Tribute Ceremony: ਸੱਚਖੰਡਵਾਸੀ ਤੇ ਅੱਖਾਂਦਾਨੀ ਅਮਰ ਲਾਲ ਇੰਸਾਂ ਨਮਿੱਤ ਹੋਈ ਬਲਾਕ ਪੱਧਰੀ ਨਾਮਚਰਚਾ

Tribute Ceremony
ਖੂਈਆਂ ਸਰਵਰ: ਅੱਖਾਂਦਾਨੀ ਅਮਰ ਲਾਲ ਇੰਸਾਂ ਨਮਿੱਤ ਹੋਈ ਬਲਾਕ ਪੱਧਰੀ ਨਾਮਚਰਚਾ ਦੀ ਸਮਾਪਤੀ ’ਤੇ ਪੰਜਾਬ ਦੇ ਸੱਚੇ ਨਿਮਰ ਸੇਵਾਦਾਰ, ਅੱਖਾਂਦਾਨ ਸੰਮਤੀ ਦੇ ਜਿੰਮੇਵਾਰ ਪਰਿਵਾਰ ਨੂੰ ਯਾਦਗਾਰੀ ਚਿੰਨ ਸੌਂਪਦੇ ਹੋਏ। ਤਸਵੀਰ: ਮੇਵਾ ਸਿੰਘ

ਪਰਿਵਾਰ ਵੱਲੋਂ ਜ਼ਰੂਰਤਮੰਦਾਂ ਨੂੰ ਦਿੱਤਾ ਰਾਸ਼ਨ ਅਤੇ ਅੱਖਾਂਦਾਨੀ ਦੇ ਪਰਿਵਾਰ ਨੂੰ ਜਿੰਮੇਵਾਰਾਂ ਨੇ ਕੀਤਾ ਸਨਮਾਨਿਤ

Tribute Ceremony: ਖੂਈਆਂ ਸਰਵਰ, (ਮੇਵਾ ਸਿੰਘ)। ਸੱਚਖੰਡਵਾਸੀ ਤੇ ਅੱਖਾਂਦਾਨੀ ਡੇਰਾ ਸੱਚਾ ਸੌਦਾ ਦੇ ਸ਼ਰਧਾਲੂ ਅਣਥੱਕ ਸੇਵਾਦਾਰ ਅਮਰ ਲਾਲ ਇੰਸਾਂ ਪੁੱਤਰ ਹਰਨਾਮ ਦਾਸ, ਵਾਸੀ ਸੱਪਾਂਵਾਲੀ ਬਲਾਕ ਖੂਈਆਂ ਸਰਵਰ, ਜ਼ਿਲ੍ਹਾ ਫਾਜ਼ਿਲਕਾ ਦੀ ਯਾਦ ਵਿਚ ਪਰਿਵਾਰ ਵੱਲੋਂ ਬਲਾਕ ਪੱਧਰੀ ਨਾਮਚਰਚਾ ਪਿੰਡਾਂ ਸੱਪਾਂਵਾਲੀ, ਜ਼ਿਲਾ ਫਾਜ਼ਿਕਲਾ ਵਿਖੇ ਕਰਵਾਈ ਗਈ। ਇਸ ਮੌਕੇ ਵਿੱਛੜੀ ਆਤਮਾ ਨੂੰ ਪਰਿਵਾਰਕ ਮੈਂਬਰ, ਰਿਸ਼ਤੇਦਾਰਾਂ, ਨਗਰ ਨਿਵਾਸੀਆਂ, ਬਲਾਕ ਖੂਈਆਂ ਸਰਵਰ, ਬਲਾਕ ਅਬੋਹਰ, ਬਲਾਕ ਕਿੱਕਰਖੇੜਾ,ਬਲਾਕ ਆਜਮਵਾਲਾ, ਬਲਾਕ ਬੱਲੂਆਣਾ ਦੀ ਸਮੂਹ ਸਾਧ-ਸੰਗਤ ਤੇ ਜਿੰਮੇਵਾਰਾਂ ਵੱਲੋਂ ਬਹੁਤ ਵੱਡੀ ਗਿਣਤੀ ਵਿਚ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।

