Sanghaada Superfood: ਸੰਘਾੜਾ ਸਰਦੀਆਂ ਦਾ ਅਜਿਹਾ ਫਲ ਹੈ ਜੋ ਸਵਾਦ ਵਿੱਚ ਹਲਕਾ, ਤਾਜ਼ਗੀ ਦੇਣ ਵਾਲਾ ਤੇ ਪੋਸ਼ਣ ਨਾਲ ਭਰਪੂਰ ਹੁੰਦਾ ਹੈ। ਠੰਢ ਦੇ ਮੌਸਮ ਵਿੱਚ ਇਸ ਦੀ ਮੰਗ ਆਪਣੇ ਆਪ ਵੱਧ ਜਾਂਦੀ ਹੈ, ਕਿਉਂਕਿ ਇਹ ਸਰੀਰ ਨੂੰ ਊਰਜਾ, ਗਰਮਾਹਟ ਤੇ ਤਾਕਤ ਦਿੰਦਾ ਹੈ। ਇਸ ਵਿੱਚ ਪੋਟਾਸ਼ੀਅਮ, ਵਿਟਾਮਿਨ-ਬੀ, ਐਂਟੀਆਕਸੀਡੈਂਟਸ ਤੇ ਚੰਗਾ ਫਾਈਬਰ ਹੁੰਦਾ ਹੈ, ਜੋ ਇਸ ਨੂੰ ਇੱਕ ਕੁਦਰਤੀ ਸੁਪਰਫੂਡ ਬਣਾ ਦਿੰਦਾ ਹੈ। ਸੰਘਾੜੇ ਦਾ ਪਹਿਲਾਂ ਵੱਡਾ ਫਾਇਦਾ ਇਹ ਹੈ ਕਿ ਇਹ ਸਰੀਰਕ ਕਮਜ਼ੋਰੀ ਨੂੰ ਦੂਰ ਕਰਨ ਵਿੱਚ ਮੱਦਦ ਕਰਦਾ ਹੈ। ਇਸ ਵਿੱਚ ਮੌਜੂਦ ਪੋਸ਼ਕ ਤੱਤ ਸਰੀਰ ਨੂੰ ਤੁਰੰਤ ਊਰਜਾ ਦਿੰਦੇ ਹਨ ਤੇ ਥਕਾਵਟ ਘਟਾਉਂਦੇ ਹਨ।
ਇਹ ਖਬਰ ਵੀ ਪੜ੍ਹੋ : Ukraine War Analysis: ਯੂਕਰੇਨ ਯੁੱਧ ਦਾ ਲੰਮਾ ਰਾਹ ਅਤੇ ਬਦਲਦੀਆਂ ਕੌਮਾਂਤਰੀ ਚਿੰਤਾਵਾਂ
ਜਿਨ੍ਹਾਂ ਲੋਕਾਂ ਨੂੰ ਰੋਜ਼ਾਨਾ ਕਮਜ਼ੋਰੀ ਜਾਂ ਸੁਸਤੀ ਮਹਿਸੂਸ ਹੁੰਦੀ ਹੈ, ਉਨ੍ਹਾਂ ਲਈ ਇਹ ਇੱਕ ਵਧੀਆ ਸਨੈਕ ਮੰਨਿਆ ਜਾਂਦਾ ਹੈ। ਦੂਜਾ ਫਾਇਦਾ ਪਾਚਨ ਲਈ ਹੈ–ਇਸ ਵਿੱਚ ਫਾਈਬਰ ਦੀ ਚੰਗੀ ਮਾਤਰਾ ਹੋਣ ਕਰਕੇ ਇਹ ਕਬਜ਼, ਗੈਸ ਤੇ ਢਿੱਡ ਫੁੱਲਣ ਵਰਗੀਆਂ ਸਮੱਸਿਆਵਾਂ ਘਟਾਉਂਦਾ ਹੈ। ਇਸ ਨੂੰ ਖਾਣ ਨਾਲ ਢਿੱਡ ਹਲਕਾ ਰਹਿੰਦਾ ਹੈ ਤੇ ਪਾਚਨ ਤੰਤਰ ਚੰਗੀ ਤਰ੍ਹਾਂ ਕੰਮ ਕਰਦਾ ਹੈ। ਵਜ਼ਨ ਕੰਟਰੋਲ ਰੱਖਣ ਵਾਲਿਆਂ ਲਈ ਵੀ ਸੰਘਾੜਾ ਇੱਕ ਸ਼ਾਨਦਾਰ ਬਦਲ ਹੈ। ਇਹ ਘੱਟ ਕੈਲੋਰੀ ਵਾਲਾ ਫਲ ਹੈ, ਜਿਸ ਨਾਲ ਢਿੱਡ ਭਰਿਆ ਰਹਿੰਦਾ ਹੈ ਤੇ ਵਾਰ-ਵਾਰ ਖਾਣ ਦੀ ਇੱਛਾ ਨਹੀਂ ਹੁੰਦੀ। ਜਿਨ੍ਹਾਂ ਨੂੰ ਥਾਇਰਾਈਡ ਦੀ ਸਮੱਸਿਆ ਹੈ। Sanghaada Superfood
