ਪਿੰਡ ਸੱਪਾਂਵਾਲੀ ਦੇ ਪਹਿਲੇ ਤੇ ਬਲਾਕ ਖੂਈਆਂ ਸਰਵਰ ਦੇ ਬਣੇਂ 10 ਵੇਂ ਸਰੀਰਦਾਨੀ
Body Donation: ਖੂਈਆਂ ਸਰਵਰ (ਮੇਵਾ ਸਿੰਘ)। ਪੂਜ਼ਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਜਾ ਰਹੀ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਤਹਿਤ ਡੇਰਾ ਸੱਚਾ ਸੌਦਾ ਸ਼ਰਧਾਲੂ ਅਮਰ ਲਾਲ ਇੰਸਾਂ ਪੁੱਤਰ ਹਰਨਾਮ ਦਾਸ, ਵਾਸੀ ਸੱਪਾਂਵਾਲੀ ਬਲਾਕ ਖੂਈਆਂ ਸਰਵਰ, ਜਿਲ੍ਹਾ ਫਾਜ਼ਿਲਕਾ ਦੇ ਦਿਹਾਂਤ ਤੋ ਬਾਅਦ ਉਨ੍ਹਾਂ ਦੀ ਅੰਤਿਮ ਇੱਛਾ ਅਨੁਸਾਰ ਉਨ੍ਹਾਂ ਦੇ ਸਮੂਹ ਪਰਿਵਾਰ ਨੇ ਆਪਣੀ ਪੂਰੀ ਸਹਿਮਤੀ ਨਾਲ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਕੁਨਰਾਘਾਟ ਗੋਰਖਪੁਰ ਉਤਰ ਪ੍ਰਦੇਸ (ਯੂਪੀ) ਨੂੰ ਦਾਨ ਕੀਤਾ ਗਿਆ।
ਇਹ ਖਬਰ ਵੀ ਪੜ੍ਹੋ : Rajpura News: ਸਾਧ-ਸੰਗਤ ਨੇ ਲੋੜਵੰਦਾਂ ਨੂੰ 50 ਕੰਬਲ ਵੰਡੇ
ਸਰੀਰਦਾਨੀ ਅਮਰ ਲਾਲ ਇੰਸਾਂ ਬੀਤੀ ਕੱਲ੍ਹ ਸ਼ਾਮ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਦਿਆਂ ਕੁਲਮਾਲਕ ਦੇ ਚਰਨਾਂ ਵਿੱਚ ਸੱਚਖੰਡ ਜਾ ਬਿਰਾਜੇ ਸਨ। ਪਰਿਵਾਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸਰੀਰਦਾਨੀ ਅਮਰ ਲਾਲ ਇੰਸਾਂ ਨੇ ਆਪਣੇ ਜਿੳਂਦੇ ਜੀਅ ਮਰਨ ਉਪਰੰਤ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ, ਤੇ ਉਨ੍ਹਾਂ ਦੀ ਇਸ ਅੰਤਿਮ ਇੱਛਾ ਨੂੰ ਪਰਿਵਾਰ ਨੇ ਪੂਰਾ ਕਰਦਿਆਂ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕਰਵਾਇਆ ਗਿਆ। ਸਰੀਰਦਾਨੀ ਅਮਰ ਲਾਲ ਇੰਸਾਂ ਪਿੰਡ ਸੱਪਾਂਵਾਲੀ ਦੇ ਪਹਿਲੇ ਤੇ ਬਲਾਕ ਖੂਈਆਂ ਸਰਵਰ ਦੇ 10ਵੇਂ ਸਰੀਰਦਾਨੀ ਬਣ ਗਏ ਹਨ। Body Donation
ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਤੋਂ ਪਹਿਲਾਂ ਪਰਿਵਾਰ ਵੱਲੋਂ ਸਾਰੀ ਲਿਖਤੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਸਰੀਰਦਾਨੀ ਅਮਰ ਲਾਲ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਵਾਕੇ ਇਕ ਫੁੱਲਾਂ ਨਾਲ ਸਜਾਈ ਗੱਡੀ ਤੇ ਰੱਖਿਆ ਗਿਆ। ਅੰਤਿਮ ਯਾਤਰਾ ਘਰ ਤੋਂ ਸੁਰੂ ਹੋਕੇ ਪਿੰਡ ਸੱਪਾਂਵਾਲੀ ਨਹਿਰ ਦੇ ਪੁਲ ਤੇ ਸਰਕਾਰੀ ਸਕੂਲ ਦੇ ਨੇੜੇ ਆਕੇ ਸਮਾਪਤ ਹੋਈ। ਜਿਥੋਂ ਪਿੰਡ ਸੱਪਾਂਵਾਲੀ ਦੇ ਸਰਪੰਚ ਕਾਲੂ ਰਾਮ ਪੰਜਾਬ ਦੇ ਸੱਚੇ ਨਮਰ ਸੇਵਾਦਾਰ ਕ੍ਰਿਸ਼ਨ ਲਾਲ ਜੇਈ ਇੰਸਾਂ, ਗੁਰਚਰਨ ਸਿੰਘ ਰਿਟਾ: ਡੀਈਓ, ਦੁਲੀ ਚੰਦ ਇੰਸਾਂ, ਸਤੀਸ ਕੁਮਾਰ ਇੰਸਾਂ, ਸੱਚੇ ਨਮਰ ਸੇਵਾਦਾਰ ਭੈਣਾਂ ਵਿੱਚ ਸੁਰੇਸ਼ ਰਾਣੀ ਇੰਸਾਂ, ਰੀਟਾ ਇੰਸਾਂ। Body Donation
ਨਿਰਮਲਾ ਇੰਸਾਂ, ਬਲਾਕ ਪ੍ਰੇਮੀ ਸੇਵਕ ਲਾਭ ਚੰਦ ਇੰਸਾਂ, ਪਰਮਜੀਤ ਇੰਸਾਂ ਪ੍ਰੇਮੀ ਸੇਵਕ ਸੱਪਾਂਵਾਲੀ, ਪਿੰਡ ਤੇ ਬਲਾਕ ਦੀ ਸਮੂਹ ਸਾਧ-ਸੰਗਤ ਦੇ ਸਹਿਯੋਗ ਨਾਲ ਕੁਲਮਾਲਕ ਅੱਗੇ ਅਰਦਾਸ ਕਰਦਿਆਂ ਬੇਨਤੀ ਦਾ ਸਬਦ ਬੋਲਕੇ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਵੇਲੇ ਅੰਤਿਮ ਵਿਦਾਇਗੀ ਦਿੱਤੀ। ਅੰਤਿਮ ਯਾਤਰਾ ਵਿੱਚ ਸ਼ਾਮਲ ਪਰਿਵਾਰਕ ਮੈਂਬਰ, ਨਗਰ ਨਿਵਾਸੀ, ਰਿਸ਼ਤੇਦਾਰ ਸਾਕ ਸਬੰਧੀ, ਜਿੰਮੇਵਾਰ ਸੇਵਾਦਾਰ ਤੇ ਸਮੂਹ ਸਾਧ-ਸੰਗਤ ਨੇ ਸਰੀਰਦਾਨੀ ਅਮਰ ਲਾਲ ਇੰਸਾਂ ਅਮਰ ਰਹੇ-ਅਮਰ ਰਹੇ ਤੇ ਜਬ ਤੱਕ ਸੂਰਜ ਚਾਂਦ ਰਹੇਗਾ, ਸਰੀਰਦਾਨੀ ਅਮਰ ਲਾਲ ਇੰਸਾਂ ਤੇਰਾ ਨਾਂਅ ਰਹੇਗਾ ਦੇ ਨਾਅਰਿਆਂ ਨੇ ਅਕਾਸ ਗੁੂੰਜਣ ਲਾ ਦਿੱਤਾ।
ਪਿੰਡ ਸੱਪਾਂਵਾਲੀ ਦੇ ਸਰਪੰਚ ਕਾਲੂ ਰਾਮ, ਪਿੰਡ ਤੇ ਇਲਾਕੇ ਮੋਹਤਬਾਰਾਂ ਨੇ ਕਿਹਾ ਕਿ ਪਰਿਵਾਰ ਵੱਲੋਂ ਦੁੱਖ ਦੀ ਘੜੀ ਵਿੱਚ ਕੁਲਮਾਲਕ ਦੇ ਭਾਣੇ ਵਿੱਚ ਰਹਿੰਦਿਆਂ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਵਾਸਤੇ ਦਾਨ ਕਰਕੇ ਇਨਸਾਨੀਅਤ ਦੀ ਸੱਚੀ ਸੇਵਾ ਕੀਤੀ ਹੈ। ਅਜਿਹੀ ਮਾਨਵਤਾ ਭਲਾਈ ਦੀ ਸੇਵਾ ਸਮਾਜ ਅੰਦਰ ਹਰ ਕਿਸੇ ਨੂੰ ਕਰਨੀ ਚਾਹੀਦੀ ਹੈ। ਇਸ ਸਮੇਂ ਸਰੀਰਦਾਨੀ ਦੇ ਪਰਿਵਾਰਕ ਮੈਬਰਾਂ ਵਿੱਚ ਅੰਕੁਸ਼ ਕੰਬੋਜ ਤੇ ਸਮੂਹ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲੇ ਪੰਜਾਬ ਦੇ ਸੱਚੇ ਨਮਰ ਸੇਵਾਦਾਰਾਂ ਤੋਂ ਇਲਾਵਾ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਮੈਂਬਰ, ਐਮਐਸਜੀ ਆਈ ਟੀ ਵਿੰਗ ਦੇ ਸੇਵਾਦਾਰ, ਬਲਾਕ ਤੇ ਪਿੰਡ ਦੀ ਸਮੂਹ ਸਾਧ-ਸੰਗਤ, ਤੇ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਸ਼ਾਮਲ ਸਨ।














