School Achievement: ਰੱਤੀਰੋੜੀ ਸਕੂਲ ਲਗਾਤਾਰ ਦੂਜੇ ਸਾਲ ਚੁਣਿਆ ਗਿਆ ‘ਗ੍ਰੀਨ ਸਕੂਲ’

School-Achievement
ਫਰੀਦਕੋਟ : ਗ੍ਰੀਨ ਸਕੂਲ’ ਚੁਣੇ ਗਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੀਰੌੜੀ-ਡੱਗੋਰੋਮਾਣਾ ਫਰੀਦਕੋਟ ਅੰਦਰਲੀ ਗਰੀਨਰੀ ਦੇ ਵੱਖ-ਵੱਖ ਦ੍ਰਿਸ਼।

ਵਾਤਾਵਰਣ ਸਿੱਖਿਆ ’ਚ ਇਤਿਹਾਸਕ ਉਪਲੱਬਧੀ

School Achievement: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਤੀਰੌੜੀ-ਡੱਗੋਰੋਮਾਣਾ ਫਰੀਦਕੋਟ ਨੇ ਵਾਤਾਵਰਣ ਸੰਰੱਖਣ ਅਤੇ ਟਿਕਾਊ ਸਿੱਖਿਆ ਦੇ ਖੇਤਰ ਵਿੱਚ ਇੱਕ ਨਵਾਂ ਮੀਲ ਪੱਥਰ ਸਥਾਪਤ ਕਰਦਿਆਂ ਜ਼ਿਲ੍ਹਾ ਫਰੀਦਕੋਟ ਦੇ ਸਕੂਲਾਂ ਵਿੱਚੋਂ ਲਗਾਤਾਰ ਦੂਜੇ ਸਾਲ ‘ਗ੍ਰੀਨ ਸਕੂਲ’ ਵਜੋਂ ਚੁਣੇ ਜਾਣ ਦਾ ਮਾਣ ਹਾਸਲ ਕੀਤਾ ਹੈ। ਇਹ ਚੋਣ ਸੈਂਟਰ ਫੋਰ ਸਾਇੰਸ ਐਂਡ ਇਨਵਾਇਰਮੈਂਟ ਵੱਲੋਂ ਕਰਵਾਏ ਗਏ ਵਿਸਤ੍ਰਿਤ ਆਡਿਟ ਤੋਂ ਬਾਅਦ ਕੀਤੀ ਗਈ, ਜਿਸ ਵਿੱਚ ਸਕੂਲ ਦੀ ਕਾਰਗੁਜ਼ਾਰੀ ਨੂੰ ਹਵਾ, ਪਾਣੀ ਪ੍ਰਬੰਧਨ, ਭੂਮੀ ਸੰਰੱਖਣ, ਊਰਜਾ ਕੁਸ਼ਲਤਾ, ਕੂੜਾ ਪ੍ਰਬੰਧਨ, ਸਿਹਤ ਅਤੇ ਸੁਖ-ਸਮ੍ਰਿੱਧੀ, ਟਿਕਾਊ ਪਾਠਕ੍ਰਮ ਅਤੇ ਸਮੁਦਾਇਕ ਭਾਗੀਦਾਰੀ ਵਰਗੇ ਅਹਿਮ ਮਾਪਦੰਡਾਂ ’ਤੇ ਪਰਖਿਆ ਗਿਆ।

ਗ੍ਰੀਨ ਸਕੂਲ ਪ੍ਰੋਗਰਾਮ ਦਾ ਮੁੱਖ ਧਿਆਨ ਸੰਸਾਧਨਾਂ ਦੀ ਸਮਝਦਾਰ ਵਰਤੋਂ, ਕਾਰਬਨ ਫੁਟਪ੍ਰਿੰਟ ਵਿੱਚ ਕਮੀ, ਅਤੇ ਵਿਦਿਆਰਥੀਆਂ ਵਿੱਚ ਵਾਤਾਵਰਣੀ ਜ਼ਿੰਮੇਵਾਰੀ ਦੀ ਚੇਤਨਾ ਵਿਕਸਿਤ ਕਰਨ ’ਤੇ ਕੇਂਦਰਿਤ ਹੈ। ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਰੱਤੀ ਰੋੜੀ ਡੱਗੋ ਰੋਮਾਣਾ ਫਰੀਦਕੋਟ ਨੇ “ਲਰਨਿੰਗ ਬਾਏ ਡੂਇੰਗ” ਦੇ ਸਿਧਾਂਤ ਨੂੰ ਅਪਣਾਉਂਦਿਆਂ ਸੌਰ ਊਰਜਾ ਦੀ ਵਰਤੋਂ, ਪਾਣੀ ਬੱਚਤ ਅਭਿਆਸ, ਕੂੜੇ ਦੀ ਛਾਂਟ ਅਤੇ ਨਿਪਟਾਰਾ, ਹਵਾ ਅਤੇ ਪਾਣੀ ਦੀ ਗੁਣਵੱਤਾ ਦੀ ਨਿਗਰਾਨੀ, ‘ਲੋਅ ਐਨਰਜੀ ਡੇਜ਼’ ਵਰਗੀਆਂ ਵਿਹਾਰਕ ਪਹਿਲਕਦਮੀਆਂ ਰਾਹੀਂ ਵਿਦਿਆਰਥੀਆਂ ਨੂੰ ਸਿਰਫ ਪਾਠ ਨਹੀਂ, ਸਗੋਂ ਜੀਵਨ ਸ਼ੈਲੀ ਸਿਖਾਈ ਹੈ।

