Body Donation: ਰਾਮ ਮੂਰਤੀ ਇੰਸਾਂ ਨੇ ਵੀ ਖੱਟਿਆ ਸਰੀਰਦਾਨੀ ਹੋਣ ਦਾ ਮਾਣ

Body-Donation
ਮਲੋਟ : ਸਰੀਰਦਾਨੀ ਸਰੀਰਦਾਨੀ ਰਾਮ ਮੂਰਤੀ ਇੰਸਾਂ ਵਾਸੀ ਪਿੰਡ ਅਬੁੱਲਖੁਰਾਣਾ ਦੇ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਰਵਾਨਗੀ ਕਰਦੇ ਹੋਏ ਪਰਿਵਾਰਕ ਮੈਂਬਰ, ਸਮੂਹ ਸਾਧ-ਸੰਗਤ ਤੇ ਜਿੰਮੇਵਾਰ, ਇਨਸੈਟ ਸਰੀਰਦਾਨੀ ਰਾਮ ਮੂਰਤੀ ਇੰਸਾਂ। ਤਸਵੀਰਾਂ : ਮੇਵਾ ਸਿੰਘ

ਪਰਿਵਾਰ ’ਚੋਂ ਦੂਸਰੇ, ਪਿੰਡ ਅਬੁੱਲਖੁਰਾਣਾ ਦੇ 10ਵੇਂ ਅਤੇ ਬਲਾਕ ਮਲੋਟ ਦੇ ਬਣੇ 57ਵੇਂ ਸਰੀਰਦਾਨੀ ਬਣੇ

Body Donation: ਮਲੋਟ, (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਈ ਜਾ ਰਹੀ ਮਾਨਵਤਾ ਤੇ ਸਮਾਜ ਭਲਾਈ ਦੀ ਨਿਹਸਵਾਰਥ ਸੇਵਾ ਤਹਿਤ ਡੇਰਾ ਸੱਚਾ ਸੌਦਾ ਸ਼ਰਧਾਲੂ ਮਾਤਾ ਰਾਮ ਮੂਰਤੀ ਇੰਸਾਂ (92) ਪਤਨੀ ਸੱਚਖੰਡਵਾਸੀ ਬਰਮਾ ਨੰਦ ਵਾਸੀ ਪਿੰਡ ਅਬੁੱਲਖੁਰਾਣਾ, ਬਲਾਕ ਮਲੋਟ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦਾ ਮ੍ਰਿਤਕ ਸਰੀਰ ਸਮੂਹ ਪਰਿਵਾਰ ਵੱਲੋਂ ਮੁਜੱਫਰਨਗਰ ਮੈਡੀਕਲ ਕਾਲਜ, ਮੁਜੱਫਰਨਗਰ ਸਾਹਮਣੇ ਬੇਗਰਾਜਪੁਰ ਇੰਡਸਟਰੀਅਲ ਏਰੀਆ ਦਿੱਲੀ ਦੇਹਰਾਦੂਨ ਹਾਈਵੇ-251203 ਨੂੰ ਡਾਕਟਰੀ ਖੋਜਾਂ ਲਈ ਦਾਨ ਕਰਵਾਇਆ ਗਿਆ।

ਸਰੀਰਦਾਨੀ ਰਾਮ ਮੂਰਤੀ ਇੰਸਾਂ ਆਪਣੀ ਸੁਆਸਾਂ ਰੂਪੀ ਪੂੰਜੀ ਨੂੰ ਪੂਰਾ ਕਰਦਿਆਂ ਬੀਤੀ ਰਾਤ ਕੁੱਲ ਮਾਲਕ ਦੇ ਚਰਨਾਂ ’ਚ ਸੱਚਖੰਡ ਜਾ ਬਿਰਾਜੇ ਸਨ। ਪਰਿਵਾਰ ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸਰੀਰਦਾਨੀ ਰਾਮ ਮੂਰਤੀ ਇੰਸਾਂ ਨੇ ਆਪਣੇ ਜਿਉਂਦੇ-ਜੀਅ ਮਰਨ ਉਪਰੰਤ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਦਾ ਫਾਰਮ ਭਰਿਆ ਹੋਇਆ ਸੀ ਤੇ ਉਨ੍ਹਾਂ ਦੀ ਇਸ ਅੰਤਿਮ ਇੱਛਾ ਨੂੰ ਪਰਿਵਾਰ ਨੇ ਪੂਰਾ ਕਰਦਿਆਂ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕਰਵਾਇਆ ਗਿਆ।

