ਫਿਨਲੈਂਡ ਦੌਰੇ ਤੋਂ ਪਰਤੇ ਅਧਿਆਪਕਾਂ ਨੇ ਸਾਂਝੇ ਕੀਤੇ ਤਜ਼ਰਬੇ

Punjabi Teacher
Punjabi Teacher: ਫਿਨਲੈਂਡ ਦੌਰੇ ਤੋਂ ਪਰਤੇ ਅਧਿਆਪਕਾਂ ਨੇ ਸਾਂਝੇ ਕੀਤੇ ਤਜ਼ਰਬੇ

Punjabi Teacher: ਚੰਗੀ ਕਾਰਗੁਜ਼ਾਰੀ ਵਾਲੇ 7 ਅਧਿਆਪਕਾਂ ਦਾ ਸਨਮਾਨ

Punjabi Teacher: ਪਟਿਆਲਾ (ਨਰਿੰਦਰ ਸਿੰਘ ਬਠੋਈ)। ਪੰਜਾਬ ਸਰਕਾਰ ਵੱਲੋਂ ਵਿੱਦਿਅਕ ਢਾਂਚੇ ’ਚ ਸੁਧਾਰ ਕਰਨ ਦੇ ਮਕਸਦ ਨਾਲ ਫਿਨਲੈਂਡ ਦੌਰੇ ’ਤੇ ਭੇਜੇ ਗਏ ਅਧਿਆਪਕ ਆਪਣੀ ਟਰੇਨਿੰਗ ਪੂਰੀ ਕਰਕੇ ਵਾਪਸ ਪਰਤ ਆਏ ਹਨ, ਜਿਨ੍ਹਾਂ ਨੇ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਨਾਲ ਫਿਨਲੈਂਡ ਦੌਰੇ ਦੇ ਤਜਰਬੇ ਸਾਂਝੇ ਕੀਤੇ। ਸਿੱਖਿਆ ਵਿਭਾਗ ਪੰਜਾਬ ਦੇ ਬਲਾਕ ਪਟਿਆਲਾ-2 ਦੇ ਹੋਣਹਾਰ ਚੰਗੀਆਂ ਸੇਵਾਵਾਂ ਨਿਭਾਉਣ ਵਾਲੇ ਅਧਿਆਪਕਾਂ ਦਾ ਸਨਮਾਨ ਕੀਤਾ । ਇਹ ਸਨਮਾਨ ਬਲਾਕ ਪਟਿਆਲਾ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪ੍ਰਿਥੀ ਸਿੰਘ ਵੱਲੋਂ ਬਲਾਕ ਪ੍ਰਾਇਮਰੀ ਸਿੱਖਿਆ ਦਫਤਰ ਦੇ ਸੈਮੀਨਾਰ ਹਾਲ ਵਿਖੇ ਕਰਵਾਏ ਇੱਕ ਸਮਾਗਮ ਮੌਕੇ ਦਿੱਤਾ ਗਿਆ।

ਸਨਮਾਨਿਤ ਹੋਏ ਅਧਿਆਪਕਾਂ ਵਿੱਚ ਅਧਿਆਪਕਾ ਏਮਨਦੀਪ ਕੌਰ, ਤਰਵਿੰਦਰ ਸਿੰਘ, ਅਧਿਆਪਕ ਸੁਖਜੀਤ ਸਿੰਘ ਮੱਟੂ, ਸਤਵੀਰ ਸਿੰਘ, ਹਰਪ੍ਰੀਤ ਕੌਰ, ਬਲਜੀਤ ਕੌਰ ਅਤੇ ਗੁਰਦੀਪ ਕੌਰ ਸ਼ਾਮਲ ਹਨ। ਜ਼ਿਕਰਯੋਗ ਹੈ ਕਿ ਬਲਾਕ ਪਟਿਆਲਾ-2 ਦੇ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਪ੍ਰਿਥੀ ਸਿੰਘ ਵੀ ਫਿਨਲੈਂਡ ਦੌਰੇ ’ਤੇ ਗਏ ਸਨ। ਫਿਨਲੈਂਡ ਦੌਰੇ ਤੋਂ ਟਰੇਨਿੰਗ ਹਾਸਲ ਕਰਕੇ ਪਹੁੰਚੇ ਅਧਿਆਪਕਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਫਿਨਲੈਂਡ ਦਾ ਸਿੱਖਿਆ ਤੰਤਰ ਸਿਰਫ ਇਸ ਕਰਕੇ ਕਾਰਗਰ ਹੈ ਕਿ ਉੱਥੇ ਅਨੁਸ਼ਾਸਨ ਬਹੁਤ ਜ਼ਿਆਦਾ ਹੈ।

