Bank Holidays: ਅੱਗੇ ਇਨ੍ਹੇਂ ਦਿਨ ਬੰਦ ਰਹਿਣਗੇ ਬੈਂਕ! ਇਸ ਸੇਵਾਵਾਂ ਰਹਿਣਗੀਆਂ ਜਾਰੀ !

Bank Holidays
Bank Holidays: ਅੱਗੇ ਇਨ੍ਹੇਂ ਦਿਨ ਬੰਦ ਰਹਿਣਗੇ ਬੈਂਕ! ਇਸ ਸੇਵਾਵਾਂ ਰਹਿਣਗੀਆਂ ਜਾਰੀ !

ਨਵੀਂ ਦਿੱਲੀ। ਨਵੇਂ ਸਾਲ ਦੇ ਆਉਣ ਦੇ ਨਾਲ, ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਬੈਂਕ ਕਈ ਦਿਨਾਂ ਲਈ ਬੰਦ ਰਹਿਣਗੇ। 29 ਦਸੰਬਰ, 2025 ਤੇ 4 ਜਨਵਰੀ, 2026 ਦੇ ਵਿਚਕਾਰ ਲਗਾਤਾਰ ਛੁੱਟੀਆਂ ਤੇ ਹਫਤਾਵਾਰੀ ਛੁੱਟੀਆਂ ਕਾਰਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋਣਗੀਆਂ। ਇਹ ਛੁੱਟੀਆਂ ਸਾਰੇ ਸੂਬਿਆਂ ’ਚ ਇੱਕੋ ਜਿਹੀਆਂ ਨਹੀਂ ਹੋਣਗੀਆਂ, ਕਿਉਂਕਿ ਕੁਝ ਛੁੱਟੀਆਂ ਖੇਤਰੀ ਤਿਉਹਾਰਾਂ ਤੇ ਸਥਾਨਕ ਸਮਾਗਮਾਂ ਨਾਲ ਜੁੜੀਆਂ ਹੁੰਦੀਆਂ ਹਨ। ਗਾਹਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਸੁਵਿਧਾ ਤੋਂ ਬਚਣ ਲਈ ਨਕਦੀ ਕਢਵਾਉਣ, ਚੈੱਕ ਕਲੀਅਰੈਂਸ, ਜਾਂ ਹੋਰ ਜ਼ਰੂਰੀ ਬੈਂਕਿੰਗ ਲੈਣ-ਦੇਣ ਪਹਿਲਾਂ ਹੀ ਪੂਰਾ ਕਰ ਲੈਣ। ਹਾਲਾਂਕਿ, ਸ਼ਾਖਾਵਾਂ ਬੰਦ ਹੋਣ ਬਾਵਜੂਦ, ਡਿਜੀਟਲ ਬੈਂਕਿੰਗ ਸੇਵਾਵਾਂ ਆਮ ਵਾਂਗ ਉਪਲਬਧ ਰਹਿਣਗੀਆਂ, ਜਿਸ ਨਾਲ ਗਾਹਕ ਆਪਣੇ ਜ਼ਰੂਰੀ ਵਿੱਤੀ ਲੈਣ-ਦੇਣ ਆਨਲਾਈਨ ਕਰ ਸਕਣਗੇ।

ਇਹ ਖਬਰ ਵੀ ਪੜ੍ਹੋ : Myanmar Election 2025: ਪੰਜ ਸਾਲਾਂ ਦੇ ਗ੍ਰਹਿਯੁੱਧ ਤੋਂ ਬਾਅਦ ਮੀਆਂਮਾਰ ‘ਚ ਪਹਿਲੇ ਗੇੜ ਦੀ ਵੋਟਿੰਗ, ਮਹਿਲਾ ਉ…