ਨਾਮ ਚਰਚਾ ਦੀ ਸਮਾਪਤੀ ਤੇ ਪਰਿਵਾਰ ਵੱਲੋਂ ਅੱਖਾਂਦਾਨੀ ਅਮਰਲਾਲ ਇੰਸਾਂ ਦੀ ਯਾਦ ’ਚ ਜ਼ਰੂਰਤਮੰਦ 2 ਪਰਿਵਾਰਾਂ ਨੂੰ ਮਹੀਨੇ ਭਰ ਦੇ ਘਰੇਲੂ ਰਾਸ਼ਨ ਦੀਆਂ ਕਿੱਟਾਂ ਵੰਡੀਆਂ ਗਈਆਂ। ਇਸ ਦੇ ਨਾਲ ਹੀ ਅੱਖਾਂਦਾਨੀ ਸੰਮਤੀ ਅਬੋਹਰ ਦੇ ਜ਼ਿੰਮੇਵਾਰਾਂ ਵੱਲੋਂ ਅੱਖਾਂਦਾਨੀ ਦੇ ਪਰਿਵਾਰ ਨੂੰ ਡੇਰਾ ਸੱਚਾ ਸੌਦਾ ਸਰਸਾ ਦੀ ਮਰਿਆਦਾ ਅਨੁਸਾਰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਵਿਛੜੀ ਆਤਮਾ ਤੇ ਅੱਖਾਂਦਾਨੀ ਅਮਰ ਲਾਲ ਇੰਸਾਂ ਨੂੰ ਸ਼ਰਧਾਂਜਲੀ ਦੇਣ ’ਤੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲਿਆਂ ’ਚ ਪੰਜਾਬ ਦੇ ਸੱਚੇ ਨਮਰ ਸੇਵਾਦਾਰਾਂ ਵਿਚ ਗੁਰਚਰਨ ਸਿੰਘ ਇੰਸਾਂ ਰਿਟਾ; ਡੀਈਓ, ਕ੍ਰਿਸ਼ਨ ਲਾਲ ਜੇਈ ਇੰਸਾਂ, ਦੁਲੀ ਚੰਦ ਇੰਸਾਂ, ਸਤੀਸ਼ ਕੁਮਾਰ ਇੰਸਾਂ, ਸੱਚੇ ਨਮਰ ਸੇਵਾਦਾਰ ਭੈਣਾਂ ਵਿਚ ਸੁਰੇਸ਼ ਰਾਣੀ ਇੰਸਾਂ, ਹਰਜਿੰਦਰ ਕੌਰ ਇੰਸਾਂ, ਰੀਟਾ ਇੰਸਾਂ, ਨਿਰਮਲਾ ਇੰਸਾਂ, ਆਸ਼ਾ ਇੰਸਾਂ, ਰਿਚਾ ਇੰਸਾਂ ਮੌਜ਼ੂਦ ਸਨ।

ਇਹ ਵੀ ਪੜ੍ਹੋ: Central Government Update: ਜੀਐਸਟੀ 2.0 ਦਾ ਅਸਰ, ਅਰਥਵਿਵਸਥਾ ਮਜ਼ਬੂਤ ਹੋਈ, ਖਰੀਦਦਾਰੀ ਵਧੀ : ਕੇਂਦਰ

 ਗੁਰਚਰਨ ਸਿੰਘ ਰਿਟਾ: ਡੀਈਓ ਅਤੇ ਐਡਵੋਕੇਟ ਵਿਵੇਕ ਇੰਸਾਂ ਨੇ ਕਿਹਾ ਕਿ ਅੱਖਾਂਦਾਨੀ ਅਮਰ ਲਾਲ ਇੰਸਾਂ ਦੇ ਅਚਾਨਕ ਸਦੀਵੀ ਵਿਛੋੜੇ ਨਾਲ ਪਰਿਵਾਰ ਨੂੰ ਗਹਿਰਾ ਸਦਮਾ ਲੱਗਿਆ ਹੈ, ਇਸ ਦੁੱਖ ਦੀ ਘੜੀ ਵਿਚ ਅਸੀਂ ਸਾਰੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਆਏ ਹਾਂ ਤੇ ਕੁੱਲ ਮਾਲਕ ਅੱਗੇ ਅਰਦਾਸ ਕਰਦੇ ਹਾਂ ਕਿ ਵਿਛੜੀ ਆਤਮਾ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ਣ। ਉਨ੍ਹਾਂ ਆਖਿਆ ਜਿੱਥੇ ਸੱਚਖੰਡਵਾਸੀ ਅਮਰ ਲਾਲ ਨੇ ਡੇਰਾ ਸੱਚਾ ਸੌਦਾ ਤੋਂ ਨਾਮ ਸ਼ਬਦ ਦੀ ਅਨਮੋਲ ਦਾਤ ਪ੍ਰਾਪਤ ਕਰਕੇ ਜਿੰਦਗੀ ਦਾ ਅਸਲ ਲਾਹਾ ਖੱਟਿਆ, ਉਥੇ ਸਾਰੇ ਪਰਿਵਾਰ ਨੂੰ ਵੀ ਡੇਰਾ ਸੱਚਾ ਸੌਦਾ ਦੀ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਨਾਲ ਜੋੜਿਆ। ਉਨ੍ਹਾਂ ਆਖਰ ਵਿਚ ਕਿਹਾ ਕਿ ਸੱਚਖੰਡਵਾਸੀ ਅਮਰ ਲਾਲ ਇੰਸਾਂ ਨੂੰ ਸੱਚੀ ਸ਼ਰਧਾਂਜਲੀ ਇਹੀ ਹੋਵੇਗੀ ਕਿ ਅਸੀਂ ਵੀ ਉਨ੍ਹਾਂ ਵਾਂਗ ਇਨਸਾਨੀਅਤ ਦੀ ਸੇਵਾ ਨਾਲ ਜੁੜੇ ਰਹੀਏ।

