Workers Protest: ਮਿੱਡ-ਡੇ-ਮੀਲ ਵਰਕਰਾਂ ਵੱਲੋਂ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਦਿੱਤਾ ਧਰਨਾ

Workers-Protest
ਸੁਨਾਮ: ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਵੱਖ-ਵੱਖ ਜਥੇਬੰਦੀਆਂ ਦੇ ਵਰਕਰ ਰੋਸ ਮੁਜ਼ਾਹਰਾ ਕਰਦੇ ਹੋਏ। ਤਸਵੀਰ : ਕਰਮ ਥਿੰਦ

ਵੱਖ-ਵੱਖ ਮੰਗਾਂ ਛੇਤੀ ਮੰਗੀਆਂ ਜਾਣ ਨਹੀਂ ਸੰਘਰਸ਼ ਹੋਣਗੇ ਹੋਰ ਵੀ ਤਿੱਖੇ : ਆਗੂ

  • ਵਰਕਰਾਂ ਨੂੰ ਲੇਬਰ ਕਾਨੂੰਨ ਅੰਦਰ ਲਿਆ ਕੇ ਦਰਜਾ ਚਾਰ ਕਰਮਚਾਰੀਆਂ ਸਮੇਤ ਹੋਰ ਲਾਭ ਦੇਣ ਦੀ ਮੰਗ

Workers Protest. ਸੁਨਾਮ ਊਧਮ ਸਿੰਘ ਵਾਲਾ (ਕਰਮ ਥਿੰਦ)। ਅੱਜ ਲਾਲ ਝੰਡਾ ਮਿੱਡ-ਡੇ-ਮੀਲ ਵਰਕਰਜ ਯੂਨੀਅਨ ਪੰਜਾਬ ਦੇ ਵਰਕਰਾਂ ਵੱਲੋਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੀ ਰਿਹਾਇਸ਼ ਅੱਗੇ ਰੋਹ ਭਰਪੂਰ ਧਰਨਾ ਦਿੱਤਾ ਗਿਆ, ਇਹ ਧਰਨਾ ਬੀਬੀ ਜਸਮੇਲ ਕੌਰ ਬੀਰਕਲਾਂ ਦੀ ਪ੍ਰਧਾਨਗੀ ਹੇਠ ਦਿੱਤਾ ਗਿਆ। ਇਸ ਧਰਨੇ ਵਿੱਚ ਵੱਡੀ ਗਿਣਤੀ ‘ਚ ਮਿੱਡ-ਡੇ-ਮੀਲ ਵਰਕਰ ਸ਼ਾਮਿਲ ਹੋਏ, ਇਸ ਮੌਕੇ ਜਥੇਬੰਦੀ ਦੇ ਵੱਖ-ਵੱਖ ਆਗੂਆਂ ਵੱਲੋਂ ਸੰਬੋਧਨ ਕੀਤਾ ਗਿਆ।

ਇਸ ਮੌਕੇ ਧਰਨੇ ਵਿੱਚ ਸ਼ਾਮਲ ਵਰਕਰਾਂ ਨੂੰ ਸੰਬੋਧਨ ਕਰਦੇ ਹੋਏ ਬੀਬੀ ਜਸਮੇਲ ਕੌਰ ਬੀਰਕਲਾਂ ਨੇ ਵਰਕਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਦੋਂ ਤੋਂ ਇਹ ਸਕੀਮ ਹੋਂਦ ਵਿੱਚ ਆਈ ਹੈ ਵਰਕਰ ਨਿੱਗੁਣੇ ਮਾਣ ਭੱਤੇ ਉੱਪਰ ਹੀ ਕੰਮ ਕਰ ਰਹੇ ਹਨ। ਮੌਜ਼ੂਦਾ ਸਮੇਂ ਵਿੱਚ ਇਹ ਕੇਵਲ ਇੱਕ ਸੋਂ ਰੁਪਏ ਉੱਤੇ ਹੀ ਗੁਜ਼ਾਰਾ ਕਰ ਰਹੇ ਹਨ ਜਦੋਂਕਿ ਰਸੋਈ ਵਿੱਚ ਕੰਮ ਕਰਦੇ ਸਮੇਂ ਬਹੁਤ ਸਾਰੀਆਂ ਮਿੱਡ-ਡੇ-ਮੀਲ ਵਰਕਰ ਆਪਣੀ ਜਾਨ ਗਵਾ ਚੁੱਕੇ ਹਨ।

ਇਹ ਵੀ ਪੜ੍ਹੋ: Amritsar News: ਪਾਕਿਸਤਾਨ ਨਾਲ ਜੁੜੇ ਡਰੱਗ ਗਿਰੋਹ ਦਾ ਪਰਦਾਫਾਸ਼, ਸੱਤ ਮੁਲਜ਼ਮ ਗ੍ਰਿਫ਼ਤਾਰ

