
Cyber Crime: ਵਟਸਐਪ ਕਾਲ ਨਾਲ ਸਾਬਕਾ ਆਈਏਐੱਸ ਅਫ਼ਸਰ ਨਾਲ 76 ਲੱਖ ਰੁਪਏ ਦੀ ਠੱਗੀ
- ਸਾਬਕਾ ਅਧਿਕਾਰੀ ਨੇ ਸੁਣਾਈ ਹੱਡ-ਬੀਤੀ, ਖੁਦਕੁਸ਼ੀ ਤੱਕ ਦੀ ਕੋਸ਼ਿਸ਼, ਹਾਲੇ ਤੱਕ ਰਿਕਵਰ ਨਹੀਂ ਹੋਏ ਪੈਸੇ
Cyber Crime: ਅੰਮ੍ਰਿਤਸਰ (ਏਜੰਸੀ)। ਪੰਜਾਬ ’ਚ ਰਿਟਾਇਰਡ ਅਧਿਕਾਰੀ ਲਗਾਤਾਰ ਸਾਈਬਰ ਠੱਗਾਂ ਦੇ ਨਿਸ਼ਾਨੇ ’ਤੇ ਹਨ। ਪਿਛਲੇ ਦਿਨੀਂ ਸਾਬਕਾ ਆਈਜੀ ਅਮਰਜੀਤ ਸਿੰਘ ਚਹਿਲ ਨੇ ਕਥਿਤ ਤੌਰ ’ਤੇ ਠੱਗੀ ਦਾ ਸ਼ਿਕਾਰ ਹੋਣ ਤੋਂ ਬਾਅਦ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਇਸ ਘਟਨਾ ਤੋਂ ਬਾਅਦ ਸਾਬਕਾ ਆਈਏਐੱਸ ਅਧਿਕਾਰੀ ਹਰਜਿੰਦਰ ਸਿੰਘ ਚਹਿਲ ਸਾਹਮਣੇ ਆਏ ਹਨ, ਜਿਨ੍ਹਾਂ ਨਾਲ ਲਗਭਗ 76 ਲੱਖ ਰੁਪਏ ਦੀ ਸਾਈਬਰ ਠੱਗੀ ਹੋਈ।
ਉਨ੍ਹਾਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਹ ਅਪਰਾਧੀਆਂ ’ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਦੇ ਪੈਸੇ ਵਾਪਸ ਕਰਵਾਉਣ ਸਾਬਕਾ ਆਈਏਐੱਸ ਅਧਿਕਾਰੀ ਨੇ ਆਈਏਐੱਨਐੱਸ ਨਾਲ ਗੱਲਬਾਤ ਦੌਰਾਨ ਸਾਈਬਰ ਠੱਗੀ ਦੇ ਪੂਰੇ ਘਟਨਾਚੱਕਰ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਸਾਈਬਰ ਕ੍ਰਾਈਮ ਕਾਰਨ ਮੈਨੂੰ ਕਾਫੀ ਨੁਕਸਾਨ ਹੋਇਆ ਹੈ। ਪਿਛਲੇ ਸਾਲ ਸਤੰਬਰ ’ਚ ਉਨ੍ਹਾਂ ਨਾਲ 76 ਲੱਖ ਰੁਪਏ ਦੀ ਠੱਗੀ ਹੋਈ ਸੀ, ਪਰ ਹਾਲੇ ਤੱਕ ਉਨ੍ਹਾਂ ਦਾ ਪੈਸਾ ਵਾਪਸ ਨਹੀਂ ਮਿਲਿਆ।
Amritsar News
