Moga News: ਮੋਗਾ (ਵਿੱਕੀ ਕੁਮਾਰ)। ਮੋਗਾ ਵਾਸੀ ਮਹਿੰਦਰ ਸਿੰਘ ਇੰਸਾਂ ਨੇ ਵੀ ਸਰੀਰ ਦਾਨੀ ਹੋਣ ਦਾ ਮਾਣ ਖੱਟਿਆ ਹੈ। ਡੇਰਾ ਸੱਚਾ ਸੌਦਾ ਵੱਲੋਂ ਚਲਾਏ ਗਏ ਮਾਨਵਤਾ ਭਲਾਈ ਦੇ ਸੇਵਾ ਕਾਰਜਾਂ ਤਹਿਤ ਡੇਰਾ ਸ਼ਰਧਾਲੂ ਮਾਨਵਤਾ ਹਿੱਤ ਸੇਵਾ ਕਾਰਜਾਂ ਨੂੰ ਵੱਧ-ਚੜ੍ਹ ਕੇ ਅੰਜਾਮ ਦੇ ਰਹੇ ਹਨ। ਉਸੇ ਦੀ ਹੀ ਮਿਸਾਲ ਜ਼ਿਲ੍ਹਾ ਮੋਗਾ ਦੇ ਵਿੱਚ ਉਸ ਵੇਲੇ ਵੇਖਣ ਨੂੰ ਮਿਲੀ ਜਦੋਂ ਪ੍ਰੇਮੀ ਮਹਿੰਦਰ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਉਹਨਾਂ ਦੇ ਪਰਿਵਾਰ ਨੇ ਡੇਰਾ ਸੱਚਾ ਸੌਦਾ ਦੇ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਇੰਸਾਂ ਜੀ ਦੀਆਂ ਪਵਿੱਤਰ ਸਿੱਖਿਆਵਾਂ ’ਤੇ ਚਲਦੇ ਹੋਏ ਮੈਡੀਕਲ ਖੋਜਾਂ ਲਈ ਦਾਨ ਕਰ ਦਿੱਤਾ।
ਇਹ ਖਬਰ ਵੀ ਪੜ੍ਹੋ : Abohar News: ਧਮਕੀ ਭਰੀ ਕਾਲ ਕਰਨ ਵਾਲੇ ਨੂੰ ਪੁਲਿਸ ਨੇ 4 ਦਿਨਾਂ ’ਚ ਕੀਤਾ ਕਾਬੂ
ਹਾਸਲ ਹੋਈ ਜਾਣਕਾਰੀ ਮੁਤਾਬਿਕ ਪ੍ਰੇਮੀ ਮਹਿੰਦਰ ਸਿੰਘ ਇੰਸਾਂ ਦੀ ਅਚਾਨਕ ਮੌਤ ਹੋ ਗਈ ਸੀ, ਜਿਸ ਪਿੱਛੋਂ ਉਹਨਾਂ ਦੇ ਧਰਮਪਤਨੀ ਮਨਜੀਤ ਕੌਰ ਇੰਸਾਂ, ਪੁੱਤਰ ਹਰਜੀਤ ਸਿੰਘ ਇੰਸਾਂ, ਸੁਰਿੰਦਰ ਸਿੰਘ ਇੰਸਾਂ, ਭੁਪਿੰਦਰ ਸਿੰਘ ਇੰਸਾਂ, ਮਨਜਿੰਦਰ ਕੌਰ ਧੀ, ਗੁਰਲਾਭ ਸਿੰਘ ਜੁਆਈ ਨੇ ਬਲਾਕ ਮੋਗਾ ਦੇ ਜਿੰਮੇਵਾਰਾਂ ਨਾਲ ਮਿਲ ਕੇ ਡੇਰਾ ਸੱਚਾ ਸੌਦਾ ਨਾਲ ਸੰਪਰਕ ਕਰਕੇ ਮੈਡੀਕਲ ਕਾਲਜ ਨਾਲ ਸੰਪਰਕ ਕਰਕੇ ਕਾਨੂੰਨੀ ਪ੍ਰਕਿਰਿਆ ਪੂਰੀ ਕਰਦੇ ਹੋਏ, ਅੱਜ ਸੈਕੜਿਆਂ ਦੀ ਗਿਣਤੀ ’ਚ ਸਾਧ-ਸੰਗਤ ਤੇ ਰਿਸ਼ਤੇਦਾਰਾਂ ਦੀ ਹਾਜਰੀ ਵਿੱਚ ਪ੍ਰੇਮੀ ਮਹਿੰਦਰ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਮੈਡੀਕਲ ਕਾਲਜ ਗ੍ਰਾਫਿਕ ਏਰੀਆ ਇੰਸਟੀਟਿਊਟ ਆਫ਼ ਮੈਡੀਕਲ ਸਾਇੰਸ ਧੂਲਕੋਟ ਚਕਰਾਤਾ ਰੋਡ ਦੇਹਰਾਦੂਨ ਉਤਰਾਖੰਡ ਮੈਡੀਕਲ ਖੋਜਾਂ ਵਾਸਤੇ ਦਾਨ ਕਰ ਦਿੱਤੀ। Moga News
