ਜਸਪ੍ਰੀਤ ਐਨਕਾਊਂਟਰ ਮਾਮਲੇ ਸਮੇਤ ਵਿਧਾਇਕ ਪਠਾਣਮਾਜਰਾ ਦੀ ਭਾਜ ਨੇ ਵੀ ਪੁਲਿਸ ਫ਼ਸਾਈ
Patiala Police: ਪਟਿਆਲਾ (ਖੁਸ਼ਵੀਰ ਸਿੰਘ ਤੂਰ)। ਆਪਣੇ ਆਖਰੀ ਬਰੂਹਾਂ ’ਤੇ ਖੜ੍ਹਾ ਵਰ੍ਹਾਂ 2025 ਪਟਿਆਲਾ ਪੁਲਿਸ ’ਤੇ ਭਾਰੂ ਰਿਹਾ। ਇਸ ਵਰ੍ਹੇ ਦੌਰਾਨ ਪਟਿਆਲਾ ਪੁਲਿਸ ਕਾਰਗੁਜਾਰੀ ਕਰਕੇ ਪੂਰੇ ਪੰਜਾਬ ਵਿੱਚ ਚਰਚਾ ’ਚ ਰਹੀ। ਇਸ ਵਰ੍ਹੇ ਦੌਰਾਨ ਜਿੱਥੇ ਕਰਨਲ ਬਾਠ ਕੁੱਟਮਾਰ ਕੇਸ ਚਰਚਾ ਰਿਹਾ, ਉੱਥੇ ਹੀ ਜਸਪ੍ਰੀਤ ਐਨਕਾਊਟਰ ਕਾਂਡ ’ਤੇ ਵੀ ਪੁਲਿਸ ਸਵਾਲਾਂ ਦੇ ਘੇਰੇ ਵਿੱਚ ਰਹੀ। ਵਿਧਾਇਕ ਪਠਾਣਮਾਜਰਾ ਦੀ ਫਰਾਰੀ ਸਮੇਤ ਐਸਐਸਪੀ ਦੀ ਕਥਿਤ ਵਾਇਰਲ ਵੀਡੀਓ ਦੀ ਚਰਚਾ ਰਾਜਨੀਤਿਕ ਗਲਿਆਰਿਆਂ ਸਮੇਤ ਹਾਈਕੋਰਟ ਤੱਕ ਪੁੱਜੀ। ਦੱਸਣਯੋਗ ਹੈ ਕਿ ਸਾਲ ਦੇ ਮਾਰਚ ਮਹੀਨੇ ਵਿੱਚ ਪਟਿਆਲਾ ਪੁਲਿਸ ਵੱਲੋਂ ਬੱਚੇ ਦੇ ਅਗਵਾ ਕਾਂਡ ਮਾਮਲੇ ਵਿੱਚ ਨੌਜਵਾਨ ਜਸਪ੍ਰੀਤ ਸਿੰਘ ਦਾ ਐਨਕਾਊਂਟਰ ਨਾਭਾ ਦੇ ਮਡੌੜ ਵਿਖੇ ਕੀਤਾ ਸੀ ਅਤੇ ਬੱਚੇ ਨੂੰ ਸਰੁੱਖਿਅਤ ਮਾਪਿਆਂ ਹਵਾਲੇ ਕੀਤਾ ਸੀ।
ਇਹ ਖਬਰ ਵੀ ਪੜ੍ਹੋ : Canal Accident: ਨਹਿਰ ’ਚ ਡਿੱਗੀ ਸਵਾਰੀਆਂ ਨਾਲ ਭਰੀ ਪਿਕਅੱਪ, ਜਾਨੀ ਨੁਕਸਾਨ ਤੋਂ ਬਚਾਅ
ਇਸ ਦੌਰਾਨ ਉਸ ਸਮੇਂ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ ਵੱਲੋਂ ਉਸ ਟੀਮ ਦੀ ਹਿੱਕ ਥਾਪੜੀ ਸੀ ਅਤੇ ਉਨ੍ਹਾਂ ਲਈ ਇਨਾਮੀ ਰਾਸ਼ੀ ਵੀ ਐਲਾਨ ਕੀਤੀ ਸੀ। ਇਸੇ ਰਾਤ ਹੀ ਇਸ ਟੀਮ ਵਿੱਚ ਸ਼ਾਮਲ ਇੰਸਪੈਕਟਰਾਂ ਦੀ ਕਰਨਲ ਪੁਸ਼ਪਿੰਦਰ ਸਿੰਘ ਬਾਠ ਅਤੇ ਉਨ੍ਹਾਂ ਦੇ ਪੁੱਤਰ ਨਾਲ ਰਜਿੰਦਰਾ ਹਸਪਤਾਲ ਦੇ ਹਰਬੰਸ ਢਾਬੇ ਉੱਪਰ ਗੱਡੀ ਦੀ ਪਾਰਕਿੰਗ ਨੂੰ ਲੈ ਕੇ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ। ਪੁਲਿਸ ਵਾਲਿਆ ਵੱਲੋਂ ਕੀਤੀ ਕੁੱਟਮਾਰ ਤਸਵੀਰਾਂ ਅਤੇ ਵੀਡੀਓਜ਼ ਸ਼ੋਸਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਪਟਿਆਲਾ ਪੁਲਿਸ ਦੇ ਚਾਰ ਇੰਸਪੈਕਟਰਾਂ ਸਮੇਤ ਉਨ੍ਹਾਂ ਦੇ ਗੰਨਮੈਨਾਂ ਖਿਲਾਫ਼ ਕਾਰਵਾਈ ਨੂੰ ਲੈ ਕੇ ਕਰਨਲ ਬਾਠ ਦੀ ਪਤਨੀ ਜਸਵਿੰਦਰ ਕੌਰ ਬਾਠ ਵੱਲੋਂ ਵੱਡਾ ਸੰਘਰਸ ਵਿੱਢਿਆ ਗਿਆ। Patiala Police
ਕਰਨਲ ਬਾਠ ਦੀ ਪਤਨੀ ਵੱਲੋਂ ਇੰਪਸੈਕਟਰ ਰੌਣੀ ਸਿੰਘ, ਹੈਰੀ ਬੋਪਾਰਾਏ, ਹਰਜਿੰਦਰ ਢਿੱਲੋਂ ਅਤੇ ਸੀਆਈਏ ਦੇ ਇੰਚਾਰਜ਼ ਇੰਸਪੈਕਟਰ ਸ਼ਮਿੰਦਰ ਸਿੰਘ ਖਿਲਾਫ਼ ਮਾਮਲਾ ਦਰਜ਼ ਕਰਵਾਉਣ ਲਈ ਧਰਨੇ ਮੁਜ਼ਾਹਰੇ ਸਮੇਤ ਪੁਲਿਸ ਦੇ ਉੱਚ ਅਧਿਕਾਰੀਆਂ ਤੱਕ ਪਹੁੰਚ ਕੀਤੀ ਗਈ। ਇਨਸਾਫ਼ ਨਾ ਮਿਲਣ ਨੂੰ ਲੈ ਕੇ ਹਾਈਕੋਰਟ ਵਿੱਚ ਪਹੁੰਚਣ ’ਤੇ ਹਾਈਕੋਰਟ ਵੱਲੋਂ ਮਾਮਲਾ ਸੀਬੀਆਈ ਹਵਾਲੇ ਕਰ ਦਿੱਤਾ ਗਿਆ ਅਤੇ ਸੀਬੀਆਈ ਵੱਲੋਂ ਪਿਛਲੇ ਦਿਨੀ ਹੀ ਇਨ੍ਹਾਂ ਪੁਲਿਸ ਵਾਲਿਆ ਖਿਲਾਫ਼ ਚਲਾਨ ਪੇਸ਼ ਕੀਤਾ ਗਿਆ। ਇਸ ਦੌਰਾਨ ਹੀ ਜਸਪ੍ਰੀਤ ਐਨਕਾਊਟਰ ਕਾਂਡ ਸਬੰਧੀ ਵੀ ਇਨ੍ਹਾਂ ਪੁਲਿਸ ਵਾਲਿਆ ਦੇ ਉੱਗਲ ਉੱਠੀ ਅਤੇ ਇੱਕ ਸੰਸਥਾਂ ਵੱਲੋਂ ਤੱਥਖੋਜ ਰਿਪੋਰਟ ਵਿੱਚ ਇਸ ਐਨਕਾਊਟਰ ਨੂੰ ਕਥਿਤ ਤੌਰ ’ਤੇ ਗਲਤ ਕਰਾਰ ਦਿੱਤਾ ਗਿਆ। Patiala Police
