Money Saving Tips: ਅੱਜ ਦਾ ਦੌਰ ਬੇਯਕੀਨੀਆਂ ਨਾਲ ਭਰਿਆ ਹੋਇਆ ਹੈ। ਨੌਕਰੀ ਦੀ ਅਸਥਿਰਤਾ, ਵਧਦੀ ਮਹਿੰਗਾਈ ਤੇ ਅਚਾਨਕ ਆਉਣ ਵਾਲੇ ਖਰਚੇ- ਇਹ ਸਭ ਭਵਿੱਖ ਦੀ ਚਿੰਤਾ ਨੂੰ ਹੋਰ ਡੂੰਘਾ ਕਰ ਦਿੰਦੇ ਹਨ। ਅਜਿਹੇ ਸਮੇਂ ਵਿੱਚ ਬੱਚਤ ਸਿਰਫ਼ ਇੱਕ ਆਦਤ ਨਹੀਂ, ਬਲਕਿ ਸੁਰੱਖਿਆ ਕਵਚ ਬਣ ਜਾਂਦੀ ਹੈ। ਸਹੀ ਸਮੇਂ ’ਤੇ ਕੀਤੀ ਗਈ ਬੱਚਤ ਨਾ ਸਿਰਫ਼ ਮੁਸ਼ਕਲ ਘੜੀ ਵਿੱਚ ਸਹਾਰਾ ਦਿੰਦੀ ਹੈ, ਸਗੋਂ ਆਉਣ ਵਾਲੇ ਸਾਲਾਂ ਨੂੰ ਵੀ ਬੇਫ਼ਿਕਰ ਬਣਾਉਂਦੀ ਹੈ। ਟੀਚਾ ਇਹ ਹੋਣਾ ਚਾਹੀਦਾ ਹੈ ਕਿ ਆਮਦਨ ਘੱਟ ਹੋ ਜਾਵੇ, ਤਾਂ ਵੀ ਘਰ ਦੀ ਗੱਡੀ ਬਿਨਾਂ ਰੁਕਾਵਟ ਚੱਲਦੀ ਰਹੇ।
ਇਹ ਖਬਰ ਵੀ ਪੜ੍ਹੋ : Gig Workers Crisis: ਗਿੱਗ-ਵਰਕਰਜ਼, ਡਿਜ਼ੀਟਲ ਸਹੂਲਤ ਦੇ ਪਿੱਛੇ ਲੁਕਿਆ ਕਿਰਤ-ਸੰਕਟ
ਬੱਚਤ ਦੀ ਸ਼ੁਰੂਆਤ ਅਕਸਰ ਇੱਕ ਸ਼ਬਦ ਨਾਲ ਹੁੰਦੀ ਹੈ- ਸੰਜਮ। ਇਸ ਨੂੰ ਆਮ ਭਾਸ਼ਾ ਵਿੱਚ ਲੋਕ ਕੰਜੂਸੀ ਵੀ ਕਹਿੰਦੇ ਹਨ, ਪਰ ਇੱਥੇ ਕੰਜੂਸੀ ਦਾ ਅਰਥ ਹੈ ਬੇਵਜ੍ਹਾ ਖਰਚ ਤੋਂ ਬਚਣਾ। ਲੋੜ ਅਤੇ ਇੱਛਾ ਵਿਚਕਾਰ ਫ਼ਰਕ ਸਮਝਣਾ। ਅਜਿਹਾ ਸੰਤੁਲਨ ਬਣਾਉਣਾ ਕਿ ਪਰਿਵਾਰ ਦੀਆਂ ਲੋੜਾਂ ਵੀ ਪੂਰੀਆਂ ਹੋਣ ਤੇ ਪੈਸੇ ਵੀ ਜੁੜਦੇ ਰਹਿਣ। ਜੇ ਤੁਸੀਂ ਸੋਚ ਰਹੇ ਹੋ ਕਿ ਇਹ ਵਿਹਾਰਕ ਰੂਪ ਵਿੱਚ ਕਿਵੇਂ ਸੰਭਵ ਹੋਵੇਗਾ, ਤਾਂ ਹੇਠਾਂ ਦਿੱਤੇ ਗਏ ਉਪਾਅ ਤੁਹਾਡੀ ਮੱਦਦ ਕਰ ਸਕਦੇ ਹਨ।