ਜਿਕਰ ਕਰਨਾ ਬਣਦਾ ਹੈ ਸਰੀਰਦਾਨੀ ਰਾਮ ਮੂਰਤੀ ਇੰਸਾਂ ਪਿੰਡ ਅਬੁੱਲਖੁਰਾਣਾ ’ਚੋਂ ਪਰਿਵਾਰ ਦੇ ਦੂਸਰੇ, ਪਿੰਡ ਅਬੁੱਲਖੁਰਾਣਾ ਦੇ 10ਵੇਂ ਅਤੇ ਬਲਾਕ ਮਲੋਟ ਦੇ 57ਵੇਂ ਸਰੀਰਦਾਨੀ ਬਣ ਗਏ ਹਨ। ਦੱਸਣਾ ਬਣਦਾ ਹੈ ਕਿ ਸਰੀਰਦਾਨੀ ਰਾਮ ਮੂਰਤੀ ਇੰਸਾਂ ਦੇ ਬੇਟੇ ਮਦਨ ਲਾਲ ਇੰਸਾਂ ਦਾ ਵੀ ਕੁਝ ਸਾਲ ਪਹਿਲਾਂ ਮ੍ਰਿਤਕ ਸਰੀਰ ਡਾਕਟਰੀ ਖੋਜਾਂ ਲਈ ਦਾਨ ਕੀਤਾ ਗਿਆ ਸੀ। ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਲਈ ਦਾਨ ਕਰਨ ਤੋਂ ਪਹਿਲਾਂ ਪਰਿਵਾਰ ਵੱਲੋਂ ਸਾਰੀ ਲਿਖਤੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਸਰੀਰਦਾਨੀ ਰਾਮ ਮੂਰਤੀ ਇੰਸਾਂ ਦੇ ਮ੍ਰਿਤਕ ਸਰੀਰ ਨੂੰ ਇਸ਼ਨਾਨ ਕਰਵਾਕੇ ਇਕ ਫੁੱਲਾਂ ਨਾਲ ਸਜਾਈ ਗੱਡੀ ਤੇ ਰੱਖਿਆ ਗਿਆ। ਉਨ੍ਹਾਂ ਦੀ ਅੰਤਿਮ ਯਾਤਰਾ ਵੇਲੇ ਉਨ੍ਹਾਂ ਦੀ ਅਰਥੀ ਨੂੰ ਬੇਟੇ ਕੇਵਲ ਕ੍ਰਿਸ਼ਨ, ਪੋਤਰੇ ਤੇ ਪੋਤਰੀਆਂ ਨੇ ਵੀ ਮੋਢਾ ਲਾਇਆ। ਅੰਤਿਮ ਯਾਤਰਾ ਘਰ ਤੋਂ ਸੁਰੂ ਹੋ ਕੇ ਪਿੰਡ ਅਬੁੱਲਖੁਰਾਣਾ ਦੇ ਓਵਰ ਬਰਿਜ ਦੇ ਨਾਲ ਵਾਲੀ ਸਰਵਿਸ ਰੋਡ ਤੋਂ ਤੱਪਾਖੇੜਾ ਰੋਡ ਕੋਲੋਂ ਹੁੰਦੀ ਹੋਈ ਬੱਸ ਅੱਡਾ ਅਬੁੱਲਖੁਰਾਣਾ ’ਤੇ ਆ ਕੇ ਸਮਾਪਿਤ ਹੋਈ।

ਇਹ ਵੀ ਪੜ੍ਹੋ: Train Accident: ਰੇਲਗੱਡੀ ਦੀ ਲਪੇਟ ’ਚ ਆਉਣ ਨਾਲ 11 ਰੇਲਵੇ ਕਰਮਚਾਰੀਆਂ ਦੀ ਮੌਤ, ਦੋ ਜ਼ਖਮੀ

