‘ਅਪ੍ਰੇਸ਼ਨ ਸੰਧੂਰ’ ਦੌਰਾਨ ਡਟ ਕੇ ਕੀਤੀ ਸੀ ਸ਼ਵਨ ਸਿੰਘ ਨੇ ਫੌਜ ਦੀ ਸੇਵਾ
- ਵਤਨ ਦੀ ਸੇਵਾ ਦਾ ਜਨੂੰਨ: ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਹੋਇਆ ਕਿਸਾਨ ਦਾ ਪੁੱਤ ਸ਼ਵਨ ਸਿੰਘ
PM Rashtriya Bal Puraskar: ਨਵੀਂ ਦਿੱਲੀ/ਫਿਰੋਜ਼ਪੁਰ (ਜਗਦੀਪ ਸਿੰਘ)। ਫਿਰੋਜ਼ਪੁਰ ਦੇ ਕਸਬਾ ਮਮਦੋਟ ਦੀ ਬਸਤੀ ਅਮਰੀਕ ਸਿੰਘ ਦੇ ਰਹਿਣ ਵਾਲੇ 10 ਸਾਲ ਦੇ ਨਿਡਰ ਬੱਚੇ ਸ਼ਵਨ ਸਿੰਘ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੱਲੋਂ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਰਾਸ਼ਟਰਪਤੀ ਨੇ 18 ਸੂਬਿਆਂ ਦੇ 20 ਬਹਾਦਰ ਬੱਚਿਆਂ ਨੂੰ ਵੱਖ-ਵੱਖ ਖੇਤਰਾਂ ਵਿੱਚ ਉਨ੍ਹਾਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਲਈ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਕੀਤਾ।
ਇਹ ਖਬਰ ਵੀ ਪੜ੍ਹੋ : ਮਿਲਾਵਟ: ਭਾਰਤ ਦੀ ਖੁਰਾਕ ਸੁਰੱਖਿਆ ਲਈ ਗੰਭੀਰ ਚੁਣੌਤੀ
ਇਹ ਸਮਾਰੋਹ ਇੱਥੇ ਵਿਗਿਆਨ ਭਵਨ ਵਿਖੇ ਹੋਇਆ ਜ਼ਿਕਰਯੋਗ ਹੈ ਕਿ ‘ਆਪ੍ਰੇਸ਼ਨ ਸੰਧੂਰ’ ਦੌਰਾਨ ਫੌਜੀ ਜਵਾਨਾਂ ਦੀ ਟੀਮ ਮਮਦੋਟ ਦੀ ਬਸਤੀ ਅਮਰੀਕ ਸਿੰਘ ’ਚ ਪਹੁੰਚੇ ਸਨ ਤਾਂ ਸ਼ਵਨ ਸਿੰਘ ਦੇਸ਼ ਭਗਤੀ ਦੀ ਭਾਵਨਾ ਤੇ ਵਤਨ ਦੀ ਸੇਵਾ ਦੇ ਜਜ਼ਬੇ ਨਾਲ ਦੁੱਧ, ਚਾਹ, ਲੱਸੀ ਤੇ ਹੋਰ ਖੁਰਾਕੀ ਸਾਮਾਨ ਆਪਣੇ ਘਰੋਂ ਲਿਜਾ ਕੇ ਦੇਸ਼ ਦੀ ਰਾਖੀ ਕਰ ਰਹੇ ਫੌਜੀ ਜਵਾਨਾਂ ਦੀ ਸੇਵਾ ਕੀਤੀ ਖਾਸ ਗੱਲ ਹੈ ਕਿ ਸਵਨ ਸਿੰਘ ਇੱਕ ਪੱਕੀ ਡਿਊਟੀ ਦੀ ਤਰ੍ਹਾਂ ਬਿਨਾ ਰੁਕੇ ਦੇਰ ਰਾਤ ਨੂੰ ਫੌਜੀ ਜਵਾਨਾਂ ਲਈ ਚਾਹ ਲੈ ਪਹੁੰਚਦਾ ਦੇਸ਼ ਦੀ ਰਾਖੀ ਕਰਦੇ ਜਵਾਨਾਂ ਪ੍ਰਤੀ ਬੱਚੇ ਦੀ ਸੇਵਾ ਭਾਵਨਾ ਨੂੰ ਦੇਖਦਿਆਂ ਫੌਜ ਵੱਲੋਂ ਸ਼ਵਨ ਸਿੰਘ ਦਾ ਸਨਮਾਨ ਕੀਤਾ ਗਿਆ। PM Rashtriya Bal Puraskar
