Block Samiti Elections: ਪਾਰਟੀ ਵੱਲੋਂ ਬਲਾਕ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹਮਖਿਆਲ ਪਾਰਟੀਆਂ ਨਾਲ ਮਿਲ ਕੇ ਲੜਣ ਐਲਾਨ

Block Samiti Elections
Block Samiti Elections: ਪਾਰਟੀ ਵੱਲੋਂ ਬਲਾਕ ਸੰਮਤੀਆਂ ਅਤੇ ਜ਼ਿਲ੍ਹਾ ਪ੍ਰੀਸ਼ਦ ਚੋਣਾਂ ਹਮਖਿਆਲ ਪਾਰਟੀਆਂ ਨਾਲ ਮਿਲ ਕੇ ਲੜਣ ਐਲਾਨ

ਸੂਬਾਈ ਆਗੂ ਦੇ ਉਦਘਾਟਨੀ ਭਾਸ਼ਣ ਬਾਅਦ ਪਿਛਲੇ ਤਿੰਨ ਸਾਲ ਦੀ ਰਿਪੋਰਟ ਤੇ ਕੀਤੀ ਜਾਏਗੀ ਬਹਿਸ

Block Samiti Elections: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਫਰੀਦਕੋਟ ਦੀਆਂ ਤਿੰਨੇ ਤਹਿਸੀਲਾਂ ਦੀਆਂ ਕਾਨਫਰੰਸਾਂ ਸਫਲਤਾ ਪੂਰਵਕ ਮੁਕੰਮਲ ਹੋ ਜਾਣ ਬਾਅਦ ਹੁਣ ਜ਼ਿਲ੍ਹਾ ਕਾਨਫਰੰਸ 29 ਨਵੰਬਰ ਨੂੰ 11 ਵਜੇ ਸਥਾਨਕ ‘ਸ਼ਹੀਦ ਕਾਮਰੇਡ ਅਮੋਲਕ ਭਵਨ’ ਵਿਖੇ ਦੋ ਸੀਨੀਅਰ ਸੂਬਾਈ ਆਗੂਆਂ, ਕਾਮਰੇਡ ਹਰਦੇਵ ਸਿੰਘ ਅਰਸ਼ੀ ਅਤੇ ਬੀਬੀ ਦੇਵੀ ਕੁਮਾਰੀ ਦੀ ਨਿਗਰਾਨੀ ਵਿੱਚ ਹੋ ਰਹੀ ਹੈ। ਪ੍ਰੈੱਸ ਦੇ ਨਾਂ ਜਾਰੀ ਇਕ ਬਿਆਨ ’ਚ ਜ਼ਿਲ੍ਹਾ ਸਕੱਤਰ ਅਸ਼ੋਕ ਕੌਸ਼ਲ ਅਤੇ ਮੀਤ ਸਕੱਤਰ ਕਾਮਰੇਡ ਗੁਰਨਾਮ ਸਿੰਘ ਨੇ ਦੱਸਿਆ ਕਿ ਕਾਨਫਰੰਸ ਦੀ ਸ਼ੁਰੂਆਤ ਬਜ਼ੁਰਗ ਕਾਮਰੇਡ ਸੁਖਦਰਸ਼ਨ ਸ਼ਰਮਾ ਵੱਲੋਂ ਪਾਰਟੀ ਦਾ ਝੰਡਾ ਲਹਿਰਾਉਣ ਨਾਲ ਕੀਤੀ ਜਾਏਗੀ ਅਤੇ ਇਸ ਮੌਕੇ ਜ਼ਿਲ੍ਹੇ ਦੇ ਹੋਰ ਬਜ਼ੁਰਗ ਕਾਮਰੇਡ ਵੀ ਹਾਜ਼ਰ ਰਹਿਣਗੇ। ਬੀਬੀ ਦੇਵੀ ਕੁਮਾਰੀ ਵੱਲੋਂ ਉਦਘਾਟਨੀ ਭਾਸ਼ਣ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ: Punjab Health Scheme: ਮਾਨ ਸਰਕਾਰ ਦੀ ਗਰੰਟੀ: 45 MCCCs ਨਾਲ, ਪੰਜਾਬ ’ਚ ਹੁਣ ਕੋਈ ਬੱਚਾ ਨਹੀਂ ਰਹੇਗਾ ਅਣਗੌਲਿਆ

ਕਾਮਰੇਡ ਹਰਦੇਵ ਸਿੰਘ ਅਰਸ਼ੀ ਦੇਸ਼ ਅਤੇ ਸੂਬੇ ਦੇ ਹਾਲਾਤ ਬਾਰੇ ਰੌਸ਼ਨੀ ਪਾਉਣਗੇ। ਜ਼ਿਲ੍ਹਾ ਸਕੱਤਰ ਵੱਲੋਂ ਪਿਛਲੇ ਤਿੰਨ ਸਾਲ ਦੌਰਾਨ ਜ਼ਿਲ੍ਹਾ ਪਾਰਟੀ ਵੱਲੋਂ ਕੀਤੀਆਂ ਗਈਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ ਜਾ ਏਗੀ ਜਿਸ ‘ਤੇ ਹਾਜ਼ਰ ਡੈਲੀਗੇਟ ਬਹਿਸ ਵਿੱਚ ਹਿਸਾ ਲੈਣਗੇ। ਇਸ ਉਪਰੰਤ ਜ਼ਿਲ੍ਹਾ ਸਕੱਤਰ ਵੱਲੋਂ ਆਪਣੀ ਟੀਮ ਸਮੇਤ ਅਸਤੀਫਾ ਦੇ ਕੇ ਨਵੀਂ ਚੋਣ ਲਈ ਰਸਤਾ ਸਾਫ਼ ਕਰ ਦਿਤਾ ਜਾਵੇਗਾ। ਨਵੀਂ ਚੁਣੀ ਜ਼ਿਲ੍ਹਾ ਕੌਂਸਲ ਮੌਕੇ ’ਤੇ ਹੀ ਆਪਣੀ ਮੀਟਿੰਗ ਕਰਕੇ ਨਵੇਂ ਜ਼ਿਲ੍ਹਾ ਸਕੱਤਰ ਅਤੇ ਹੋਰ ਅਹੁਦੇਦਾਰਾਂ ਦੀ ਚੋਣ ਕਰੇਗੀ। ਇਸ ਕਾਨਫਰੰਸ ਦੀ ਤਿਆਰੀ ਲਈ ਪਿਛਲੇ ਦਿਨੀ ਜ਼ਿਲ੍ਹਾ ਕੌਂਸਲ ਦੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਅਰਸ਼ੀ ਨੇ ਦੱਸਿਆ ਕਿ ਕਮਿਊਨਿਸਟ ਪਾਰਟੀ ਆ ਰਹੀਆਂ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਵਿੱਚ ਹਮਖਿਆਲ ਪਾਰਟੀਆਂ ਨਾਲ ਮਿਲ ਕੇ ਆਪਣੇ ਪ੍ਰਭਾਵ ਵਾਲੇ ਹਲਕਿਆਂ ਵਿੱਚ ਉਮੀਦਵਾਰ ਖੜੇ ਕਰੇਗੀ। Block Samiti Elections