ਅੰਤਿਮ ਯਾਤਰਾ ’ਚ ਸ਼ਾਮਲ ਪਰਿਵਾਰਕ ਮੈਂਬਰ, ਨਗਰ ਨਿਵਾਸੀ, ਰਿਸ਼ਤੇਦਾਰ ਸਾਕ-ਸਬੰਧੀ, ਜਿੰਮੇਵਾਰ ਸੇਵਾਦਾਰ ਤੇ ਸਮੂਹ ਸਾਧ-ਸੰਗਤ ਨੇ ਸਰੀਰਦਾਨੀ ਰਾਮ ਮੂਰਤੀ ਇੰਸਾਂ ਅਮਰ-ਅਮਰ ਰਹੇ ਤੇ ਜਬ ਤੱਕ ਸੂਰਜ ਚਾਂਦ ਰਹੇਗਾ, ਸਰੀਰਦਾਨੀ ਰਾਮ ਮੂਰਤੀ ਇੰਸਾਂ ਤੇਰਾ ਨਾਮ ਰਹੇਗਾ ਦੇ ਨਾਅਰਿਆਂ ਨੇ ਅਕਾਸ਼ ਗੁੂੰਜਣ ਲਾ ਦਿੱਤਾ। ਪਿੰਡ ਅਬੁੱਲਖੁਰਾਣਾ ਤੇ ਇਲਾਕੇ ਦੇ ਮੋਹਤਬਾਰਾਂ ਨੇ ਪਰਿਵਾਰ ਵੱਲੋਂ ਦੁੱਖ ਦੀ ਘੜੀ ਵਿਚ ਕੁੱਲ ਮਾਲਕ ਦੇ ਭਾਣੇ ਵਿਚ ਰਹਿੰਦਿਆਂ ਮ੍ਰਿਤਕ ਸਰੀਰ ਨੂੰ ਡਾਕਟਰੀ ਖੋਜਾਂ ਵਾਸਤੇ ਦਾਨ ਕਰਨ ਤੇ ਇਨਸਾਨੀਅਤ ਤਹਿਤ ਕੀਤੀ ਸੇਵਾ ਦੀ ਭਰਵੀਂ ਸ਼ਲਾਘਾ ਕੀਤੀ। Body Donation

ਇਸ ਸਮੇਂ ਸਰੀਰਦਾਨੀ ਦੇ ਪਰਿਵਾਰਕ ਮੈਬਰਾਂ ਬੇਟੇ ਕੇਵਲ ਕ੍ਰਿਸ਼ਨ ਤੇ ਸਮੂਹ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਵਾਲੇ ਪੰਜਾਬ ਦੇ ਸੱਚੇ ਨਮਰ ਸੇਵਾਦਾਰਾਂ ’ਚ ਹਰਪਾਲ ਰਿੰਕੂ ਇੰਸਾਂ, ਸਤੀਸ ਹਾਂਡਾ ਇੰਸਾਂ ਤੋਂ ਇਲਾਵਾ ਅਨਿਲ ਇੰਸਾਂ ਬਲਾਕ ਪ੍ਰੇਮੀ ਸੇਵਕ ਮਲੋਟ, ਗੋਰਖਨਾਥ ਇੰਸਾਂ, ਦੀਵਾਨ ਚੰਦ ਇੰਸਾਂ ਪ੍ਰੇਮੀ ਸੇਵਕ ਪਿੰਡ ਅਬੁੱਲਖੁਰਾਣਾ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਸੱਤਪਾਲ ਇੰਸਾਂ, ਗੁਰਭਿੰਦਰ ਸਿੰਘ ਇੰਸਾਂ, ਖੇਤਾ ਸਿੰਘ ਇੰਸਾਂ, ਹਰਪਾਲ ਸਿੰਘ ਇੰਸਾਂ, ਮਾਂਹਵੀਰ ਇੰਸਾਂ, ਰਾਜੂ ਇੰਸਾਂ, ਪ੍ਰੇ੍ਰਮੀ ਬਲਜਿੰਦਰ ਸਿੰਘ ਦਿਉਣਖੇੜਾ, ਸ਼ਮਿੰਦਰ ਸਿੰਘ ਇੰਸਾਂ, ਲਾਲ ਸਿੰਘ ਇੰਸਾਂ, ਸੁਰਜੀਤ ਸਿੰਘ ਸਾਬਕਾ ਸਰਪੰਚ ਪਿੰਡ ਅਬੁੱਲਖੁਰਾਣਾ, ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ, ਐਮਐਸਜੀ ਆਈ ਟੀ ਵਿੰਗ ਦੇ ਮੈਂਬਰ, ਪਿੰਡਾਂ ਦੇ ਪ੍ਰੇਮੀ ਸੇਵਕ, ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰਾਂ ਤੇ ਸਮੂਹ ਸਾਧ-ਸੰਗਤ ਤੇ ਸਮੂਹ ਜਿੰਮੇਵਾਰ ਸ਼ਾਮਲ ਸਨ।