ਉਨ੍ਹਾਂ ਕਿਹਾ ਕਿ ਜਥੇਬੰਦੀ ਲਗਾਤਾਰ ਇਹ ਮੰਗ ਕਰਦੀ ਆ ਰਹੀ ਹੈ ਕਿ ਇਹਨਾਂ ਨੂੰ ਸਕੀਮ ਵਾਲੇ ਚੱਕਰ ਵਿੱਚੋਂ ਕੱਢ ਕੇ ਲੇਬਰ ਕਾਨੂੰਨ ਅੰਦਰ ਲਿਆ ਕੇ ਦਰਜਾ ਚਾਰ ਕਰਮਚਾਰੀਆਂ ਸਮੇਤ ਗ੍ਰੇਡ ਸਾਰੇ ਲਾਭ ਦਿੱਤੇ ਜਾਣ ਅਤੇ ਇਹਨਾਂ ਨੂੰ ਮੈਡੀਕਲ ਕਿੱਟ ਦੇ ਨਾਲ ਨਾਲ ਰਸੋਈ ਵਰਦੀ ਵੀ ਦਿੱਤੀ ਜਾਵੇ ਉਹਨਾਂ ਕਿਹਾ ਕਿ ਵਰਕਰਾਂ ਦੀਆਂ ਇਹਨਾਂ ਮੰਗਾਂ ਨੂੰ ਜਲਦ ਮੰਨਿਆ ਜਾਵੇ ਨਹੀਂ ਅੱਗੇ ਸੰਘਰਸ਼ ਹੋਰ ਤਿੱਖੇ ਕੀਤੇ ਜਾਣਗੇ। ਇਸ ਮੌਕੇ ਕਾਮਰੇਡ ਮੱਖਣ ਸਿੰਘ ਜਖੇਪਲ ਨੇ ਆਪਣੇ ਸੰਬੋਧਨ ਵਿੱਚ ਮਿੱਡ-ਡੇ-ਮੀਲ ਵਰਕਰਾਂ ਦੀਆਂ ਮੰਗਾਂ ਦੀ ਪੂਰਜ਼ੋਰ ਹਮਾਇਤ ਕਰਦਿਆਂ ਕੇਂਦਰ ਸਰਕਾਰ ਵੱਲੋਂ ਮਨਰੇਗਾ ਦਾ ਨਾਂਅ ਬਦਲਣ ਦੀ ਕਰੜੇ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਨਵੇ ਲਿਆਂਦੇ ਵੀ ਬੀ ਜੀ ਰਾਮ ਜੀ ਕਾਨੂੰਨ ਨੂੰ ਤੁਰੰਤ ਵਾਪਸ ਲੈਣ ਲਈ ਕਿਹਾ ਗਿਆ।

Workers-Protest
ਸੁਨਾਮ: ਕੈਬਨਿਟ ਮੰਤਰੀ ਅਮਨ ਅਰੋੜਾ ਦੀ ਕੋਠੀ ਅੱਗੇ ਵੱਖ-ਵੱਖ ਜਥੇਬੰਦੀਆਂ ਦੇ ਵਰਕਰ ਰੋਸ ਮੁਜ਼ਾਹਰਾ ਕਰਦੇ ਹੋਏ। ਤਸਵੀਰ : ਕਰਮ ਥਿੰਦ

ਇਸ ਧਰਨੇ ਨੂੰ ਹੋਰਨਾਂ ਤੋਂ ਇਲਾਵਾ ਨਿਰਮਲ ਕੌਰ, ਜਸਪ੍ਰੀਤ ਕੌਰ ਸੁਨਾਮ, ਖੁਸ਼ਪ੍ਰੀਤ ਕੌਰ ਚੰਗਾਲ, ਸੁਖਵਿੰਦਰ ਕੌਰ ਰਣੀਕੇ, ਪਰਮਜੀਤ ਕੌਰ ਹਾਸਨਪੁਰ, ਜਸਪ੍ਰੀਤ ਕੌਰ ਕੜੈਲ, ਸੁਖਵਿੰਦਰ ਕੌਰ ਜਖੇਪਲ, ਪਰਮਜੀਤ ਕੌਰ ਲੌਂਗੋਵਾਲ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੀਤਾ ਸਿੰਘ ਪ੍ਰਧਾਨ ਖੇਤ ਮਜ਼ਦੂਰ ਯੂਨੀਅਨ ਤਹਿਸੀਲ ਸੁਨਾਮ, ਕਾਮਰੇਡ ਭੂਪ ਚੰਦ ਕੌਮੀ ਮੀਤ ਪ੍ਰਧਾਨ ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਅਤੇ ਕਾਮਰੇਡ ਵਰਿੰਦਰ ਕੌਸੀਕ ਸਮੇਤ ਹੋਰ ਜਥੇਬੰਦੀ ਦੇ ਵਰਕਰ ਵੱਡੀ ਗਿਣਤੀ ਵਿੱਚ ਮੌਜ਼ੂਦ ਸਨ। Workers Protest