ਇਸ ਮੌਕੇ ਬਲਾਕ ਬੱਲੂਆਣਾ ਪ੍ਰੇਮੀ ਸੇਵਕ ਰਾਮ ਕੁਮਾਰ ਇੰਸਾਂ, ਬਲਾਕ ਪ੍ਰੇਮੀ ਸੇਵਕ ਅਬੋਹਰ ਰਾਮ ਸਰੂਪ ਇੰਸਾਂ, ਬਲਾਕ ਆਜਮਵਾਲਾ ਦੇ ਪ੍ਰੇਮੀ ਸੇਵਕ ਗੁਰਮਖ ਇੰਸਾਂ, ਲਾਭ ਚੰਦ ਇੰਸਾਂ ਬਲਾਕ ਪ੍ਰੇਮੀ ਸੇਵਕ ਖੂਈਆਂ ਸਰਵਰ, ਜੈ ਚੰਦ ਇੰਸਾਂ ਬਲਾਕ ਪ੍ਰੇਮੀ ਸੇਵਕ, ਪਰਮਜੀਤ ਸਿੰਘ ਇੰਸਾਂ ਪ੍ਰੇਮੀ ਸੇਵਕ ਸੱਪਾਂਵਾਲੀ, ਡਾ: ਗੁਰਮਖ ਇੰਸਾਂ, ਜੋਗਿੰਦਰ ਬਜਾਜ ਇੰਸਾਂ (ਆੜਤੀ),ਦਿਲਬਾਗ ਸਿੰਘ ਇੰਸਾਂ ਆਜਮਵਾਲਾ ਵੱਲੋਂ ਵੀ ਸਰਧਾ ਦੇ ਫੁੱਲ ਭੇਂਟ ਕੀਤੇ। ਇਸ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਜਰਨਲ ਹਸਪਤਾਲ ਸ੍ਰੀ ਗੁਰੁੂਸਰ ਮੋਡੀਆ ਅਤੇ ਬਲਾਕ ਦੀ ਸਮੂਹ ਸਾਧ-ਸੰਗਤ, ਰਾਜਸਥਾਨ ਦੇ ਸੱਚੇ ਨਮਰ ਸੇਵਾਦਾਰਾਂ ਵੱਲੋਂ ਇਸ ਮੌਕੇ ਸ਼ੋਕ ਸੰਦੇਸ ਭੇਜੇ ਗਏ। ਇਸ ਮੌਕੇ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ, ਐਮਐਸਜੀ ਆਈ ਟੀ ਵਿੰਗ ਦੇ ਸੇਵਾਦਾਰਾਂ ਤੇ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰਾਂ ਨੇ ਵੀ ਵਿੱਛੜੀ ਆਤਮਾ ਸ਼ਰਧਾਂਜਲੀਆਂ ਦਿੱਤੀਆਂ। ਨਾਮਚਰਚਾ ਦੀ ਸਟੇਜ ਕਾਰਵਾਈ ਪਰਮਜੀਤ ਸਿੰਘ ਇੰਸਾਂ ਪ੍ਰੇਮੀ ਸੇਵਕ ਸੱਪਾਂਵਾਲੀ ਨੇ ਚਲਾਈ। Tribute Ceremony