ਮੁੰਬਈ (ਏਜੰਸੀ)। ਸੋਹਰਾਬੁਦੀਨ ਸ਼ੇਖ ਮੁਕਾਬਲੇ ਮਾਮਲੇ ‘ਚ ਕਿਸੇ ਵੀ ਆਈਪੀਐਸ ਅਧਿਕਾਰੀ ਦੀ ਹਾਲੀਆ ਰਿਹਾਈ ਨੂੰ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਚੁਣੌਤੀ ਨਹੀਂ ਦੇਵੇਗੀ। ਸੀਬੀਆਈ ਨੇ ਇਹ ਗੱਲ ਸੋਮਵਾਰ ਨੂੰ ਬੰਬੇ ਹਾਈਕੋਰਟ ਨੂੰ ਆਖੀ। ਸੀਬੀਆਈ ਦੇ ਵਕੀਲ ਸੰਦੇਸ਼ ਪਾਟਿਲ ਤੇ ਅਡੀਸ਼ਨਲ ਸਾਲੀਸਿਟਰ ਜਨਰਲ ਅਨਿਲ ਸਿੰਘ ਨੇ ਹਾਈਕੋਰਟ ਨੂੰ ਦੱਸਿਆ ਕਿ ਏਜੰਸੀ ਇਸ ਮਾਮਲੇ ‘ਚ ਪਹਿਲਾਂ ਹੀ ਕੁਝ ਖਾਸ ਅਧਿਕਰੀਆਂ ਦੀ ਰਿਹਾਈ ਨੂੰ ਚੁਣੌਤੀ ਦੇ ਚੁੱਕੀ ਹੈ।
ਉਨ੍ਹਾਂ ਅੱਗੇ ਕਿਹਾ ਕਿ ਹਾਲਾਂਕਿ ਕੁਝ ਸੀਨੀਅਰ ਅਧਿਕਾਰੀਆਂ ਦੀ ਰਿਹਾਈ ਵਾਲੇ ਆਦੇਸ਼ ਨੂੰ ਸੀਬੀਆਈ ਨੇ ਚੁਣੌਤੀ ਨਾ ਦੇਣ ਦਾ ਫੈਸਲਾ ਲਿਆ ਹੈ ਇਨ੍ਹਾਂ ਸੀਨੀਅਰ ਅਧਿਕਾਰੀਆਂ ‘ਚ ਗੁਜਰਾਤ ਦੇ ਸਾਬਕਾ ਉਪ ਜਨਰਲ ਡਾਇਰੈਕਟਰ ਡੀਜੀ ਵੰਜਾਰਾ, ਰਾਜਸਥਾਨ ਦੇ ਆਈਪੀਐੱਸ ਅਧਿਕਾਰੀ ਦਿਨੇਸ਼ ਐਮਐੱਲ ਤੇ ਗੁਜਰਾਤ ਦੇ ਆਈਪੀਐੱਸ ਅਧਿਕਾਰੀ ਰਾਜਕੁਮਾਰ ਪਾਂਡੀਅਨ ਸ਼ਾਮਲ ਹਨ ਇਹ ਸਾਰੇ ਸੋਹਰਾਬੁਦੀਨ ਸ਼ੇਖ ਦੇ ਭਰਾ ਰੂਬਾਬੁਦੀਨ ਸ਼ੇਖ ਨੇ ਜੱਜ ਰੇਵਤੀ ਮੋਹੀਤੇ-ਦਰੇ ਦੀ ਸਿੰਗਲ ਬੈਂਚ ‘ਚ ਸੁਣਵਾਈ ਲਈ ਮੁੜ ਵਿਚਾਰ ਪਟੀਸ਼ਨ ਦਾਖਲ ਕੀਤੀ ਸੀ ਇਸ ਪਟੀਸ਼ਨ ‘ਚ ਟਰਾਇਲ ਕੋਰਟ ਤੋਂ ਇਨ੍ਹਾਂ ਅਧਿਕਾਰੀਆਂ ਦੀ ਮਿਲੀ ਰਿਹਾਈ ਨੂੰ ਚੁਣੌਤੀ ਦਿੱਤੀ ਗਈ ਹੈ ਇਸ ਪਟੀਸ਼ਨ ਦੀ ਸੁਣਵਾਈ ਦੌਰਾਨ ਸੀਬੀਆਈ ਨੇ ਆਪਣਾ ਜਵਾਬ ਦਾਖਲ ਕੀਤਾ ਹੈ।