ਘੰਟੇ ਗਾਇਬ ਰਹੇ। ਇਸੇ ਦਿਨ ਦੇਰ ਸ਼ਾਮ ਨੂੰ ਉਹ ਬੇਹੋਸ਼ੀ ਦੀ ਹਾਲਤ ਵਿੱਚ ਮਿਲੇ ਸਨ। ਮੰਨਿਆ ਜਾ ਰਿਹਾ ਹੈ ਕਿ ਤੋਗੜੀਆ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰ ਸਰਕਾਰ ਨੂੰ ਜੰਮ ਕੇ ਕੋਸਿਆ ਸੀ। ਉਹ ਇਸ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਦੇ ਖਿਲਾਫ਼ ਬੋਲਦੇ ਰਹੇ ਹਨ। ਮੰਗਲਵਾਰ ਨੂੰ ਤੋਗੜੀਆ ਦੇ ਭਾਵੁਕ ਹੁੰਦੇ ਹੀ ਹਸਪਤਾਲ ਵਿੱਚ ਉਨ੍ਹਾਂ ਨੂੰ ਮਿਲਣ ਕੁਝ ਖਾਸ ਲੋਕ ਪਹੁੰਚੇ। ਇਸ ਵਿੱਚ ਮੋਦੀ ਵਿਰੋਧੀ ਖਾਸ ਤੌਰ ‘ਤੇ ਮੌਜ਼ੂਦ ਰਹੇ।
ਇਹ ਵੀ ਪੜ੍ਹੋ : ਸ਼ੱਕੀ ਹਾਲਾਤ ’ਚ ਜਿਉਂਦਾ ਸੜਿਆ ਨੌਜਵਾਨ
ਸ੍ਰੀ ਤੋਗੜੀਆ ਦੀ ਪ੍ਰੈਸ ਕਾਨਫਰੰਸ ਤੋਂ ਕੁਝ ਦੇਰ ਬਾਅਦ ਗੁਜਰਾਤ ਵਿੱਚ ਪਾਟੀਦਾਰ ਭਾਈਚਾਰੇ ਦੇ ਨੇਤਾ ਹਾਰਕਿ ਪਟੇਲ ਉਨ੍ਹਾਂ ਨੂੰ ਮਿਲਣ ਪਹੁੰਚੇ। ਪਟੇਲ ਨੇ ਹਾਲ ਹੀ ਵਿੱਚ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਦੇ ਨਾਲ ਹੱਥ ਮਿਲਾਇਆ ਸੀ। ਉਹ ਆਪਣੀਆਂ ਰੈਲੀਆਂ, ਭਾਸ਼ਣਾ ਅਤੇ ਟਿੱਪਣੀਆਂ ਵਿੱਚ ਪ੍ਰਧਾਨ ਮੰਤਰੀ ਮੋਦੀ ਨੂੰ ਨਿਸ਼ਾਨਾ ਬਣਾਉਂਦੇ ਰਹੇ ਹਨ। ਮੁਲਾਕਾਤ ਤੋਂ ਬਾਅਦ ਹਾਰਦਿਕ ਨੇ ਕਿਹਾ ਕਿ ਸ੍ਰੀ ਤੋਗੜੀਆ ਦੇ ਖਿਲਾਫ਼ ਸਿਆਸੀ ਸਾਜਿਸ਼ ਰਚੀ ਜਾ ਰਹੀ ਹੈ। ਉਨ੍ਹਾਂ ਨੂੰ ਰਾਮ ਮੰਦਿਰ, ਕਿਸਾਨਾਂ ਅਤੇ ਨੌਜਵਾਨਾਂ ਦੇ ਮੁੱਦਿਆਂ ‘ਤੇ ਬੋਲਣ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਗੁਜਰਾਤ ਦੇ ਸਾਬਕਾ ਡੀਜੀਪੀ ਡੀਜੀ ਵੰਜਾਰਾ ਵੀ ਪ੍ਰਵੀਨ ਤੋਗੜੀਆ ਨੂੰ ਮਿਲਣ ਲਈ ਪਹੁੰਚੇ। ਡੀਜੀ ਵੰਜਾਰਾ ਨੇ ਕਿਹਾ ਕਿ ਮੇਰੇ ਤੋਗੜੀਆ ਨਾਲ ਕਾਫ਼ੀ ਪੁਰਾਣੇ ਦੋਸਤਾਨਾ ਰਿਸ਼ਤੇ ਰਹੇ ਹਨ। ਜਦੋਂ ਮੈਨੂੰ ਪਤਾ ਲੱਗਿਆ ਕਿ ਉਹ ਹਸਪਤਾਲ ਵਿੱਚ ਦਾਖਲ ਹਨ ਤਾਂ ਮੈਂ ਉਨ੍ਹਾਂ ਨੂੰ ਵੇਖਣ ਲਈ ਆ ਗਿਆ। ਹਾਲਾਂਕਿ, ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਆਉਣ ਦਾ ਕੋਈ ਦੂਜਾ ਮਕਸਦ ਨਹੀਂ ਹੈ ਪਰ ਉਨ੍ਹਾਂ ਦੀ ਇਸ ਮੁਲਾਕਾਤ ਨੂੰ ਰਾਜਨੀਤਕ ਨਜ਼ਰੀਏ ਨਾ ਵੀ ਵੇਖਿਆ ਜਾ ਰਿਹਾ ਹੈ ਅਤੇ ਰਾਜਨੀਤੀ ਵਿੱਚ ਬਿਨਾਂ ਮਕਸਦ ਤੋਂ ਕੋਈ ਕੰਮ ਨਹੀਂ ਹੁੰਦਾ।