Lifetime Achievement Award: 94 ਸਾਲ ਦੇ ਡਾ. ਇਲਮ ਚੰਦ ਇੰਸਾਂ ਨੂੰ ਪੁਡੂਚੇਰੀ ’ਚ ਮਿਲਿਆ ਲਾਈਫ ਟਾਈਮ ਅਚੀਵਮੈਂਟ ਐਵਾਰਡ

Lifetime Achievement Award
Lifetime Achievement Award: 94 ਸਾਲ ਦੇ ਡਾ. ਇਲਮ ਚੰਦ ਇੰਸਾਂ ਨੂੰ ਪੁਡੂਚੇਰੀ ’ਚ ਮਿਲਿਆ ਲਾਈਫ ਟਾਈਮ ਅਚੀਵਮੈਂਟ ਐਵਾਰਡ

Lifetime Achievement Award: ਪੁਡੂਚੇਰੀ ਦੇ ਮੁੱਖ ਮੰਤਰੀ ਐਨ ਰੰਗਾ ਸਵਾਮੀ ਨੇ ਐਵਾਰਡ, 20 ਹਜ਼ਾਰ ਦਾ ਚੈੱਕ ਤੇ ਪ੍ਰਸੰਸਾ ਪੱਤਰ ਦੇ ਕੇ ਕੀਤਾ ਸਨਮਾਨਿਤ

Lifetime Achievement Award: ਸਰਸਾ (ਸੁਨੀਲ ਬਜਾਜ)। 94 ਸਾਲ ਦੇ ਯੋਗਾ ਕੋਚ ‘ਇਲਮ ਚੰਦ ਇੰਸਾਂ’ ਖੇੇਡ ਜਗਤ ਦਾ ਇੱਕ ਅਜਿਹਾ ਨਾਂਅ ਹੈ, ਜਿਸ ਤੋਂ ਹਰ ਕੋਈ ਵਾਕਿਫ ਹੈ। ਇਨ੍ਹਾਂ ਦਾ ਨਾਂਅ ਜ਼ੁਬਾਨ ’ਤੇ ਆਉਂਦਿਆਂ ਹੀ ਹਰ ਕੋਈ ਇਨ੍ਹਾਂ ਦੀ ਪ੍ਰਸੰਸਾ ਕਰਦਾ ਨਹੀਂ ਥੱਕਦਾ। ਕਿਉਂਕਿ ਜਿਸ ਉਮਰ ’ਚ ਲੋਕ ਮੰਜਾ ਫੜ ਲੈਂਦੇ ਹਨ, ਉਸ ਉਮਰ ’ਚ ਇਹ ਐਥਲੀਟ ਨੌਜਵਾਨਾਂ ਲਈ ਪ੍ਰੇਰਨਾ ਸਰੋਤ ਬਣਿਆ ਹੋਇਆ ਹੈ। ਉੱਥੇ ਐਥਲੀਟ ਆਪਣੀ ਖੇਡ ਦੀਆਂ ਸਾਰੀਆਂ ਪ੍ਰਾਪਤੀਆਂ ਦਾ ਪੂਰਾ ਸਿਹਰਾ ਡੇਰਾ ਸੱਚਾ ਸੌਦਾ ਸਰਸਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਤੇ ਉਨ੍ਹਾਂ ਦੀ ਪਵਿੱਤਰ ਰਹਿਮਤ ਨੂੰ ਦਿੰਦੇ ਹਨ।

ਪਹਿਲਾਂ ਦੀ ਤਰ੍ਹਾਂ ਇਸ ਵਾਰ ਐਥਲੀਟ ਡਾ. ਇਲਮ ਚੰਦ ਇੰਸਾਂ ਨੂੰ ਤਮਗਿਆਂ ਸਮੇਤ ਪੁਡੂਚੇਰੀ ਦੇ ਓਲਡ ਪੋਰਟ ਕੰਪਲੈਕਸ ਦੇ ਐੱਮਆਈਸੀਈ ਮੰਡਪ ’ਚ ਚਾਰ ਤੋਂ ਸੱਤ ਜਨਵਰੀ ਤੱਕ ਚੱਲੇ 31ਵੇਂ ਅੰਤਰਰਾਸ਼ਟਰੀ ਯੋਗਾ ਮਹਾਂਉਤਸਵ ’ਚ ਪੁਡੂਚੇਰੀ ਦੇ ਮੁੱਖ ਮੰਤਰੀ ਐਨ ਰੰਗਾਸਵਾਮੀ, ਖੇਡ ਮੰਤਰੀ ਪਾਵੇਲ ਤੇ ਸੈਰ ਸਪਾਟਾ ਮੰਤਰੀ ਲਕਸ਼ਮੀ ਨਰਾਇਣ ਨੇ 20 ਹਜ਼ਾਰ ਰੁਪਏ ਦੀ ਰਾਸ਼ੀ ਦਾ ਚੈੱਕ ਤੇ ਲਾਈਫ ਟਾਈਮ ਅਚੀਵਮੈਂਟ 2026 ਐਵਾਰਡ ਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਡਾ. ਇਲਮ ਚੰਦ ਇੰਸਾਂ ਹਰਿਆਣਾ ਦੇ ਮੁੱਖ ਮੰਤਰੀ ਵੱਲੋਂ ਲਾਈਫ ਅਚੀਵਮੈਂਟ ਐਵਾਰਡ, ਮਾਣਯੋਗ ਪ੍ਰਧਾਨ ਮੰਤਰੀ ਵੱਲੋਂ ਸਨਮਾਨ ਤੇ ਮਹਾਂ-ਮੁਹਿੰਮ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਸਪੋਰਟਮੈਨ ਅਡਵੈਂਚਰ ’ਚ ਬਜ਼ੁਰਗ ਸਨਮਾਨ ਨਾਲ ਵੀ ਸਨਮਾਨਿਤ ਹਨ।

Lifetime Achievement Award

ਦੱਸ ਦੇਈਏ ਕਿ ਮੂਲ ਤੌਰ ’ਤੇ ੳੁੱਤਰ ਪ੍ਰਦੇਸ਼ ਦੇ ਬਾਗਪਤ ਜ਼ਿਲ੍ਹੇ ਦੇ ਪਿੰਡ ਰੰਛਾੜ ਦੇ ਰਹਿਣ ਵਾਲੇ ਅੰਤਰਰਾਸ਼ਟਰੀ ਬਜ਼ੁਰਗ ਯੋਗਾ ਖਿਡਾਰੀ ਡਾ. ਇਲਮ ਚੰਦ ਇੰਸਾਂ ਵਰਤਮਾਨ ’ਚ ਡੇਰਾ ਸੱਚਾ ਸੌਦਾ ’ਚ ਸਥਿਤ ਸ਼ਾਹ ਸਤਿਨਾਮ ਜੀ ਪੁਰਾ ਕਲੋਨੀ ’ਚ ਰਹਿ ਰਹੇ ਹਨ। ਖੇਡਣ ਤੋਂ ਪਹਿਲਾਂ ਉਹ 16 ਸਾਲਾਂ ਤੱਕ ਸਕੂਲ ’ਚ ਪ੍ਰਿੰਸੀਪਲ ਦੀਆਂ ਸੇਵਾਵਾਂ ਦੇ ਚੁੱਕੇ ਹਨ। ਯੋਗ ਦੀ ਸ਼ੁਰੂਆਤ ਉਨ੍ਹਾਂ ਨੇ ਸੰਨ 2000 ’ਚ ਕੀਤੀ। ਉਸ ਸਮੇਂ ਤੋਂ ਇਹ ਜਿਸ ਵੀ ਮੁਕਾਬਲੇ ’ਚ ਖੇਡਣ ਜਾਂਦੇ ਹਨ, ਉਥੋਂ ਕਈ ਤਮਗੇ ਲੈ ਕੇ ਵਾਪਸ ਆਉਂਦੇ ਹਨ। ਐਥਲੀਟ ਇਲਮ ਚੰਦ ਇੰਸਾਂ ਹੁਣ ਤੱਕ 541 ਤਮਗੇ ਜਿੱਤ ਚੁੱਕੇ ਹਨ, ਜਿਸ ’ਚ 113 ਅੰਤਰਰਾਸ਼ਟਰੀ, 245 ਰਾਸ਼ਟਰੀ ਤੇ ਹੋਰ ਸਟੇਟ, ਜ਼ਿਲ੍ਹਾ, ਪੇਂਡੂ ਪੱਧਰ ’ਤੇ ਤਮਗੇ ਆਪਣੇ ਨਾਂਅ ਕਰ ਚੁੱਕੇ ਹਨ।

