Happy Incarnation Month: ‘ਜਦੋਂ ਮਾਲਕ ਨਾਲ ਤਾਰ ਹੀ ਜੁੜ ਗਈ ਤਾਂ ਪਿੱਛੇ ਕੀ ਰਹਿ ਗਿਆ’

Happy Incarnation Month
Happy Incarnation Month: ‘ਜਦੋਂ ਮਾਲਕ ਨਾਲ ਤਾਰ ਹੀ ਜੁੜ ਗਈ ਤਾਂ ਪਿੱਛੇ ਕੀ ਰਹਿ ਗਿਆ’

Happy Incarnation Month: 17 ਜੂਨ 1967 ਨੂੰ ਪੂਜਨੀਕ ਪਰਮ ਪਿਤਾ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ ਪਿੰਡ ਕੈਲੇ ਬਾਂਦਰ (ਅੱਜ-ਕੱਲ੍ਹ ਨਸੀਬਪੁਰਾ) ਜ਼ਿਲ੍ਹਾ ਬਠਿੰਡਾ ਵਿਖੇ ਸਤਿਸੰਗ ਫ਼ਰਮਾਉਣ ਪਧਾਰੇ ਸਾਰਾ ਪਿੰਡ ਸਤਿਸੰਗ ਦੀ ਖੁਸ਼ੀ ’ਚ ਫੁੱਲਿਆ ਨਹੀਂ ਸਮਾ ਰਿਹਾ ਸੀ ਇਸ ਪਿੰਡ ’ਚ ਉਸ ਸਮੇਂ 317 ਵਿਅਕਤੀਆਂ ਨੂੰ ਪੂਜਨੀਕ ਪਰਮ ਪਿਤਾ ਜੀ ਨੇ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਦਾਨ ਕੀਤੀ ਸਾਧ-ਸੰਗਤ ਦੇ ਪ੍ਰੇਮ ਤੇ ਨਾਮ ਸ਼ਬਦ ਲੈਣ ਵਾਲਿਆਂ ਦਾ ਉਤਸ਼ਾਹ ਵੇਖ ਕੇ ਪੂਜਨੀਕ ਪਰਮ ਪਿਤਾ ਜੀ ਬੇਅੰਤ ਖੁਸ਼ ਹੋਏ ਤੇ ਬਚਨ ਫ਼ਰਮਾਏ, ‘‘ਬੇਟਾ, ਤੁਹਾਡੇ ਪਿੰਡ ਦਾ ਪਹਿਲਾ ਨੰਬਰ ਹੈ’’ ਪੂਜਨੀਕ ਪਰਮ ਪਿਤਾ ਜੀ ਨੇ ਪਿੰਡ ਬਾਰੇ ਬਚਨ ਫਰਮਾਏ।

ਇਹ ਖਬਰ ਵੀ ਪੜ੍ਹੋ : Social Welfare: ਸਾਧ-ਸੰਗਤ ਨੇ ਲੋੜਵੰਦ ਦਾ ਮਕਾਨ ਬਣਾ ਕੇ ਕੀਤੀ ਨਵੇਂ ਸਾਲ ਦੇ ਸ਼ੁਰੂਆਤ

‘‘ਬੇਟਾ ਇਹ ਤਾਂ ਨਸੀਬਾਂ ਵਾਲਾ ਨਗਰ ਹੈ’’ ਪੂਜਨੀਕ ਪਰਮ ਪਿਤਾ ਜੀ ਨੇ ਸਤਿਸੰਗ ’ਚ ਚੱਲ ਰਹੀ ਕੱਵਾਲੀ ’ਚ ਇੱਕ ਹੋਰ ਤੁਕ ਜੋੜ ਦਿੱਤੀ- ‘ਪਿੰਡ ਤਰ ਗਿਆ ਨਸੀਬਪੁਰਾ ਸਾਰਾ, ਗੁਰੂ ਦੇ ਨਾਲ ਤਾਰ ਜੋੜ ਕੇ’ ਇੱਕ ਪ੍ਰੇਮੀ ਨੇ ਪੂਜਨੀਕ ਪਰਮ ਪਿਤਾ ਜੀ ਅੱਗੇ ਬੇਨਤੀ ਕੀਤੀ, ‘‘ਪਿਤਾ ਜੀ! ਸਾਡੀ ਪ੍ਰੇਮ ਰੂਪੀ ਤਾਰ ਆਪ ਜੀ ਦੇ ਚਰਨਾਂ ਨਾਲ ਹੀ ਜੁੜੀ ਰਹੇ!’’ ਪੂਜਨੀਕ ਪਰਮ ਪਿਤਾ ਜੀ ਨੇ ਫਰਮਾਇਆ, ‘‘ਬੇਟਾ ਤੁਸੀਂ ਤਾਂ ਸਾਰਾ ਕੁਝ ਪਾ ਗਏ, ਜਦੋਂ ਤਾਰ ਹੀ ਮਾਲਕ ਨਾਲ ਜੁੜ ਗਈ ਤਾਂ ਪਿੱਛੇ ਕੀ ਰਹਿ ਗਿਆ’’ ਇਹ ਬਚਨ ਸੁਣ ਕੇ ਸਾਰੀ ਸਾਧ-ਸੰਗਤ ਨੱਚ ਉੱਠੀ।