Medical Research: ਪਿੰਡ ਗਹਿਰੀ ਭਾਗੀ ਦੇ 16ਵੇਂ ਸਰੀਰਦਾਨੀ ਬਣੇ ਸੁਰਜੀਤ ਸਿੰਘ ਇੰਸਾਂ

Medical-Research
ਬਾਂਡੀ : ਸਰੀਰਦਾਨੀ ਸੁਰਜੀਤ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਰਵਾਨਾ ਕਰਦੇ ਹੋਏ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਅਤੇ ਸਰੀਰਦਾਨੀ ਸੁਰਜੀਤ ਸਿੰਘ ਇੰਸਾਂ ਦੀ ਫਾਈਲ ਫੋਟੋ। ਤਸਵੀਰ: ਅਸ਼ੋਕ ਗਰਗ

ਪਰਿਵਾਰ ’ਚੋਂ ਹੋਇਆ ਦੂਜਾ ਸਰੀਰਦਾਨ

Medical Research: (ਅਸ਼ੋਕ ਗਰਗ) ਬਾਂਡੀ। ਡੇਰਾ ਸੱਚਾ ਸੌਦਾ ਸਰਸਾ ਦੀ ਪਵਿੱਤਰ ਸਿੱਖਿਆ ’ਤੇ ਅਮਲ ਕਰਦਿਆਂ ਬਲਾਕ ਬਾਂਡੀ ’ਚ ਪੈਂਦੇ ਪਿੰਡ ਗਹਿਰੀ ਭਾਗੀ ਦੇ ਇੱਕ ਡੇਰਾ ਸ਼ਰਧਾਲੂ ਪਰਿਵਾਰ ਵੱਲੋਂ ਆਪਣੇ ਪਿਤਾ ਦੇ ਦੇਹਾਂਤ ਮਗਰੋਂ ਉਸ ਦੀ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਦਾਨ ਕਰਕੇ ਮਾਨਵਤਾ ਭਲਾਈ ਕਾਰਜਾਂ ’ਚ ਯੋਗਦਾਨ ਪਾਇਆ ਗਿਆ। ਪਿੰਡ ਗਹਿਰੀ ਭਾਗੀ ਵਿਖੇ ਇਹ 16ਵਾਂ ਸਰੀਰਦਾਨ ਹੋਇਆ ਹੈ ਜਦੋਂ ਕਿ ਇਸ ਪਰਿਵਾਰ ਵਿੱਚੋਂ ਇਹ ਦੂਜਾ ਸਰੀਰਦਾਨ ਹੈ।

ਇਸ ਸਬੰਧੀ ਪਿੰਡ ਦੇ ਪ੍ਰੇਮੀ ਸੇਵਕ ਜਸਕਰਨ ਸਿੰਘ ਇੰਸਾਂ ਨੇ ਦੱਸਿਆ ਕਿ ਪਿੰਡ ਗਹਿਰੀ ਭਾਗੀ ਦੇ ਵਸਨੀਕ ਸੁਰਜੀਤ ਸਿੰਘ ਇੰਸਾਂ 73 ਸਾਲ (ਸੇਵਾ ਮੁਕਤ ਲਾਈਨਮੈਨ ਬਿਜਲੀ ਵਿਭਾਗ ਅਤੇ ਸ਼ਾਹੀ ਦਰਬਾਰ ਦੇ ਸੱਚੀ ਲੰਗਰ ਸੰਮਤੀ ਦੇ ਸੇਵਾਦਾਰ) ਜੋ 9 ਜਨਵਰੀ 2026 ਦੀ ਸ਼ਾਮ ਨੂੰ ਕੁੱਲ ਮਾਲਕ ਦੇ ਚਰਨਾਂ ’ਚ ਜਾ ਬਿਰਾਜੇ ਜਿਨ੍ਹਾਂ ਨੇ ਡੇਰਾ ਸੱਚਾ ਸੌਦਾ ਦੀਆਂ ਸਿੱਖਿਆਵਾਂ ’ਤੇ ਪਹਿਰਾ ਦਿੰਦਿਆਂ ਜਿਉਂਦੇ ਜੀਅ ਫਾਰਮ ਭਰੇ ਸਨ ਕਿ ਉਸ ਦੇ ਦੇਹਾਂਤ ਉਪਰੰਤ ਮੈਡੀਕਲ ਖੋਜਾਂ ਲਈ ਉਸ ਦਾ ਸਰੀਰਦਾਨ ਕੀਤੇ ਜਾਵੇ।

