Honesty: ਡਕਾਲਾ (ਰਾਮ ਸਰੂਪ ਪੰਜੋਲਾ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚੱਲਦਿਆਂ ਡੇਰਾ ਸ਼ਰਧਾਲੂ ਜਗਮੇਲ ਸਿੰਘ ਇੰਸਾਂ ਪ੍ਰੇਮੀ ਸੇਵਕ ਬਲਬੇੜਾ ਨੇ ਆਪਣੇ ਖਾਤੇ ’ਚ ਆਏ ਕਿਸੇ ਦੇ ਰੁਪਏ ਅਸਲ ਮਾਲਕ ਨੂੰ ਮੋੜ ਕੇ ਇਮਾਨਦਾਰੀ ਦੀ ਮਿਸਾਲ ਪੇਸ਼ ਕੀਤੀ ਹੈ। ਪ੍ਰੇਮੀ ਸੇਵਕ ਸੁਰਿੰਦਰ ਸਿੰਘ ਬੀਬੀਪੁਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਜਗਮੇਲ ਸਿੰਘ ਪੇ੍ਰਮੀ ਸੇਵਕ ਪਿੰਡ ਬਲਬੇੜਾ ਦੇ ਖਾਤੇ ’ਚ ਅੱਜ ਗਲਤੀ ਨਾਲ 75000 ਰੁਪਏ ਆ ਗਏ ਤਾਂ ਜਗਮੇਲ ਸਿੰਘ ਨੇ ਉਹ ਪੈਸੇ ਅਸਲ ਮਾਲਕ ਜੋ ਕਿ ਹਰਮਨ ਸਿੰਘ ਪੁੱਤਰ ਕਿਰਨਜੀਤ ਸਿੰਘ ਵਾਸੀ ਪਿੰਡ ਰਾਮਨਗਰ ਦਾ ਹੈ, ਨੂੰ ਐੱਮਐੱਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਬਲਬੇੜਾ ਵਿਖੇ ਸਾਧ-ਸੰਗਤ ਦੀ ਹਾਜ਼ਰੀ ’ਚ ਵਾਪਸ ਉਸ ਦੇ ਖਾਤੇ ’ਚ ਟਰਾਂਸਫਰ ਕਰ ਦਿੱਤੇ। ਇਸ ਮੌਕੇ ਹਰਮਨ ਸਿੰਘ ਨੇ ਡੇਰਾ ਸ਼ਰਧਾਲੂ ਜਗਮੇਲ ਸਿੰਘ ਦਾ ਤਹਿ ਦਿਲੋਂ ਧੰਨਵਾਦ ਕੀਤਾ।
ਇਹ ਖਬਰ ਵੀ ਪੜ੍ਹੋ : Punjab News: ਮੰਤਰੀ ਨੇ 35 ਕਰੋੜ ਦੀ ਲਾਗਤ ਵਾਲੇ ‘ਟੂਲ ਰੂਮ’ ਯੂਨਿਟ ਦਾ ਕੀਤਾ ਉਦਘਾਟਨ