ਸ਼ਵਨ ਸਿੰਘ ਦੀ ਭਾਵਨਾ ਨੂੰ ਦੇਖਦੇ ਹੋਏ ਫੌਜੀ ਅਧਿਕਾਰੀਆਂ ਵੱਲੋਂ ਉਸ ਨੂੰ ਗੋਦ ਲੈ ਲਿਆ ਤੇ ਉਸ ਦੀ ਪੜ੍ਹਾਈ ਲਈ ਉਸ ਨੂੰ ਅਧਿਕਾਰੀਆਂ ਵੱਲੋਂ ਕਸਬਾ ਮਮਦੋਟ ਦੇ ਪ੍ਰਾਈਵੇਟ ਸਕੂਲ ਸਿਟੀ ਹਾਰਟ ’ਚ ਦਾਖਲ ਕਰਵਾਇਆ ਗਿਆ, ਜਿੱਥੇ ਸ਼ਵਨ ਸਿੰਘ ਚੌਥੀ ਜਮਾਤ ਦੀ ਪੜ੍ਹਾਈ ਕਰ ਰਿਹਾ ਹੈ ਅਤੇ ਅੱਜ ਪ੍ਰਧਾਨ ਮੰਤਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਹੋਣ ’ਤੇ ਮਮਦੋਟ ਇਲਾਕਾ ਵਾਸੀਆਂ ਦੇ ਨਾਲ ਨਾਲ ਪੂਰਾ ਪੰਜਾਬ ਮਾਣ ਮਹਿਸੂਸ ਕਰ ਰਿਹਾ ਹੈ ਜ਼ਿਕਰਯੋਗ ਹੈ ਕਿ ਇਹ ਇਸ ਸਾਲ ਪੰਜਾਬ ਵੱਲੋਂ ਇਕਲੌਤਾ ਬੱਚਾ ਸ਼ਵਨ ਸਿੰਘ ਨੂੰ ਹੀ ਪ੍ਰਧਾਨ ਮੰਤਰੀ ਬਾਲ ਪੁਰਸਕਾਰ ਨਾਲ ਸਨਮਾਨਿਤ ਪ੍ਰਾਪਤ ਹੋਇਆ ਹੈ।
ਬੱਚੇ ਦੇ ਮਾਪਿਆਂ ਨੇ ਆਪਣੀ ਖੁਸ਼ੀ ਜ਼ਾਹਰ ਕਰਦੇ ਹੋਏ ਦੱਸਿਆ ਕਿ ਜਦੋਂ ‘ਆਪ੍ਰੇਸ਼ਨ ਸਿੰਧੂਰ’ ਚੱਲਿਆ ਸੀ, ਉਨ੍ਹਾਂ ਦਾ ਬੱਚਾ ਫੌਜ ਦੀ ਸੇਵਾ ਲਈ ਖਾਣ-ਪੀਣ ਨੂੰ ਲਿਜਾਂਦਾ ਸੀ, ਜਿਸ ਦੌਰਾਨ ਫੌਜ ਦੇ ਜਵਾਨ ਬੱਚੇ ਨਾਲ ਅਤੇ ਬੱਚਾ ਦਾ ਫੌਜ ਨਾਲ ਬਹੁਤ ਲਗਾਅ ਵਧ ਗਿਆ ਅਤੇ ਉਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਹੋ ਰਹੀ ਕਿ ਛੋਟੀ ਉਮਰ ਵਿੱਚ ਹੀ ਉਨ੍ਹਾਂ ਦਾ ਬੱਚਾ ਇਸ ਮੁਕਾਮ ’ਤੇ ਪਹੁੰਚ ਗਿਆ ਹੈ।
ਐਵਾਰਡ ਬਾਰੇ ਮੈਂ ਕਦੇ ਸੁਫਨੇ ’ਚ ਵੀ ਨਹੀਂ ਸੀ ਸੋਚਿਆ : ਸ਼ਵਨ ਸਿੰਘ
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਸਨਮਾਨਿਤ ਸ਼ਵਨ ਸਿੰਘ ਨੇ ਆਪਣੇ ਜਜ਼ਬੇ ਬਾਰੇ ਦੱਸਦਿਆਂ ਕਿਹਾ ਕਿ ਉਨ੍ਹਾਂ ਦੇ ਪਿੰਡ ਫੌਜੀ ਜਵਾਨ ਆਏ ਸਨ, ਜੋ ਸਾਡੀ ਰਾਖੀ ਕਰ ਰਹੇ ਸਨ, ਉਹ ਫੌਜੀ ਜਵਾਨਾਂ ਕੋਲ ਪਾਣੀ ਲੈ ਕੇ ਗਿਆ ਤੇ ਫੌਜੀ ਜਵਾਨਾਂ ਨੂੰ ਪਾਣੀ ਪਿਆਇਆ, ਫਿਰ ਚਾਹ ਬਣਾ ਕੇ ਲੈ ਗਿਆ ਸ਼ਵਨ ਸਿੰਘ ਨੇ ਦੱਸਿਆ ਕਿ ਜਿੰਨੇ ਦਿਨ ਫੌਜੀ ਜਵਾਨ ਸਾਡੇ ਪਿੰਡ ਰਹੇ ਮੈਂ ਹਰ ਰੋਜ਼, ਦਿਨ-ਰਾਤ ਨੂੰ ਉਨ੍ਹਾਂ ਲਈ ਚਾਹ, ਪਾਣੀ , ਲੱਸੀ ਘਰੋਂ ਲਿਜਾਂਦਾ ਤੇ ਉਨ੍ਹਾਂ ਦੀ ਸੇਵਾ ਕਰਦਾ, ਜਿਸ ਕਰਕੇ ਮੈਨੂੰ ਮਾਣ ਮਹਿਸੂਸ ਹੁੰਦਾ ਸੀ, ਕਿ ਉਹ ਜਵਾਨਾਂ ਦੀ ਸੇਵਾ ਕਰ ਰਿਹਾ ਹੈ, ਜਿਸ ਕਾਰਨ ਅੱਜ ਸਨਮਾਨਿਤ ਹੋ ਕੇ ਮੈਨੂੰ ਬਹੁਤ ਵਧੀਆ ਲੱਗ ਰਿਹਾ, ਜੋ ਮੈਂ ਕਦੇ ਸੁਫਨੇ ਵਿੱਚ ਵੀ ਸੋਚਿਆ ਨਹੀਂ ਸੀ। PM Rashtriya Bal Puraskar
ਸ਼ਵਨ ਦੀ ਸੇਵਾ ਕਾਬਲ-ਏ-ਤਾਰੀਫ਼: ਭਗਵੰਤ ਸਿੰਘ ਮਾਨ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਇਲਾਵਾ ਪੰਜਾਬ ਭਾਜਪਾ, ਕਾਂਗਰਸ ਵੱਲੋਂ ਵੀ ਬੱਚੇ ਦੀ ਸ਼ਲਾਘਾ ਕੀਤੀ ਗਈ ਅਤੇ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਡੇ ਗੁਰੂਆਂ ਵੱਲੋਂ ਦਿੱਤੀ ਗਈ ਸਿੱਖਿਆ ’ਤੇ ਚੱਲਦੇ ਹੋਏ ‘ਆਪ੍ਰੇਸ਼ਨ ਸੰਧੂਰ’ ਦੌਰਾਨ ਸ਼ਵਨ ਸਿੰਘ ਵੱਲੋਂ ਫੌਜੀ ਜਵਾਨਾਂ ਦੀ ਘਰੋਂ ਚਾਹ-ਪਾਣੀ ਅਤੇ ਖਾਣਾ ਲਿਆ ਕੇ ਕੀਤੀ ਸੇਵਾ ਕਾਬਿਲ-ਏ-ਤਾਰੀਫ ਹੈ। ਉਨ੍ਹਾਂ ਬੱਚੇ ਨੂੰ ਪੁਰਸਕਾਰ ਹਾਸਲ ਕਰਨ ’ਤੇ ਵਧਾਈ ਦਿੱਤੀ ਤੇ ਪੰਜਾਬ ਦੇ ਬੱਚਿਆਂ ’ਤੇ ਮਾਣ ਮਹਿਸੂਸ ਕੀਤਾ।
ਵੀਰ ਸਾਹਿਬਜ਼ਾਦੇ ਭਾਰਤ ਦਾ ਮਾਣ, ਭਾਰਤ ਦੀ ਅਦੁੱਤੀ ਹਿੰਮਤ ਅਤੇ ਬਹਾਦਰੀ ਦਾ ਪ੍ਰਤੀਕ ਹਨ। ਮਾਤਾ ਗੁਜਰੀ ਜੀ, ਸ੍ਰੀ ਗੁਰੂ ਗੋਬਿੰਦ ਸਿੰਘ ਜੀ ਅਤੇ ਚਾਰਾਂ ਸਾਹਿਬਜ਼ਾਦਿਆਂ ਦੀ ਬਹਾਦਰੀ ਅਤੇ ਆਦਰਸ਼ ਅੱਜ ਵੀ ਹਰ ਭਾਰਤੀ ਨੂੰ ਤਾਕਤ ਦਿੰਦੇ ਹਨ, ਸਾਡੇ ਲਈ ਪ੍ਰੇਰਨਾ ਹੈ।
-ਪ੍ਰਧਾਨ ਮੰਤਰੀ ਨਰਿੰਦਰ ਮੋਦੀ