29 ਦਸੰਬਰ ਤੋਂ 4 ਜਨਵਰੀ ਤੱਕ ਬੈਂਕ ਛੁੱਟੀਆਂ ਦੇ ਵੇਰਵੇ ਇਸ ਪ੍ਰਕਾਰ ਹਨ

  • 30 ਦਸੰਬਰ (ਮੰਗਲਵਾਰ) : ਆਜ਼ਾਦੀ ਘੁਲਾਟੀਏ ਯੂ ਕਿਆਂਗ ਨੰਗਬਾਹ ਦੀ ਯਾਦ ’ਚ ਮੇਘਾਲਿਆ ਵਿੱਚ ਬੈਂਕ ਬੰਦ ਰਹਿਣਗੇ। ਇਹ ਛੁੱਟੀ ਸਿਰਫ਼ ਇਸ ਸੂਬੇ ਤੱਕ ਸੀਮਿਤ ਰਹੇਗੀ।
  • 31 ਦਸੰਬਰ (ਬੁੱਧਵਾਰ) : ਮਿਜ਼ੋਰਮ ਤੇ ਮਨੀਪੁਰ ’ਚ ਬੈਂਕਿੰਗ ਸੇਵਾਵਾਂ ਮੁਅੱਤਲ ਕਰ ਦਿੱਤੀਆਂ ਜਾਣਗੀਆਂ। ਇਹ ਦਿਨ ਨਵੇਂ ਸਾਲ ਦੀ ਸ਼ਾਮ ਨੂੰ ਦਰਸ਼ਾਉਂਦਾ ਹੈ, ਨਾਲ ਹੀ ਮਨੀਪੁਰ ’ਚ ਮਨਾਇਆ ਜਾਣ ਵਾਲਾ ਇਮੋਇਨੂ ਇਰਾਟਪਾ ਤਿਉਹਾਰ ਵੀ ਹੈ, ਜੋ ਕਿ ਦੇਵੀ ਇਮੋਇਨੂ ਦੀ ਪੂਜਾ ਨਾਲ ਜੁੜਿਆ ਹੋਇਆ ਹੈ। ਇਸ ਤਿਉਹਾਰ ਨੂੰ ਦੌਲਤ, ਖੁਸ਼ਹਾਲੀ ਤੇ ਪਰਿਵਾਰਕ ਭਲਾਈ ਦਾ ਪ੍ਰਤੀਕ ਮੰਨਿਆ ਜਾਂਦਾ ਹੈ।
  • 1 ਜਨਵਰੀ (ਵੀਰਵਾਰ) : ਨਵੇਂ ਸਾਲ ਦੇ ਮੌਕੇ ’ਤੇ ਦੇਸ਼ ਭਰ ’ਚ ਬੈਂਕ ਬੰਦ ਰਹਿਣਗੇ। ਇਹ ਇੱਕ ਰਾਸ਼ਟਰੀ ਜਨਤਕ ਛੁੱਟੀ ਹੈ।
  • 3 ਜਨਵਰੀ (ਸ਼ਨਿੱਚਰਵਾਰ) : ਹਜ਼ਰਤ ਅਲੀ ਦੇ ਜਨਮ ਦਿਨ ਕਾਰਨ ਕੁਝ ਸੂਬਿਆਂ ’ਚ ਬੈਂਕ ਬੰਦ ਰਹਿਣਗੇ। ਇਹ ਛੁੱਟੀ ਖੇਤਰੀ ਤੌਰ ’ਤੇ ਵੀ ਲਾਗੂ ਹੋਵੇਗੀ।
  • 4 ਜਨਵਰੀ (ਐਤਵਾਰ) : ਹਫ਼ਤਾਵਾਰੀ ਛੁੱਟੀ ਕਾਰਨ ਸਾਰੇ ਬੈਂਕ ਦੇਸ਼ ਭਰ ’ਚ ਬੰਦ ਰਹਿਣਗੇ।

ਭਾਰਤੀ ਰਿਜ਼ਰਵ ਬੈਂਕ ਰਾਸ਼ਟਰੀ, ਧਾਰਮਿਕ ਤੇ ਖੇਤਰੀ ਮੌਕਿਆਂ ਅਨੁਸਾਰ ਬੈਂਕ ਛੁੱਟੀਆਂ ਦਾ ਐਲਾਨ ਕਰਦਾ ਹੈ। ਇਸ ਤੋਂ ਇਲਾਵਾ, ਸਾਰੇ ਬੈਂਕ ਹਰ ਐਤਵਾਰ, ਮਹੀਨੇ ਦੇ ਦੂਜੇ ਤੇ ਚੌਥੇ ਸ਼ਨਿੱਚਰਵਾਰ ਨੂੰ ਨਿਯਮਿਤ ਤੌਰ ’ਤੇ ਬੰਦ ਰਹਿੰਦੇ ਹਨ।