ਇਸ ਮੌਕੇ ਪ੍ਰੇਮੀ ਮਹਿੰਦਰ ਸਿੰਘ ਇੰਸਾਂ ਦੀ ਅਰਥੀ ਨੂੰ ਐਂਬੂਲੈਂਸ ਤੱਕ ਉਹਨਾਂ ਦੀਆਂ ਧੀਆਂ ਤੇ ਨੂੰਹਾਂ ਨੇ ਮੋਢਾ ਦਿੱਤਾ। ਅੱਜ ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਸੱਚੇ ਨਿਮਰ ਸੇਵਾਦਾਰ ਰਾਮ ਇੰਸਾਂ ਤੇ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਭਗਵਾਨ ਦਾਸ ਇੰਸਾਂ, ਪ੍ਰੇਮੀ ਸੇਵਕ ਬਲਵਿੰਦਰ ਸਿੰਘ ਇੰਸਾਂ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦਾ ਇਹ ਕਾਰਜ ਮਾਨਵਤਾ ਭਲਾਈ ਲਈ ਬਹੁੱਤ ਵੱਡਾ ਯੋਗਦਾਨ ਹੈ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਪੁੱਜੇ ਸਾਬਕਾ ਕੌਂਸਲਰ ਸੁਖਵਿੰਦਰ ਕੌਰ ਨੇ ਕਿਹਾ ਕਿ ਪ੍ਰੇਮੀ ਮਹਿੰਦਰ ਸਿੰਘ ਇੰਸਾਂ ਦੇ ਪਰਿਵਾਰ ਦੀ ਇਹ ਕਾਰਜ ਬੇਹੱਦ ਹੌਸਲੇ ਵਾਲੀ ਗੱਲ ਹੈ।
ਇਸ ਮੌਕੇ ਮਾਰਕਫੈੱਡ ਦੇ ਸਾਬਕਾ ਮਨੈਜਰ ਗੁਰਬਚਨ ਸਿੰਘ ਨੇ ਦੱਸਿਆ ਕਿ ਪ੍ਰੇਮੀ ਮਹਿੰਦਰ ਸਿੰਘ ਇੰਸਾਂ ਬਹੁੱਤ ਹੀ ਮਿਲਾਪੜੇ ਸੁਭਾਅ ਦੇ ਸਨ। ਇਸ ਦੌਰਾਨ ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈਲਫ਼ੇਅਰ ਕਮੇਟੀ ਦੇ ਸੇਵਾਦਾਰਾਂ ਤੇ ਸਾਧ ਸੰਗਤ ਨੇ ਮ੍ਰਿਤਕ ਦੇਹ ਵਾਲੀ ਅਬੂਲੈਂਸ ਉੱਤੇ ਫੁੱਲਾਂ ਦੀ ਵਰਖਾ ਕੀਤੀ ਤੇ ਪਵਿੱਤਰ ਨਾਅਰਾ ਲਾ ਕੇ ਪ੍ਰੇਮੀ ਮਹਿੰਦਰ ਸਿੰਘ ਇੰਸਾਂ ਦੀ ਮ੍ਰਿਤਕ ਦੇਹ ਨੂੰ ਰਵਾਨਾ ਕੀਤਾ। ਇਸ ਮੌਕੇ ਕੁਲਦੀਪ ਸਿੰਘ ਇੰਸਾਂ, ਮਨਜੀਤ ਸਿੰਘ ਇੰਸਾਂ, ਗੁਰਦੀਪ ਸਿੰਘ ਇੰਸਾਂ, ਅਵਤਾਰ ਸਿੰਘ ਇੰਸਾਂ, ਕਰਮਜੀਤ ਸਿੰਘ ਇੰਸਾਂ, ਪ੍ਰੇਮ ਕੁਮਾਰ ਇੰਸਾਂ, ਵਿਪਨ ਕੁਮਾਰ ਇੰਸਾਂ, ਮੁਕੇਸ਼ ਕੁਮਾਰ ਇੰਸਾਂ, ਮਦਨ ਲਾਲ ਇੰਸਾਂ, ਜਸਵੀਰ ਸਿੰਘ ਇੰਸਾਂ, ਪ੍ਰਵੀਨ ਕੁਮਾਰ ਇੰਸਾਂ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗ੍ਰੀਨ ਐਸ ਵੈਲਫੇਅਰ ਕਮੇਟੀ ਦੇ ਸੇਵਾਦਾਰ ਹਾਜ਼ਰ ਸਨ।