ਸਤੰਬਰ ਮਹੀਨੇ ਦੌਰਾਨ ਪਟਿਆਲਾ ਪੁਲਿਸ ਉਸ ਸਮੇਂ ਮੁੜ ਚਰਚਾ ਵਿੱਚ ਆ ਗਈ ਜਦੋਂ ਹਲਕਾ ਸਨੌਰ ਤੋਂ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਹੜ੍ਹਾਂ ਦੇ ਮਾਮਲੇ ਵਿੱਚ ਆਪਣੀ ਸਰਕਾਰ ’ਤੇ ਸਵਾਲ ਚੁੱਕੇ ਗਏ। ਇਸ ਦੌਰਾਨ ਵਿਧਾਇਕ ਖਿਲਾਫ਼ ਜਬਰ ਜਨਾਹ ਦਾ ਮਾਮਲਾ ਦਰਜ਼ ਕਰਕੇ ਉਸਦੀ ਗਿਫ਼ਤਾਰੀ ਲਈ ਪੁੱਜੀ ਪੁਲਿਸ ਦੀ ਗ੍ਰਿਫ਼ਤ ’ਚੋਂ ਵਿਧਾਇਕ ਫਰਾਰ ਹੋ ਗਏ। ਪੁਲਿਸ ਵੱਲੋਂ ਦਾਅਵਾ ਕੀਤਾ ਗਿਆ ਕਿ ਵਿਧਾਇਕ ਪੁਲਿਸ ’ਤੇ ਗੋਲੀਆਂ ਚਲਾ ਕੇ ਫਰਾਰ ਹੋਏ ਹਨ। ਵਿਧਾਇਕ ਵੱਲੋਂ ਪੁਲਿਸ ਤੇ ਆਪਣੇ ਐਨਕਾਊਟਰ ਤੇ ਦੋਸ਼ ਲਗਾਏ ਗਏ ਅਤੇ ਵਿਧਾਇਕ ਪੁਲਿਸ ਦੀ ਪਹੁੰਚ ਤੋਂ ਬਾਹਰ ਹੋ ਕੇ ਵਿਦੇਸ਼ ਵਿੱਚ ਪੁੱਜ ਗਏ।
ਜ਼ਿਲ੍ਹਾ ਪਰਿਸ਼ਦ ਤੇ ਬਲਾਕ ਸੰਮਤੀ ਚੋਣਾਂ ’ਚ ਪੁਲਿਸ ਦੀ ਕਥਿਤ ਵਾਇਰਲ ਆਡੀਓ ਦੀ ਹੁੰਦੀ ਰਹੀ ਚਰਚਾ | Patiala Police
ਸਾਲ ਦੇ ਅਖਰੀਲੇ ਮਹੀਨੇ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਪਟਿਆਲਾ ਪੁਲਿਸ ਪੂਰੀ ਚਰਚਾ ਵਿੱਚ ਰਹੀ ਅਤੇ ਪਟਿਆਲਾ ਦੇ ਐਸਐਸਪੀ ਦੀ ਕਥਿਤ ਤੌਰ ’ਤੇ ਇੱਕ ਵਾਇਰਲ ਆਡੀਓ ਨੇ ਰਾਜਨੀਤਿਕ ਹਲਕਿਆਂ ਵਿੱਚ ਭੁਚਾਲ ਖੜ੍ਹਾ ਕਰ ਦਿੱਤਾ। ਇਸ ਆਡੀਓ ਵਿੱਚ ਵਿਰੋਧੀ ਧਿਰਾਂ ਨੂੰ ਕਾਗਜ਼ ਭਰਨ ਤੋਂ ਰੋਕਣ ਲਈ ਢੰਗ ਤਰੀਕਿਆਂ ਸਮੇਤ ਸੱਤਾਧਿਰ ਦੇ ਹੱਕ ਵਿੱਚ ਭੁਗਤਣ ਦਾ ਪਾਠ ਪੜ੍ਹਾਇਆ ਗਿਆ। ਇਹ ਆਡੀਓ ਮਾਮਲਾ ਵੀ ਹਾਈਕੋਰਟ ਵਿੱਚ ਪੁੱਜਿਆ ਹੋਇਆ ਹੈ ਅਤੇ ਪਟਿਆਲਾ ਦੇ ਐਸਐਸਪੀ ਵੱਲੋਂ ਚੋਣਾਂ ਦੌਰਾਨ ਛੁੱਟੀ ’ਤੇ ਜਾਣਾ ਪਿਆ। Patiala Police














