Life Saving Rules: ਛਪਰਾ (ਏਜੰਸੀ)। ਬਿਹਾਰ ਦੇ ਸਾਰਣ ਜ਼ਿਲ੍ਹੇ ਦੇ ਭਗਵਾਨ ਬਾਜ਼ਾਰ ਥਾਣਾ ਖੇਤਰ ਵਿੱਚ ਠੰਢ ਤੋਂ ਬਚਣ ਲਈ ਕਮਰੇ ਅੰਦਰ ਅੰਗੀਠੀ ਬਾਲ ਕੇ ਸੌਣਾ ਪਰਿਵਾਰ ਲਈ ਮਹਿੰਗਾ ਸਾਬਤ ਹੋਇਆ। ਅੰਗੀਠੀ ਦੇ ਧੂੰਏਂ ਕਾਰਨ ਦਮ ਘੁੱਟਣ ਨਾਲ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਇਹ ਹਾਦਸਾ ਭਾਰਤ ਮਿਲਾਪ ਚੌਂਕ ਦੇ ਨੇੜੇ ਅੰਬਿਕਾ ਭਵਾਨੀ ਕਲੋਨੀ ਵਿੱਚ ਵਾਪਰਿਆ। ਠੰਢ ਤੋਂ ਬਚਣ ਲਈ ਘਰ ਦੇ ਅੰਦਰ ਬਾਲੀ ਗਈ ਅੰਗੀਠੀ ਤੋਂ ਨਿਕਲਣ ਵਾਲੇ ਜ਼ਹਿਰੀਲੇ ਧੂੰਏਂ ਨੇ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਜਾਨ ਲੈ ਲਈ, ਜਦੋਂ ਕਿ ਪੰਜ ਹੋਰ ਗੰਭੀਰ ਹਾਲਤ ਵਿੱਚ ਹਨ।
ਮ੍ਰਿਤਕਾਂ ਵਿੱਚ ਇੱਕ ਬਜ਼ੁਰਗ ਔਰਤ ਅਤੇ ਤਿੰਨ ਬੱਚੇ ਸ਼ਾਮਲ ਹਨ। ਉਨ੍ਹਾਂ ਦੀ ਪਛਾਣ ਕਮਲਾਵਤੀ ਦੇਵੀ (70), ਤੇਜਾਂਸ਼ (3), ਮਾਸੂਮ ਅਧਿਆ ਅਤੇ ਨੌਂ ਮਹੀਨਿਆਂ ਦੀ ਗੁਡੀਆ ਵਜੋਂ ਹੋਈ ਹੈ। ਭਗਵਾਨ ਬਾਜ਼ਾਰ ਥਾਣੇ ਦੇ ਪੁਲਿਸ ਅਧਿਕਾਰੀ ਐੱਸਕੇ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ, ਲਾਸ਼ਾਂ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ। Life Saving Rules
Read Also : ਅਮਿਤ ਸ਼ਾਹ ਦਾ ਚੋਣਾਵੀ ਸੂਬਿਆਂ ’ਚ ਦੌਰਾ ਅੱਜ ਤੋਂ, ਅਗਲੇਰੇ ਪ੍ਰੋਗਰਾਮ ਦਾ ਵੇਰਵਾ ਜਾਰੀ
ਉਨ੍ਹਾਂ ਕਿਹਾ ਕਿ ਹਾਦਸੇ ਵਿੱਚ ਪੰਜ ਹੋਰ ਵਿਅਕਤੀ ਬੇਹੋਸ਼ ਹੋ ਗਏ ਸਨ ਅਤੇ ਉਨ੍ਹਾਂ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ, ਜਿਨ੍ਹਾਂ ਵਿੱਚੋਂ ਤਿੰਨ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ, ਉਨ੍ਹਾਂ ਨੂੰ ਹੋਰ ਥਾਵਾਂ ’ਤੇ ਰੈਫਰ ਕਰ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਜਾਰੀ ਹੈ।














