Dera Sacha Sauda: ਮੈਂ 30 ਜਨਵਰੀ 1976 ਨੂੰ ਨਾਗਾਲੈਂਡ ਤੋਂ ਅਹਿਮਦਾਬਾਦ ਜਾਣ ਲਈ ਰਵਾਨਾ ਹੋਇਆ। ਉੱਥੋਂ ਦੋ ਦਿਨਾਂ ਦਾ ਸਫ਼ਰ ਮਿਲਟਰੀ ਗੱਡੀ ’ਚ ਤੈਅ ਕਰਨਾ ਪਿਆ। ਇੱਕ ਗੱਡੀ ’ਚ ਅਸੀਂ 29 ਜਵਾਨ ਬੈਠੇ ਸਾਂ। ਮੈਂ ਬੈਠਾ-ਬੈਠਾ ਸਿਮਰਨ ਕਰ ਰਿਹਾ ਸੀ। ਲੱਗਭੱਗ 12-13 ਕਿਲੋਮੀਟਰ ਚੱਲਣ ਤੋਂ ਬਾਅਦ ਸਾਡੀ ਗੱਡੀ ਦੇ ਬ੍ਰੇਕ ਫੇਲ੍ਹ ਹੋ ਗਏ। ਗੱਡੀ ਖਾਈ ਵੱਲ ਜਾਣ ਲੱਗੀ। ਪਹਾੜੀ ਇਲਾਕਾ ਹੋਣ ਕਾਰਨ ਖਾਈ ਘੱਟੋ-ਘੱਟ ਦੋ-ਢਾਈ ਹਜ਼ਾਰ ਫੁੱਟ ਡੂੰਘੀ ਸੀ।
ਜਦੋਂ ਗੱਡੀ ਇੱਕਦਮ ਸੜਕ ਨੂੰ ਛੱਡ ਕੇ ਖਾਈ ’ਚ ਡਿੱਗਣ ਲੱਗੀ ਤਾਂ ਮੇਰੀਆਂ ਅੱਖਾਂ ਬੰਦ ਹੋ ਗਈਆਂ ਤੇ ਮੈਨੂੰ ਕੁਝ ਪਤਾ ਨਾ ਲੱਗਾ ਕਿ ਕੀ ਹੋ ਰਿਹਾ ਹੈ। ਗੱਡੀ ਪਲਟੇ ਖਾਂਦੀ ਹੋਈ ਜਾ ਰਹੀ ਸੀ। ਮੈਂ ਆਪਣੇ ਸਤਿਗੁਰੂ ਨੂੰ ਯਾਦ ਕੀਤਾ ਤਾਂ ਮੈਨੂੰ ਕੁਝ ਅਜਿਹਾ ਮਹਿਸੂਸ ਹੋਇਆ ਕਿ ਜਿਵੇਂ ਪੂਜਨੀਕ ਪਰਮ ਪਿਤਾ ਜੀ ਨੇ ਆਪਣੀ ਗੋਦ ’ਚ ਲੈ ਰੱਖਿਆ ਹੋਵੇ। ਜਦੋਂ ਗੱਡੀ ਸੜਕ ਤੋਂ 60-65 ਫੁੱਟ ਹੇਠਾਂ ਜਾ ਕੇ ਇੱਕ ਦਰੱਖਤ ਦੇ ਸਹਾਰੇ ਰੁਕ ਗਈ ਤਾਂ ਮੇਰੀਆਂ ਅੱਖਾਂ ਖੁੱਲ੍ਹ ਗਈਆਂ। ਮੈਂ ਦੇਖਿਆ ਕਿ ਮੈਨੂੰ ਝਰੀਟ ਤੱਕ ਵੀ ਨਹੀਂ ਆਈ। Dera Sacha Sauda
Read Also : ਜਦੋਂ ਪੂਜਨੀਕ ਪਰਮ ਪਿਤਾ ਜੀ ਨੇ ਚੋਰ ਨੂੰ ਦਿੱਤੀ ਅਨੋਖੇ ਤਰੀਕੇ ਨਾਲ ਚੋਰੀ ਦੀ ਆਦਤ ਛੱਡਣ ਦੀ ਸਿੱਖਿਆ
ਮੈਂ ਉਸ ਸਮੇਂ ਹੇਠਾਂ ਉੱਤਰਿਆ ਤੇ ਹੱਥ ਜੋੜ ਕੇ ਪੂਜਨੀਕ ਪਰਮ ਪਿਤਾ ਜੀ ਦਾ ਧੰਨਵਾਦ ਕਰਨ ਲੱਗਾ। ਗੱਡੀ ’ਚ ਬੈਠੇ ਜਵਾਨਾਂ ਦੀਆਂ ਦਰਦਨਾਕ ਚੀਕਾਂ ਸੁਣ ਕੇ ਮੇਰੇ ਲੂੰ-ਕੰਡੇ ਖੜ੍ਹੇ ਹੋ ਗਏ। ਮੈਂ ਤੇ ਜਿਨ੍ਹਾਂ ਨੂੰ ਘੱਟ ਸੱਟਾਂ ਵੱਜੀਆਂ ਹਨ, ਸਾਰੇ ਮਿਲ ਕੇ ਜ਼ਖਮੀ ਜਵਾਨਾਂ ਨੂੰ ਚੁੱਕ ਕੇ ਸੜਕ ’ਤੇ ਲੈ ਆਏ। ਜਵਾਨਾਂ ਦਾ ਇੰਨਾ ਬੁਰਾ ਹਾਲ ਸੀ ਕਿ ਦੇਖਿਆ ਨਹੀਂ ਜਾਂਦਾ ਸੀ। ਅਸੀਂ ਜਿਵੇਂ-ਕਿਵੇਂ ਉਨ੍ਹਾਂ ਨੂੰ ਹਸਪਤਾਲ ’ਚ ਪਹੁੰਚਾਇਆ। ਮੈਂ ਪੂਜਨੀਕ ਪਰਮ ਪਿਤਾ ਜੀ ਦਾ ਲੱਖ-ਲੱਖ ਧੰਨਵਾਦ ਕੀਤਾ।
-ਜਿਲੇ ਸਿੰਘ ਫੌਜੀ,
ਅਹਿਮਦਾਬਾਦ (ਗੁਜਰਾਤ)