ਇਹ ਵੀ ਪੜ੍ਹੋ: Punjab School Holidays: ਭਲਕੇ ਖੁੱਲਣਗੇ ਸਕੂਲ? ਛੁੱਟੀਆਂ ਵੱਧਣ ਦੀ ਉਮੀਦ ’ਚ ਸੋਸ਼ਲ ਮੀਡੀਆ ’ਤੇ ਸੀਐੱਮ ਤੇ ਸਿੱਖਿਆ ਮੰ…

ਇਹ ਸਫਲਤਾ ਜ਼ਿਲ੍ਹਾ ਸਿੱਖਿਆ ਅਧਿਕਾਰੀ ਮੈਡਮ ਨੀਲਮ ਰਾਣੀ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਅਤੇ ਪ੍ਰਿੰਸੀਪਲ ਮੈਡਮ ਮਨਿੰਦਰ ਕੌਰ ਦੀ ਦੂਰਦਰਸ਼ੀ ਨੇਤ੍ਰਿਤਵ, ਪ੍ਰੇਰਨਾ ਅਤੇ ਅਟੁੱਟ ਸਮਰਪਣ ਦਾ ਨਤੀਜਾ ਹੈ, ਜਿਨ੍ਹਾਂ ਨੇ ਸਕੂਲ ਨੂੰ ਸਿਰਫ ਗਿਆਨ ਦਾ ਕੇਂਦਰ ਹੀ ਨਹੀਂ, ਸਗੋਂ ਇੱਕ ਵਾਤਾਵਰਣ-ਮਿੱਤਰ ਮਾਡਲ ਸੰਸਥਾ ਬਣਾਇਆ। ਇਸ ਉਪਲੱਬਧੀ ਵਿੱਚ ਵਿਗਿਆਨ ਅਧਿਆਪਿਕਾ ਪ੍ਰੀਤੀ ਗੋਇਲ, ਰਮਨਦੀਪ ਕੌਰ, ਹਰਪ੍ਰੀਤ ਸਿੰਘ ਡੀਪੀਈ ਬਲਜੀਤ ਸਿੰਘ ਕੈਂਪਸ ਮੈਨੇਜਰ ਰੋਸ਼ਨ ਲਾਲ ਅਤੇ ਵਿਦਿਆਰਥੀਆਂ ਦੀਆਂ ਔਡਿਟ ਟੀਮਾਂ- ਪ੍ਰਿੰਸਪਾਲ ਸਿੰਘ, ਤਾਜਪ੍ਰੀਤ ਸਿੰਘ, ਪਰਮਪ੍ਰੀਤ ਸਿੰਘ, ਮਾਨਵ ਸਿੰਘ, ਜੈਸਮੀਨ ਕੌਰ, ਨਵਨੀਤ ਕੌਰ, ਅਮਰ ਸਿੰਘ ਅਤੇ ਲਵਪ੍ਰੀਤ ਸਿੰਘ ਦੀ ਸਰਗਰਮ ਭੂਮਿਕਾ ਅਤੇ ਸਕੂਲ ਦੇ ਸਮੂਹ ਅਧਿਆਪਕ ਵਰਗ ਅਤੇ ਕਰਮਚਾਰੀਆਂ ਦੀ ਸਾਂਝੀ ਮਿਹਨਤ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਇਹ ਪ੍ਰਾਪਤੀ ਸਟਾਫ ਦੀ ਮਿਹਨਤ ਕਰਕੇ ਹੀ ਹਾਸਲ ਹੋਈ ਹੈ।

ਇੱਥੇ ਵਿਦਿਆਰਥੀ ਹਵਾ ਪ੍ਰਦੂਸ਼ਣ ਅਤੇ ਕਾਰਬਨ ਪਦ ਚਿੰਨ੍ਹਾਂ ਨੂੰ ਘਟਾਉਣ ਦੇ ਮੰਤਵ ਨਾਲ ਸਾਈਕਲ ਦੀ ਅਤੇ ਅਧਿਆਪਕ ਸਾਹਿਬਾਨ ਕਾਰਪੂਲਿੰਗ ਜਾਂ ਈ ਵਾਹਨਾਂ ਦੀ ਵਰਤੋਂ ਕਰਦੇ ਹਨ। 100 ਫੀਸਦੀ ਪ੍ਰਦੂਸ਼ਣ ਮੁਕਤ ਸੂਰਜੀ ਊਰਜਾ ਦੀ ਵਰਤੋਂ, ਬਿਜਲੀ ਬਚਾਉਣ, ਖਾਣਾ ਪਕਾਉਣ ਅਤੇ ਗਰਮ ਕਰਨ ਲਈ ਕੀਤੀ ਜਾਂਦੀ ਹੈ। ਰੇਨ ਵਾਟਰ ਹਾਰਵੈਸਟਿੰਗ ਰਾਹੀਂ ਸਿਸਟਮ ਰਾਹੀਂ ਮੀਂਹ ਦੀ ਇੱਕ ਇੱਕ ਬੂੰਦ ਦੀ ਸੰਭਾਲ ਕੀਤੀ ਜਾ ਰਹੀ ਹੈ ਅਤੇ ਰਹਿੰਦ-ਖੂੰਹਦ ਪ੍ਰਬੰਧਨ ਤਹਿਤ ਗਿੱਲੇ ਤੇ ਸੁੱਕੇ ਕੂੜੇ ਨੂੰ ਅਲੱਗ-ਥਲੱਗ ਕਰਨਾ, ਖਾਦ ਬਣਾਉਣਾ, ਰੀਸਾਈਕਲਿੰਗ, ਸਿੰਗਲ-ਯੂਜ਼ ਪਲਾਸਟਿਕ ਨੂੰ ਘਟਾਉਣਾ ਵਰਗੇ ਪ੍ਰੋਜੈਕਟਾਂ ’ਤੇ ਕੰਮ ਕੀਤਾ ਜਾ ਰਿਹਾ ਹੈ। School Achievement