ਡੀਜੀਪੀ ਓ.ਪੀ. ਸਿੰਘ ਦੇ ਸੇਵਾਮੁਕਤ ਹੁਣ ਤੋਂ ਬਾਅਦ ਮਿਲੀ ਜਿੰਮੇਵਾਰੀ
Haryana News: (ਅਸ਼ਵਨੀ ਚਾਵਲਾ) ਚੰਡੀਗੜ। ਹਰਿਆਣਾ ਕੈਡਰ 1992 ਬੈਚ ਦੇ ਆਈ.ਪੀ.ਐੱਸ. ਅਧਿਕਾਰੀ ਅਜੈ ਸਿੰਘਲ ਹੁਣ ਹਰਿਆਣਾ ਦੇ ਅਗਲੇ ਡੀਜੀਪੀ ਹੋਣਗੇ। ਅਜੈ ਸਿੰਘਲ ਨਵੇਂ ਸਾਲ ਦੇ ਦੌਰਾਨ 1 ਜਨਵਰੀ ਨੂੰ ਆਪਣਾ ਅਹੁਦਾ ਸੰਭਾਲਣਗੇ। ਹਰਿਆਣਾ ਵਿੱਚ ਉਹ ਇਸ ਸਮੇਂ ਵਿਜੀਲੈਂਸ ਅਤੇ ਐਂਟੀ ਕ੍ਰਪਸ਼ਨ ਬਿਊਰੋ ਦੀ ਕਮਾਨ ਸੰਭਾਲ ਰਹੇ ਸਨ ਅਤੇ ਉਹ ਡੀਜੀਪੀ ਬਣਨ ਦੀ ਦੌੜ ਵਿੱਚ ਵੀ ਕਾਫ਼ੀ ਜਿਆਦਾ ਅੱਗੇ ਸਨ।
ਇਹ ਵੀ ਪੜ੍ਹੋ: School Achievement: ਰੱਤੀਰੋੜੀ ਸਕੂਲ ਲਗਾਤਾਰ ਦੂਜੇ ਸਾਲ ਚੁਣਿਆ ਗਿਆ ‘ਗ੍ਰੀਨ ਸਕੂਲ’
31 ਦਸੰਬਰ ਨੂੰ ਕੇਂਦਰ ਸਰਕਾਰ ਵੱਲੋਂ ਤਿੰਨ ਆਈ.ਪੀ.ਐਸ. ਅਧਿਕਾਰੀਆਂ ਦਾ ਪੈਨਲ ਵਾਪਸ ਆਉਣ ਤੋਂ ਬਾਅਦ ਅਜੈ ਸਿੰਘਲ ਦੀ ਚੋਣ ਕੀਤੀ ਗਈ ਹੈ। ਗ੍ਰਹਿ ਵਿਭਾਗ ਵੱਲੋਂ 1990 ਬੈਚ ਦੇ ਸ਼ਤਰੂਜੀਤ ਸਿੰਘ ਕਪੂਰ, 1992 ਬੈਚ ਦੇ ਅਜੈ ਸਿੰਘਲ ਅਤੇ 1993 ਬੈਚ ਦੇ ਅਲੋਕ ਮਿੱਤਲ ਦਾ ਪੈਨਲ ਫਾਈਨਲ ਕੀਤੀ ਗਈ ਸੀ। ਇਸੇ ਪੈਨਲ ਵਿੱਚੋਂ ਹਰਿਆਣਾ ਸਰਕਾਰ ਨੇ ਇੱਕ ਅਧਿਕਾਰੀ ਦੀ ਚੋਣ ਕਰਨੀ ਸੀ ਤਾਂ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਵੱਲੋਂ ਅਜੈ ਸਿੰਘਲ ਦੀ ਚੋਣ ਕੀਤੀ ਗਈ ਹੈ। Haryana News














