
ਐਸਐਸਪੀ ਗਗਨਅਜੀਤ ਸਿੰਘ ਨਾਲ ਦੇਰ ਰਾਤ ਹੋਈ ਮੀਟਿੰਗ, ਧਾਰਵਾਂ ਵਿੱਚ ਵਾਧਾ ਹੋਣ ਕਰਕੇ ਚੁੱਕਿਆ ਧਰਨਾ
- ਪੁਲਿਸ ਅਜੇ ਵੀ ਕਥਿਤ ਦੋਸ਼ੀ ਨੂੰ ਫੜਨ ਵਿੱਚ ਰਹੀ ਅਸਫਲ ,ਥਾਣਾ ਸੰਦੌੜ ਅੱਗੇ ਰੋਸ ਧਰਨਾ ਛੇਵੇਂ ਦਿਨ ਵੀ ਜਾਰੀ
Malerkotla News: (ਗੁਰਤੇਜ਼ ਜੋਸੀ) ਸੰਦੌੜ/ਮਾਲੇਰਕੋਟਲਾ। ਬੀਤੇ ਦਿਨੀਂ ਲਾਗਲੇ ਪਿੰਡ ਭੂਦਨ ਵਿਖੇ ਇਕੋ ਪਰਿਵਾਰ ਦੇ ਤਿੰਨ ਜਣਿਆਂ ਦੀ ਮੌਤ ਹੋ ਜਾਣ ਦੇ ਮਾਮਲੇ ’ਚ ਪੁਲਿਸ ਪੰਜਵੇਂ ਦਿਨ ਤੱਕ ਕਥਿਤ ਦੋਸ਼ੀ ਨੂੰ ਫੜਨ ਵਿੱਚ ਅਸਫਲ ਰਹੀ। ਥਾਣਾ ਸੰਦੋੜ ਵਿਖੇ ਪੁਲਿਸ ਦੇ ਉੱਚ ਅਧਿਕਾਰੀਆਂ ਨਾਲ ਪਰਿਵਾਰ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਪ੍ਰਧਾਨ ਮਨਜੀਤ ਸਿੰਘ ਧਨੇਰ ਨਾਲ ਦੋ ਵਾਰ ਮੀਟਿੰਗ ਹੋਣ ਦੇ ਬਾਵਜ਼ੂਦ ਮਾਮਲਾ ਕਿਸੇ ਤਣ ਪੱਤਣ ਨਾ ਲੱਗਾ।
ਪੁਲਿਸ ਪ੍ਰਸ਼ਾਸਨ ਵੱਲੋਂ ਮਸਲੇ ਨੂੰ ਸੁਲਝਾਉਣ ਲਈ ਕੋਸ਼ਿਸ਼ਾਂ ਬੇਸ਼ੱਕ ਜਾਰੀ ਹਨ ਪ੍ਰੰਤੂ ਕੋਸ਼ਿਸ਼ਾਂ ਦੇ ਬਾਵਜ਼ੂਦ ਵੀ ਅਜੇ ਤੱਕ ਮਾਮਲਾ ਹੋਰ ਪੀਚੀਦਾ ਹੋ ਗਿਆ ਕਿਉਂਕਿ ਅੱਜ ਅੱਠਵੇਂ ਦਿਨ ਤੱਕ ਮ੍ਰਿਤਕਾਂ ਦੀ ਲਾਸ਼ਾਂ ਦਾ ਪਰਿਵਾਰ ਵੱਲੋਂ ਸੰਸਕਾਰ ਨਹੀਂ ਕੀਤਾ ਗਿਆ। ਪਰਿਵਾਰ ਤੇ ਕਿਸਾਨ ਯੂਨੀਅਨ ਵੱਲੋਂ ਪਰਚੇ ਵਿੱਚ ਨਾਮਜ਼ਦ 10 ਵਿਅਕਤੀਆਂ ਦੇ ਖਿਲਾਫ 306 ਧਾਰਾ ਵਿੱਚ ਵਾਧਾ ਕਰਕੇ 302 ਕੀਤੀ ਜਾਵੇ ਅਤੇ ਜਲਦ ਗ੍ਰਿਫਤਾਰੀ ਨੂੰ ਲੈ ਕੇ ਪੁਲਿਸ ਥਾਣਾ ਸੰਦੌੜ ਅੱਗੇ ਮੇਨ ਮੁੱਖ ਮਾਰਗ ਮਾਲੇਰਕੋਟਲਾ ਰਾਏਕੋਟ ਰੋਡ ’ਤੇ ਐਨ ਸੜਕ ਵਿਚਕਾਰ ਟੈਂਟ ਲਗਾ ਕੇ ਲਗਾਇਆ ਜਾ ਰਿਹਾ ਰੋਸ ਧਰਨਾ ਅੱਜ ਛੇਵੇਂ ਦਿਨ ਵਿੱਚ ਦਾਖਲ ਹੋ ਗਿਆ।
ਇਹ ਵੀ ਪੜ੍ਹੋ: Canal Accident: ਨਹਿਰ ’ਚ ਡਿੱਗੀ ਸਵਾਰੀਆਂ ਨਾਲ ਭਰੀ ਪਿਕਅੱਪ, ਜਾਨੀ ਨੁਕਸਾਨ ਤੋਂ ਬਚਾਅ
ਅੱਜ ਇਸ ਧਰਨੇ ਵਿੱਚ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਮਨਜੀਤ ਸਿੰਘ ਧਨੇਰ ਵੀ ਸ਼ਾਮਲ ਹੋਏ ਅਤੇ ਉਨ੍ਹਾਂ ਦੀ ਅਗਵਾਈ ਹੇਠ ਇਕੱਠੇ ਹੋਏ ਲੋਕਾਂ ਨੇ ਪੁਲਿਸ ਦੇ ਖਿਲਾਫ ਨਾਅਰੇਬਾਜ਼ੀ ਕਰਕੇ ਸਾਰੇ ਕਥਿਤ ਦੋਸ਼ੀਆਂ ਨੂੰ ਤੁਰੰਤ ਫੜਨ ਦੀ ਮੰਗ ਕੀਤੀ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਅਤੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾ ਸਮੇਤ ਵੱਖ-ਵੱਖ ਬੁਲਾਰਿਆਂ ਨੇ ਕਿਹਾ ਕਿ ਜਦੋਂ ਤੱਕ ਸਾਰੇ ਵਿਅਕਤੀ ਗ੍ਰਿਫਤਾਰ ਨਹੀਂ ਕੀਤੇ ਜਾਂਦੇ ਸੰਘਰਸ਼ ਜਾਰੀ ਰਹੇਗਾ।
ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਪੁਲਿਸ ਪ੍ਰਸ਼ਾਸਨ ਨੂੰ ਸਿੱਧੇ ਤੌਰ ’ਤੇ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਤਾਂ ਉਹ ਸਮਾਂ ਦੂਰ ਨਹੀਂ ਜਦੋਂ ਲੋਕਾਂ ਦੇ ਰੋਸ ਨੇ ਮਾਲੇਰਕੋਟਲਾ ਵਿਖੇ ਪਹੁੰਚ ਕੇ ਸਭ ਕੁਝ ਜਾਮ ਕਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਬੇਸ਼ੱਕ ਪ੍ਰਸ਼ਾਸਨ ਮਾਲੇਰਕੋਟਲਾ ਸ਼ਹਿਰ ਨੂੰ ਪੰਜ ਦਸ ਫੁੱਟ ਦੀਆਂ ਕੰਧਾਂ ਖੜ੍ਹੀਆਂ ਕਰਕੇ ਲੋਕ ਲਵੇ ,ਫਿਰ ਵੀ ਲੋਕ ਕੰਧਾਂ ਟੱਪ ਕੇ ਮਾਲੇਰਕੋਟਲਾ ਜਾਮ ਕਰਨਗੇ। ਉਹਨਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਉਧਰ ਦੇਰ ਰਾਤ ਹੋਈ ਮੀਟਿੰਗ ਤਹਿਤ ਮਿਲੀ
ਜਾਣਕਾਰੀ ਅਨੁਸਾਰ ਜ਼ਿਲ੍ਹਾ ਪੁਲਿਸ ਮੁੱਖੀ ਗਗਨਅਜੀਤ ਸਿੰਘ ਮਾਲੇਰਕੋਟਲਾ, ਐਸ਼ ਪੀ (ਐੱਚ.) ਗੁਰਸ਼ਰਨਜੀਤ ਸਿੰਘ,ਡੀ ਐੱਸ ਪੀ ਮਾਨਵਜੀਤ ਸਿੰਘ, ਡੀ ਐਸ ਪੀ ਯਾਦਵਿੰਦਰ ਸਿੰਘ ਸਮੇਤ ਪਰਿਵਾਰ ਅਤੇ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਤੇ ਹੋਰ ਆਗੂਆਂ ਨਾਲ ਹੋਈ ਮੀਟਿੰਗ ਵਿੱਚ ਪ੍ਰਸ਼ਾਸਨ ਨੇ ਭਰੋਸਾ ਦਿਵਾਇਆ ਕਿ ਦੋਸ਼ੀਆਂ ਖਿਲਾਫ ਧਾਰਾਵਾਂ ਵਿੱਚ ਕੀਤੀ ਗਈ ਮੰਗ ਅਨੁਸਾਰ ਵਾਧਾ ਕੀਤਾ ਜਾਵੇਗਾ। ਉੱਚ ਅਧਿਕਾਰੀਆ ਦੇ ਭਰੋਸੇ ਤੋਂ ਬਾਅਦ ਧਰਨਾਕਾਰੀਆ ਨੇ ਆਪਣਾ ਧਾਰਨਾ ਅਜੇ ਸਮਾਪਤ ਕਰ ਦਿੱਤਾ ਹੈ। ਧਰਨਾਕਾਰੀ ਮ੍ਰਿਤਕਾਂ ਦਾ ਪੋਸਟਮਾਰਟਮਕਰਵਾਉਣ ਲਈ ਸਹਿਮਤ ਹੋ ਗਏ ਹਨ। ਪੁਲਿਸ ਅਨੂਸਾਰ ਸਿਵਲ ਹਸਪਤਾਲ ਮਾਲੇਰਕੋਟਲਾ ਵਿਖੇ ਮ੍ਰਿਤਕਾਂ ਦਾ ਪੋਸਟਮਾਰਟਮ ਕਰਵਾ ਕੇ ਪਰਿਵਾਰ ਨੂੰ ਲਾਸ਼ਾਂ ਸੋੌਪ ਦਿੱਤੀਆਂ ਜਾਣਗੀਆਂ ਅਤੇ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਪੜਤਾਲ ਕੀਤੀ ਜਾਵੇਗੀ। Malerkotla News