ਪੂਜਨੀਕ ਗੁਰੂ ਜੀ ਨੇ ਦਿੱਤੀ ਯੋਗ ਦੀ ਸਲਾਹ

ਇਲਮ ਚੰਦ ਇੰਸਾਂ ਕਾਫੀ ਬਿਮਾਰ ਸਨ, ਚੱਲ-ਫਿਰ ਨਹੀਂ ਸਕਦੇ ਸੀ। ਪਰਿਵਾਰ ਇਨ੍ਹਾਂ ਨੂੰ ਮੰਜੇ ’ਤੇ ਪਾ ਕੇ ਡੇਰਾ ਸੱਚਾ ਸੌਦਾ ਲੈ ਕੇ ਆਇਆ ਤੇ ਪੂਜਨੀਕ ਗੁਰੂ ਜੀ ਨਾਲ ਮੁਲਾਕਾਤ ਕੀਤੀ ਤੇ ਆਪਣੀਆਂ ਸਰੀਰਕ ਪ੍ਰੇਸ਼ਾਨੀਆਂ ਬਾਰੇ ਦੱਸਿਆ ਤਾਂ ਪੂਜਨੀਕ ਗੁਰੂ ਜੀ ਨੇ ਉਨ੍ਹਾਂ ਨੂੰ ਕਸਰਤ ਤੇ ਯੋਗ ਕਰਨ ਦੀ ਸਲਾਹ ਦਿੱਤੀ। ਪੂਜਨੀਕ ਗੁਰੂ ਜੀ ਦੀ ਪ੍ਰੇਰਨਾ ਨਾਲ ਇਲਮ ਚੰਦ ਇੰਸਾਂ ਨੇ ਪੂਰੀ ਲਗਨ ਤੇ ਦ੍ਰਿੜ ਸ਼ਕਤੀ ਨਾਲ ਯੋਗ ਕਰਨਾ ਸ਼ੁਰੂ ਕਰ ਦਿੱਤਾ। ਕੁਝ ਦਿਨਾਂ ’ਚ ਹੀ ਉਹ ਸਰੀਰਕ ਤੌਰ ’ਤੇ ਫਿਟ ਹੋ ਗਿਆ ਅਤੇ 2002 ਤੱਕ ਉਨ੍ਹਾਂ ਨੇ ਵੈਟਰਨ ਖੇਡਾਂ ’ਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਤੇ ਉਨ੍ਹਾਂ ਦੀ ਸਖਤ ਮਿਹਨਤ ਦੀ ਬਦੌਲਤ ਥੋੜ੍ਹੇ ਸਾਲਾਂ ’ਚ ਹੀ ਤਮਗਿਆਂ ਦਾ ਢੇਰ ਲੱਗਣਾ ਸ਼ੁਰੂ ਹੋ ਗਿਆ।

ਬਜ਼ੁਰਗ ਹੋਣਾ ਇੱਕ ਸੋਚ : ਇਲਮ ਚੰਦ ਇੰਸਾਂ

ਡਾ. ਇਲਮ ਚੰਦ ਇੰਸਾਂ ਦਾ ਕਹਿਣਾ ਹੈ ਕਿ ਉਮਰ ਨਾਲ ਬਜ਼ੁਰਗ ਹੋਣਾ ਇੱਕ ਸੋਚ ਹੈ, ਜਦੋਂ ਕਿ ਮਨੁੱਖ ਦੇ ਜਜ਼ਬੇ ਅੱਗੇ ਅਜਿਹੀ ਸੋਚ ਕੁਝ ਮਾਇਨੇ ਨਹੀਂ ਰੱਖਦੀ, ਉਨ੍ਹਾਂ ਅਨੁਸਾਰ 94 ਸਾਲ ਦੀ ਉਮਰ ’ਚ ਵੀ ਉਨ੍ਹਾਂ ’ਚ ਹਿੰਮਤ ਤੇ ਜੋਸ਼ ਅੱਜ ਵੀ 16 ਸਾਲ ਦੀ ਤਰ੍ਹਾਂ ਹੈ ਤੇ ਉਹ ਇਨ੍ਹਾਂ ਪ੍ਰਾਪਤੀਆਂ ਨੂੰ ਆਉਣ ਵਾਲੇ ਸਾਲਾਂ ਵਿੱਚ ਵੀ ਜਾਰੀ ਰੱਖਣਾ ਚਾਹੁੰਦੇ ਹਨ।

Read Also : ਪੰਜਾਬੀ ਗਾਇਕ ਅਰਜਨ ਢਿੱਲੋਂ ਦੇ ਪਿਤਾ ਬੂਟਾ ਢਿੱਲੋਂ ਦਾ ਦੇਹਾਂਤ