ਨਿਯਮਿਤ ਬੱਚਤ ਦੀ ਆਦਤ ਪਾਓ
ਬੱਚਤ ਜਿੰਨੀ ਜ਼ਲਦੀ ਸ਼ੁਰੂ ਕੀਤੀ ਜਾਵੇ, ਓਨੀ ਹੀ ਚੰਗੀ ਹੁੰਦੀ ਹੈ। ਰਕਮ ਭਾਵੇਂ ਛੋਟੀ ਹੋਵੇ, ਪਰ ਨਿਯਮਿਤ ਹੋਣੀ ਚਾਹੀਦੀ ਹੈ। ਹਰ ਮਹੀਨੇ ਤੈਅ ਰਕਮ ਵੱਖ ਖਾਤੇ ਵਿੱਚ ਪਾਉਣ ਦੀ ਆਦਤ ਸਮੇਂ ਨਾਲ ਵੱਡਾ ਫੰਡ ਬਣਾ ਦਿੰਦੀ ਹੈ।
ਟੀਚਾ ਤੈਅ ਕਰਕੇ ਬੱਚਤ ਕਰੋ | Money Saving Tips
ਬਿਨਾਂ ਉਦੇਸ਼ ਦੀ ਬੱਚਤ ਜ਼ਲਦੀ ਟੁੱਟ ਜਾਂਦੀ ਹੈ। ਘਰ, ਬੱਚਿਆਂ ਦੀ ਪੜ੍ਹਾਈ, ਐਮਰਜੈਂਸੀ ਜਾਂ ਰਿਟਾਇਰਮੈਂਟ ਵਰਗੇ ਸਪੱਸ਼ਟ ਟੀਚੇ ਤੈਅ ਕਰਨ ਨਾਲ ਅਨੁਸ਼ਾਸਨ ਬਣਿਆ ਰਹਿੰਦਾ ਹੈ ਅਤੇ ਪ੍ਰੇਰਨਾ ਵੀ ਮਿਲਦੀ ਹੈ।
ਬਜ਼ਟ ਬਣਾਓ ਅਤੇ ਉਸ ਦਾ ਪਾਲਣ ਕਰੋ
ਇਹ ਜਾਣਨਾ ਬਹੁਤ ਜ਼ਰੂਰੀ ਹੈ ਕਿ ਪੈਸਾ ਕਿੱਥੇ ਖਰਚ ਹੋ ਰਿਹਾ ਹੈ। ਆਮਦਨ ਅਤੇ ਖਰਚ ਦਾ ਸੰਤੁਲਿਤ ਬਜ਼ਟ ਤੁਹਾਨੂੰ ਫ਼ਾਲਤੂ ਖਰਚ ਪਛਾਣਨ ਤੇ ਉਨ੍ਹਾਂ ਨੂੰ ਕੰਟਰੋਲ ਕਰਨ ਵਿੱਚ ਮੱਦਦ ਕਰਦਾ ਹੈ।
ਖਰਚਿਆਂ ਵਿੱਚ ਸਮਝਦਾਰੀ ਨਾਲ ਕਟੌਤੀ ਕਰੋ
ਹਰ ਖਰਚ ਜ਼ਰੂਰੀ ਨਹੀਂ ਹੁੰਦਾ। ਬਾਹਰ ਖਾਣਾ, ਬੇਲੋੜੀ ਖਰੀਦਦਾਰੀ ਅਤੇ ਮਹਿੰਗੇ ਮਨੋਰੰਜਨ ’ਤੇ ਕੰਟਰੋਲ ਕਰਕੇ ਚੰਗੀ ਬੱਚਤ ਕੀਤੀ ਜਾ ਸਕਦੀ ਹੈ। Money Saving Tips
