
Awareness Program: (ਸੁਸ਼ੀਲ ਕੁਮਾਰ) ਭਾਦਸੋਂ।-ਸੇਫਟੀ ਤੇ ਸੁਰੱਖਿਆ ਉਰੀਐਂਟੇਸਨ ਪ੍ਰੋਗ੍ਰਾਮ ਤਹਿਤ ਬਲਾਕ ਪੱਧਰੀ ਇਕ ਰੋਜ਼ਾ ਵਰਕਸ਼ਾਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ) ਪਟਿਆਲਾ ਸ਼ਾਲੂ ਮਹਿਰਾ ਅਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ (ਐਲੀ) ਪਟਿਆਲਾ ਮਨਵਿੰਦਰ ਕੌਰ ਭੁੱਲਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਬਲਾਕ ਭਾਦਸੋਂ-2 ਦੇ ਸਮੂਹ ਸਕੂਲ ਮੁਖੀਆਂ ਦੀ ਵਰਕਸ਼ਾਪ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜਗਜੀਤ ਸਿੰਘ ਸਿੰਘ ਨੌਹਰਾ ਦੀ ਅਗਵਾਈ ਹੇਠ ਸੇਫਟੀ ਅਤੇ ਸੁਰੱਖਿਆ ਵਿਸ਼ੇ ‘ਤੇ ਵਰਕਸ਼ਾਪ ਦਾ ਆਯੋਜਨ ਕੀਤਾ ਗਿਆ, ਜਿਸ ਦਾ ਮੁੱਖ ਮਕਸਦ ਵਿਦਿਆਰਥੀਆਂ ਦੀ ਸਰੁੱਖਿਆ ਨੂੰ ਮੁੱਖ ਰੱਖਦਿਆਂ ਕਰਵਾਈ ਗਈ।

ਇਹ ਵੀ ਪੜ੍ਹੋ: MGNREGA Protest: ਮਨਰੇਗਾ ਸਕੀਮ ਨੂੰ ਖਤਮ ਕਰਨ ਵਿਰੁੱਧ ਨਰੇਗਾ ਮਜ਼ਦੂਰਾਂ ਨੇ ਕੀਤਾ ਰੋਸ ਮੁਜ਼ਾਹਰਾ
ਇਸ ਮੌਕੇ ਸੰਬੋਧਨ ਕਰਦੇ ਹੋਏ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਜਗਜੀਤ ਸਿੰਘ ਨੌਹਰਾ ਨੇ ਪੋਕਸੋ ਐਕਟ- 2012 ਬਾਰੇ ਵਿਸਥਾਰ ਪੂਰਵਕ ਜਾਣੂੰ ਕਰਵਾਇਆ। ਇਸ ਮੌਕੇ ਰਿਸੋਰਸ ਪਰਸਨ ਜਗਦੀਪ ਸਿੰਘ ਪੇਧਨ ਨੇ ਸੜਕ ਸਰੁੱਖਿਆ ਨਿਯਮਾਂ ਦਾ ਜ਼ਿੰਦਗੀ ‘ਚ ਰੋਲ ਬਾਰੇ ਅਹਿਮ ਜਾਣਕਾਰੀ ਦਿੰਦਿਆਂ ਇਸ ਪ੍ਰਤੀ ਜਾਗਰੂਕ ਕੀਤਾ।ਇਸ ਦੌਰਾਨ ਸੀਐੱਚਟੀ ਗੁਰਪ੍ਰੀਤ ਸਿੰਘ ਪੰਧੇਰ, ਜਸਪ੍ਰੀਤ ਸਿੰਘ ਗੋਬਿੰਦਪੁਰਾ, ਸਤਨਾਮ ਸਿੰਘ ਜਾਤੀਵਾਲ ,ਜਸਪਾਲ ਸਿੰਘ ਚਹਿਲ, ਗੀਤਾ ਕੌਰ,ਗੁਰਪ੍ਰੀਤ ਸਿੰਘ, ਗੁਰਮੀਤ ਸਿੰਘ ਨਿਰਮਾਣ ਸਟੇਟ ਐਵਾਰਡੀ, ਰੁਪਿੰਦਰ ਪਾਲ ਸਿੰਘ ਤੇ ਨਰਿੰਦਰ ਸਿੰਘ ਲੌਟ, ਰਮਨੀਕ ਕੌਰ ਤੇ ਹੋਰ ਅਧਿਆਪਕ ਹਾਜ਼ਰ ਸਨ। Awareness Program