ਸੁਰਜੀਤ ਸਿੰਘ ਇੰਸਾਂ ਦੀ ਇਸ ਦਿਲੀ ਇੱਛਾ ਅਨੁਸਾਰ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਚਮਕੌਰ ਸਿੰਘ ਇੰਸਾਂ, ਬਖਤੌਰ ਸਿੰਘ ਇੰਸਾਂ, ਰਾਜਵਿੰਦਰ ਕੌਰ ਇੰਸਾਂ, ਪਰਵੀਨ ਰਾਣੀ ਇੰਸਾਂ, ਵੀਰਪਾਲ ਕੌਰ, ਗੁਰਤੇਜ ਸਿੰਘ, ਪੋਤਰੇ ਮਨਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਪਰਮਪ੍ਰੀਤ ਸਿੰਘ ਅਤੇ ਪੋਤਰੀਆਂ ਲਵਪ੍ਰੀਤ ਕੌਰ ਤੇ ਖੁਸ਼ਪ੍ਰੀਤ ਕੌਰ ਨੇ ਕਾਨੂੰਨੀ ਕਾਗਜੀ ਕਾਰਵਾਈ ਪੂਰੀ ਕਰਵਾ ਕੇ ਉਸ ਦਾ ਮ੍ਰਿਤਕ ਸਰੀਰ ਕੇ.ਡੀ. ਮੈਡੀਕਲ ਕਾਲਜ, ਹਸਪਤਾਲ ਤੇ ਰਿਸਰਚ ਸੈਂਟਰ ਮਥੁਰਾ (ਉੱਤਰ ਪ੍ਰਦੇਸ਼) ਨੂੰ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।

Medical-Research
ਬਾਂਡੀ: ਅਰਥੀ ਨੂੰ ਮੋਢਾ ਦਿੰਦੀਆਂ ਹੋਈਆਂ ਨੂੰਹਾਂ ਤੇ ਧੀ।

ਇਹ ਵੀ ਪੜ੍ਹੋ: Free Laptop Scheme: ਸਰਕਾਰ ਫਰਵਰੀ ਦੇ ਅੰਤ ਤੱਕ 10 ਲੱਖ ਵਿਦਿਆਰਥੀਆਂ ਨੂੰ ਦੇਵੇਗੀ ਮੁਫ਼ਤ ਲੈਪਟਾਪ