ਉਨ੍ਹਾਂ ਕਿਹਾ, ‘ਮੈਨੂੰ ਇੱਕ ਵਟਸਐਪ ਕਾਲ ਮਿਲੀ ਸੀ। ਅਪਰਾਧੀਆਂ ਨੇ ਮੈਨੂੰ ਆਪਣੇ ਝਾਂਸੇ ’ਚ ਫਸਾਇਆ ਸੀ। ਇੰਨੇ ਸਵਾਲ ਪੁੱਛੇ ਕਿ ਸੋਚਣ-ਸਮਝਣ ਲਈ ਬਿਲਕੁਲ ਵੀ ਸਮਾਂ ਨਹੀਂ ਦਿੱਤਾ। ਹਾਲਤ ਇਹ ਹੋ ਗਈ ਸੀ ਕਿ ਜੋ ਚੀਜ਼ਾਂ ਉਹ ਮੰਗਦੇ ਰਹੇ, ਮੈਂ ਉਨ੍ਹਾਂ ਨੂੰ ਦਿੰਦਾ ਚਲਾ ਗਿਆ।’ ਸਾਬਕਾ ਅਧਿਕਾਰੀ ਨੇ ਅੱਗੇ ਕਿਹਾ, ‘ਵਟਸਐਪ ਕਾਲ ’ਤੇ ਅਪਰਾਧੀਆਂ ਨੇ ਉਨ੍ਹਾਂ ਨੂੰ ਪੈਸਿਆਂ ਦੀ ਵੈਰੀਫਿਕੇਸ਼ਨ ਦੇ ਬਹਾਨੇ ਤਿੰਨ ਵੱਖ-ਵੱਖ ਖਾਤਿਆਂ ’ਚ ਪੈਸੇ ਟ੍ਰਾਂਸਫਰ ਕਰਵਾਏ। ਜਦੋਂ ਮੈਨੂੰ ਸ਼ੱਕ ਹੋਇਆ ਕਿ ਮੇਰੇ ਨਾਲ ਠੱਗੀ ਹੋਈ ਹੈ ਤਾਂ ਮੈਂ ਬੈਂਕ ਨਾਲ ਸੰਪਰਕ ਕੀਤਾ।’ ਉਨ੍ਹਾਂ ਨੇ ਇਲਜ਼ਾਮ ਲਾਇਆ ਕਿ ਬੈਂਕ ਮੈਨੇਜ਼ਰ ਨੇ ਇਸ ਸਾਈਬਰ ਫਰਾਡ ਸਬੰਧੀ ਕੋਈ ਕਾਰਵਾਈ ਨਹੀਂ ਕੀਤੀ ਸੀ।
Read Also : ਜ਼ਿਲ੍ਹਾ ਮਲੇਰਕੋਟਲਾ ’ਚ ਇੱਕ ਔਰਤ ਵੱਲੋਂ ਮਾਂ ਤੇ ਪੁੱਤਰ ਸਮੇਤ ਕੀਤੀ ਖੁਦਕੁਸ਼ੀ
ਜੇਕਰ ਬੈਂਕ ਵੱਲੋਂ ਤੁਰੰਤ ਕਾਰਵਾਈ ਕੀਤੀ ਗਈ ਹੁੰਦੀ ਤਾਂ ਕਾਫੀ ਰਕਮ ਬਚਾਈ ਜਾ ਸਕਦੀ ਸੀ। ਹਰਜਿੰਦਰ ਸਿੰਘ ਚਹਿਲ ਨੇ ਕਿਹਾ, ‘ਮੈਂ ਅਧਿਕਾਰੀਆਂ ਤੋਂ ਬੇਨਤੀ ਕਰਦਾ ਹਾਂ ਕਿ ਉਹ ਇਸ ਨੂੰ ਵਾਪਸ ਪ੍ਰਾਪਤ ਕਰਨ ’ਚ ਮੇਰੀ ਮੱਦਦ ਕਰਨ ਤੇ ਦੂਜਿਆਂ ਨੂੰ ਵੀ ਇਸ ਦਾ ਸ਼ਿਕਾਰ ਹੋਣ ਤੋਂ ਬਚਾਉਣ।’ ਦੱਸ ਦੇਈਏ ਕਿ ਕੁਝ ਦਿਨ ਪਹਿਲਾਂ ਸਾਬਕਾ ਆਈਜੀ ਅਮਰਜੀਤ ਸਿੰਘ ਚਹਿਲ ਨੇ ਖੁਦ ਨੂੰ ਗੋਲੀ ਮਾਰੀ ਸੀ, ਜਿਸ ’ਚ ਉਹ ਗੰਭੀਰ ਰੂਪ ਨਾਲ ਜ਼ਖਮੀ ਹੋਏ। ਬਾਅਦ ’ਚ ਇੱਕ ਕਥਿਤ ਨੋਟ ਤੋਂ ਅਮਰਜੀਤ ਸਿੰਘ ਨਾਲ ਲਗਭਗ 8 ਕਰੋੜ ਰੁਪਏ ਦੀ ਆਨਲਾਈਨ ਧੋਖਾਧੜੀ ਦਾ ਖੁਲਾਸਾ ਹੋਇਆ ਸੀ। ਫਿਲਹਾਲ, ਪੁਲਿਸ ਇਸ ਮਾਮਲੇ ਦੀ ਜਾਂਚ ’ਚ ਜੁਟੀ ਹੈ।