Punjabi Teacher

ਉੱਥੋਂ ਦੇ ਸਕੂਲਾਂ ਵਿੱਚ ਪਹਿਲੀ ਜਮਾਤ ਦਾ ਵਿਦਿਆਰਥੀ ਵੀ ਬਿਨਾ ਕਹੇ ਪਾਣੀ ਪੀਣ ਲਈ ਜਾਂ ਵਾਸ਼ਰੂਮ ਦੀ ਵਰਤੋਂ ਕਰਨ ਲਈ ਲਾਈਨ ’ਚ ਖੜ੍ਹਾ ਹੁੰਦਾ ਹੈ। ਇਸ ਤੋਂ ਇਲਾਵਾ ਜਦੋਂ ਅਧਿਆਪਕ ਕਲਾਸ ਵਿੱਚ ਪੜ੍ਹਾਅ ਰਿਹਾ ਹੁੰਦਾ ਹੈ ਤਾਂ ਉਸ ਸਮੇਂ ਦੌਰਾਨ ਅਧਿਆਪਕ ਕਲਾਸ ’ਚ ਆਉਣ ਵਾਲੇ ਕਿਸੇ ਵੀ ਸ਼ਖਸ ਨਾਲ ਗੱਲਬਾਤ ਨਹੀਂ ਕਰਦਾ, ਸਿਰਫ ਲੈਕਚਰ ਖਤਮ ਹੋਣ ਮਗਰੋਂ ਹੀ ਗੱਲਬਾਤ ਕਰਦਾ ਹੈ।

Read Also : ਮੈਕਸੀਕੋ ’ਚ ਵੱਡਾ ਰੇਲ ਹਾਦਸਾ, ਪਟੜੀ ਤੋਂ ਉਤਰੇ ਰੇਲ ਦੇ ਡੱਬੇ, 13 ਜੀਆਂ ਦੀ ਮੌਤ

ਇਸ ਤੋਂ ਇਲਾਵਾ ਉਥੋਂ ਦੇ ਅਧਿਆਪਕ ਵਿਦਿਆਰਥੀਆਂ ਨੂੰ ਪ੍ਰੈਕਟੀਕਲੀ ਪੜ੍ਹਾਉਣ ਵਿੱਚ ਜ਼ਿਆਦਾ ਵਿਸ਼ਵਾਸ ਕਰਦੇ ਹਨ। ਮੌਸਮ ਕਿੰਨਾ ਵੀ ਠੰਢਾ ਹੋਵੇ, ਵਿਦਿਆਰਥੀਆਂ ਨੂੰ ਸਾਵਧਾਨੀ ਵਰਤਦਿਆਂ ਕਲਾਸਰੂਮ ਵਿਚੋਂ ਬਾਹਰ ਜ਼ਰੂਰ ਕੱਢਿਆ ਜਾਂਦਾ ਹੈ ਤਾਂ ਜੋ ਬੱਚੇ ਆਲੇ ਦੁਆਲੇ ਨਾਲ ਜੁੜਨ ਅਤੇ ਪੜ੍ਹਾਈ ਵਿੱਚ ਫੋਕਸ ਬਣਾ ਕੇ ਰੱਖ ਸਕਣ। ਲੋਕਾਂ ਦਾ ਵਿਵਹਾਰ ਇਮਾਨਦਾਰ ਅਤੇ ਹਰ ਇੱਕ ਦੀ ਮਦਦ ਲਈ ਤਿਆਰ ਰਹਿਣ ਵਾਲਾ ਹੈ ।

ਇਸ ਮੌਕੇ ਸਮੁੱਚੇ ਅਧਿਆਪਕਾਂ ਨੂੰ ਸੰਬੋਧਨ ਕਰਦੇ ਹੋਏ ਬੀਪੀਈਓ ਪ੍ਰਿਥੀ ਸਿੰਘ ਨੇ ਕਿਹਾ ਕਿ ਇਨ੍ਹਾਂ ਅਧਿਆਪਕਾਂ ਦਾ ਸਨਮਾਨ ਕਰਨ ਮੌਕੇ ਉਹ ਖੁਦ ਵੀ ਖੁਸ਼ੀ ਅਤੇ ਮਾਣ ਮਹਿਸੂਸ ਕਰ ਰਹੇ ਹਨ।

ਉਨ੍ਹਾਂ ਕਿਹਾ ਕਿ ਬਲਾਕ ਦੇ ਹੋਰਨਾਂ ਅਧਿਆਪਕਾਂ ਨੂੰ ਵੀ ਇਨ੍ਹਾਂ ਅਧਿਆਪਕਾਂ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਕੂਲ ਸਿੱਖਿਆ ਵਿਭਾਗ ਪੰਜਾਬ ਵਿਦਿਆਰਥੀਆਂ ਦੇ ਨਾਲ ਨਾਲ ਅਧਿਆਪਕਾਂ ਦੀ ਪੜ੍ਹਾਈ ਲਈ ਵੀ ਵਚਨਬੱਧ ਹੈ। ਇਸ ਮੌਕੇ ਸੀਐੱਚਟੀ ਭੁਪਿੰਦਰ ਸਿੰਘ, ਸੀਐੱਚਟੀ ਪੂਰਨ ਸਿੰਘ, ਸੀਐੱਚਟੀ ਸਤਵੰਤ ਕੌਰ ਸਮੇਤ ਬਲਾਕ ਅਧੀਨ ਪੈਂਦੇ 59 ਦੇ ਕਰੀਬ ਵੱਖ-ਵੱਖ ਸਕੂਲਾਂ ਦੇ ਮੁੱਖ ਅਧਿਆਪਕ ਅਤੇ ਹੋਰ ਅਧਿਆਪਕ ਸਾਹਿਬਾਨ ਹਾਜ਼ਰ ਸਨ।