ਮ੍ਰਿਤਕ ਦੇਹ ਨੂੰ ਫੁੱਲਾਂ ਨਾਲ ਸਜਾਈ ਐਂਬੂਲੈਸ ਗੱਡੀ ਰਾਹੀਂ ਪਿੰਡ ’ਚ ਅੰਤਿਮ ਯਾਤਰਾ ਕੱਢੀ ਗਈ ਤੇ ਪਿੰਡ ਦੀ ਤ੍ਰਿਵੈਣੀ ਕੋਲੋਂ ਮ੍ਰਿਤਕ ਦੇਹ ਨੂੰ ਮੈਡੀਕਲ ਖੋਜਾਂ ਲਈ ਰਵਾਨਾ ਕਰ ਦਿੱਤਾ। ਸਰੀਰਦਾਨੀ ਦੀ ਅਰਥੀ ਨੂੰ ਮੋਢਾ ਉਨ੍ਹਾਂ ਦੀ ਧੀ ਅਤੇ ਨੂੰਹਾਂ ਵੱਲੋਂ ਦਿੱਤਾ ਗਿਆ। ਇਸ ਮੌਕੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਵੀਰ ਤੇ ਭੈਣਾਂ, ਰਿਸ਼ਤੇਦਾਰ ਅਤੇ ਸਾਧ ਸੰਗਤ ‘‘ਸਰੀਰਦਾਨੀ ਸੁਰਜੀਤ ਸਿੰਘ ਇੰਸਾਂ ਅਮਰ ਰਹੇ’’ ਦੇ ਨਾਅਰੇ ਲਗਾ ਰਹੇ ਸਨ। ਇਸ ਮੌਕੇ ਸੱਚੇ ਨਿਮਰ ਸੇਵਾਦਾਰ ਪੰਜਾਬ ਜੀਵਨ ਕੁਮਾਰ ਇੰਸਾਂ, ਸੱਚੇ ਨਿਮਰ ਸੇਵਾਦਾਰ ਪੰਜਾਬ ਪਰਮਜੀਤ ਸਿੰਘ ਇੰਸਾਂ, ਵੱਖ-ਵੱਖ ਪਿੰਡਾਂ ਦੀ ਸੱਚੀ ਸੰਮਤੀ ਦੇ ਸੇਵਾਦਾਰ ਤੇ ਪ੍ਰੇਮੀ ਸੇਵਕ, ਜਿੰਮੇਵਾਰ ਭੈਣਾਂ, ਰਿਸ਼ਤੇਦਾਰ, ਪਿੰਡ ਦੇ ਮੋਹਤਵਰ ਸੱਜਣਾਂ ਅਤੇ ਸਾਧ-ਸੰਗਤ ਨੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। Medical Research

ਗਹਿਰੀ ਭਾਗੀ ਲਈ ਮਾਣ ਵਾਲੀ ਗੱਲ, ਇੱਥੇ 16ਵਾਂ ਸਰੀਰਦਾਨ ਹੋਇਆ

ਸੱਚੇ ਨਿਮਰ ਸੇਵਾਦਾਰ ਪੰਜਾਬ ਜੀਵਨ ਕੁਮਾਰ ਇੰਸਾਂ ਅਤੇ ਪਿੰਡ ਦੇ ਪ੍ਰੇਮੀ ਸੇਵਕ ਜਸਕਰਨ ਸਿੰਘ ਇੰਸਾਂ ਨੇ ਕਿਹਾ ਕਿ ਪਿੰਡ ਗਹਿਰੀ ਭਾਗੀ ਲਈ ਮਾਣ ਵਾਲੀ ਗੱਲ ਹੈ ਕਿ ਅੱਜ ਇੱਥੇ 16ਵਾਂ ਸਰੀਰਦਾਨ ਹੋਇਆ ਹੈ, ਜਿਥੇ ਸੁਰਜੀਤ ਸਿੰਘ ਇੰਸਾਂ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਦਸੇਰਾ ਬਣੇਗਾ। ਉਨ੍ਹਾਂ ਕਿਹਾ ਕਿ ਇਹ ਸੇਵਾ ਭਾਗਾਂ ਵਾਲੇ ਇਨਸਾਨ ਦੇ ਹਿੱਸੇ ਹੀ ਆਉਂਦੀ ਹੈ ਅਤੇ ਇਸ ਪਰਿਵਾਰ ਦੀ ਬਹੁਤ ਵੱਡੀ ਕੁਰਬਾਨੀ ਹੈ ਜਿਨ੍ਹਾਂ ਨੇ ਇਸ ਤੋਂ ਪਹਿਲਾਂ ਆਪਣੀ ਮਾਤਾ ਗੁਰਮੇਲ ਕੌਰ ਇੰਸਾਂ ਦਾ ਮ੍ਰਿਤਕ ਸਰੀਰ ਵੀ ਮੈਡੀਕਲ ਖੋਜਾਂ ਲਈ ਦਾਨ ਕੀਤਾ ਸੀ।