ਨਿਵੇਸ਼ ਨੂੰ ਨਜ਼ਰਅੰਦਾਜ਼ ਨਾ ਕਰੋ | Money Saving Tips
ਸਿਰਫ਼ ਪੈਸੇ ਜਮ੍ਹਾ ਕਰਨਾ ਕਾਫ਼ੀ ਨਹੀਂ, ਉਨ੍ਹਾਂ ਨੂੰ ਵਧਾਉਣਾ ਵੀ ਜ਼ਰੂਰੀ ਹੈ। ਆਪਣੀ ਜੋਖਿਮ ਸਹਿਣਸ਼ੀਲਤਾ ਅਨੁਸਾਰ ਮਿਊਚੁਅਲ ਫੰਡ, ਬਾਂਡ ਜਾਂ ਹੋਰ ਸੁਰੱਖਿਅਤ ਨਿਵੇਸ਼ ਵਿਕਲਪ ਚੁਣੋ।
ਕਰਜ਼ੇ ਤੋਂ ਦੂਰੀ ਬਣਾ ਕੇ ਰੱਖੋ
ਬੇਲੋੜੇ ਕਰਜ਼ੇ ਅਤੇ ਕ੍ਰੈਡਿਟ ਕਾਰਡ ਦੀ ਵਧੇਰੇ ਵਰਤੋਂ ਤੁਹਾਡੀ ਬੱਚਤ ਨੂੰ ਕਮਜ਼ੋਰ ਕਰ ਦਿੰਦੀ ਹੈ। ਜਿੰਨਾ ਸੰਭਵ ਹੋਵੇ, ਉਧਾਰ ਤੋਂ ਬਚੋ ਅਤੇ ਪੁਰਾਣੇ ਕਰਜ਼ੇ ਨੂੰ ਪਹਿਲ ਨਾਲ ਮੋੜੋ।
ਦਿਖਾਵੇ ਦੀ ਦੌੜ ਤੋਂ ਬਾਹਰ ਨਿੱਕਲੋ | Money Saving Tips
ਦੂਜਿਆਂ ਦੀ ਨਕਲ ਵਿੱਚ ਖਰਚ ਕਰਨਾ ਸਭ ਤੋਂ ਵੱਡੀ ਵਿੱਤੀ ਗਲਤੀ ਹੈ। ਹਰ ਵਿਅਕਤੀ ਦੀ ਆਮਦਨ ਅਤੇ ਜ਼ਰੂਰਤਾਂ ਵੱਖਰੀਆਂ ਹੁੰਦੀਆਂ ਹਨ। ਆਪਣੀ ਜੇਬ੍ਹ ਵੇਖ ਕੇ ਫੈਸਲਾ ਲੈਣਾ ਹੀ ਸਮਝਦਾਰੀ ਹੈ।
ਲੋੜ ਪਵੇ ਤਾਂ ਮਾਹਿਰ ਤੋਂ ਸਲਾਹ ਲਓ
ਜੇ ਨਿਵੇਸ਼ ਜਾਂ ਵਿੱਤੀ ਯੋਜਨਾ ਨੂੰ ਲੈ ਕੇ ਦੁਚਿੱਤੀ ਹੋਵੇ, ਤਾਂ ਕਿਸੇ ਭਰੋਸੇਯੋਗ ਵਿੱਤੀ ਸਲਾਹਕਾਰ ਤੋਂ ਮਾਰਗਦਰਸ਼ਨ ਲੈਣਾ ਭਵਿੱਖ ਲਈ ਲਾਭਦਾਇਕ ਸਾਬਤ ਹੋ ਸਕਦਾ ਹੈ।