ਇਹ ਸੇਵਾਵਾਂ ਰਹਿਣਗੀਆਂ ਉਪਲਬਧ

ਬੈਂਕ ਬੰਦ ਹੋਣ ਬਾਵਜੂਦ ਇੰਟਰਨੈੱਟ ਬੈਂਕਿੰਗ ਤੇ ਮੋਬਾਈਲ ਬੈਂਕਿੰਗ ਸੇਵਾਵਾਂ ਕਾਰਜਸ਼ੀਲ ਰਹਿਣਗੀਆਂ। ਗਾਹਕ ਐਨਈਏਐਫਟੀ ਤੇ ਆਰਟੀਜੀਐਸ ਰਾਹੀਂ ਫੰਡ ਟ੍ਰਾਂਸਫਰ, ਬਿੱਲ ਭੁਗਤਾਨ, ਚੈੱਕਬੁੱਕ ਜਾਂ ਡਿਮਾਂਡ ਡਰਾਫਟ ਦੀ ਬੇਨਤੀ, ਏਟੀਐੱਮ ਸੇਵਾਵਾਂ, ਤੇ ਡੈਬਿਟ ਤੇ ਕ੍ਰੈਡਿਟ ਕਾਰਡ ਲੈਣ-ਦੇਣ ਕਰਨ ਦੇ ਯੋਗ ਹੋਣਗੇ। ਖਾਤਾ ਰੱਖ-ਰਖਾਅ, ਸਥਾਈ ਨਿਰਦੇਸ਼, ਤੇ ਲਾਕਰ ਅਰਜ਼ੀਆਂ ਵਰਗੀਆਂ ਸਹੂਲਤਾਂ ਵੀ ਆਨਲਾਈਨ ਉਪਲਬਧ ਹੋਣਗੀਆਂ। ਭਾਰਤੀ ਰਿਜ਼ਰਵ ਬੈਂਕ ਨੇ ਪਹਿਲਾਂ ਹੀ ਸਾਲ 2026 ਲਈ ਬੈਂਕ ਛੁੱਟੀਆਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਆਉਣ ਵਾਲੇ ਸਾਲ ਦੇਸ਼ ਦੇ ਵੱਖ-ਵੱਖ ਹਿੱਸਿਆਂ ’ਚ ਬੈਂਕ 100 ਦਿਨਾਂ ਤੋਂ ਵੱਧ ਸਮੇਂ ਲਈ ਬੰਦ ਰਹਿਣਗੇ।

ਇਨ੍ਹਾਂ ’ਚ ਗਣਤੰਤਰ ਦਿਵਸ, ਹੋਲੀ, ਸੁਤੰਤਰਤਾ ਦਿਵਸ, ਗਾਂਧੀ ਜਯੰਤੀ, ਗੁੱਡ ਫਰਾਈਡੇ, ਵਿਸਾਖੀ, ਮੁਹੱਰਮ, ਦੁਸਹਿਰਾ, ਦੁਰਗਾ ਪੂਜਾ ਤੇ ਦੀਵਾਲੀ ਵਰਗੇ ਮੁੱਖ ਤਿਉਹਾਰ ਸ਼ਾਮਲ ਹਨ। ਇਹ ਛੁੱਟੀਆਂ ਸਬੰਧਤ ਸੂਬਿਆਂ ’ਚ ਲਾਗੂ ਹੋਣਗੀਆਂ, ਇਸ ਲਈ ਗਾਹਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਆਪਣੇ ਸਥਾਨ ਤੇ ਮਿਤੀ ਅਨੁਸਾਰ ਆਪਣੇ ਬੈਂਕਿੰਗ ਲੈਣ-ਦੇਣ ਦੀ ਯੋਜਨਾ ਬਣਾਉਣ।