ਉਨ੍ਹਾਂ ਲਈ ਵੀ ਇਹ ਫਾਇਦੇਮੰਦ ਦੱਸਿਆ ਜਾਂਦਾ ਹੈ, ਕਿਉਂਕਿ ਇਸ ਵਿੱਚ ਆਇਓਡੀਨ ਤੇ ਹੋਰ ਖਣਿਜ ਤੱਤ ਹੁੰਦੇ ਹਨ ਜੋ ਥਾਇਰਾਈਡ ਗ੍ਰੰਥੀ ਨੂੰ ਸਹਾਰਾ ਦਿੰਦੇ ਹਨ। ਪੋਟਾਸ਼ੀਅਮ ਦੀ ਵੱਧ ਮਾਤਰਾ ਕਾਰਨ ਇਹ ਬਲੱਡ ਪ੍ਰੈਸ਼ਰ ਨੂੰ ਸੰਤੁਲਿਤ ਰੱਖਣ ਵਿੱਚ ਵੀ ਉਪਯੋਗੀ ਹੈ, ਜਿਸ ਨਾਲ ਦਿਲ ਦੀ ਸਿਹਤ ਨੂੰ ਵੀ ਲਾਭ ਮਿਲਦਾ ਹੈ।ਸੰਘਾੜਾ ਚਮੜੀ ਤੇ ਵਾਲਾਂ ਲਈ ਵੀ ਚੰਗਾ ਮੰਨਿਆ ਜਾਂਦਾ ਹੈ। ਇਸ ਦੇ ਐਂਟੀਆਕਸੀਡੈਂਟਸ ਸਰੀਰ ਨੂੰ ਅੰਦਰੋਂ ਸਾਫ਼ ਕਰਦੇ ਹਨ, ਜਿਸ ਨਾਲ ਚਮੜੀ ਵਿੱਚ ਚਮਕ ਆਉਂਦੀ ਹੈ ਤੇ ਵਾਲ ਮਜ਼ਬੂਤ ਹੁੰਦੇ ਹਨ। ਇਸ ਨੂੰ ਖਾਣ ਦਾ ਸਹੀ ਤਰੀਕਾ ਵੀ ਮਹੱਤਵ ਰੱਖਦਾ ਹੈ। ਉਬਾਲ ਕੇ ਖਾਣਾ ਸਭ ਤੋਂ ਸੌਖਾ ਤੇ ਫਾਇਦੇਮੰਦ ਤਰੀਕਾ ਹੈ।
ਸੇਕ ਕੇ ਖਾਣਾ ਵੀ ਸੁਆਦੀ ਲੱਗਦਾ ਹੈ, ਪਰ ਤਲਿਆ ਹੋਇਆ ਸੰਘਾੜਾ ਜ਼ਿਆਦਾ ਤੇਲ ਕਾਰਨ ਫਾਇਦਾ ਘੱਟ ਤੇ ਨੁਕਸਾਨ ਜ਼ਿਆਦਾ ਕਰਦਾ ਹੈ। ਕੱਚਾ ਸੰਘਾੜਾ ਹਮੇਸ਼ਾ ਚੰਗੀ ਤਰ੍ਹਾਂ ਧੋ ਕੇ ਹੀ ਖਾਣਾ ਚਾਹੀਦਾ ਹੈ। ਇਸ ਤੋਂ ਇਲਾਵਾ ਕੁਝ ਸਾਵਧਾਨੀਆਂ ਵੀ ਜ਼ਰੂਰੀ ਹਨ। ਸ਼ੂਗਰ ਦੇ ਮਰੀਜ਼ ਇਸ ਨੂੰ ਸੀਮਤ ਮਾਤਰਾ ਵਿੱਚ ਹੀ ਖਾਣ। ਜਿਨ੍ਹਾਂ ਨੂੰ ਮੇਵੇ ਜਾਂ ਪਾਣੀ ਵਾਲੇ ਫਲਾਂ ਤੋਂ ਐਲਰਜੀ ਹੈ, ਉਹ ਵੀ ਖਾਣ ਤੋਂ ਬਚਣ।ਥਾਇਰਾਇਡ, ਗੁਰਦੇ ਦੀ ਬਿਮਾਰੀ ਜਾਂ ਹਾਰਮੋਨਲ ਸਮੱਸਿਆਵਾਂ ਵਾਲੇ ਲੋਕ ਨਿਯਮਤ ਸੇਵਨ ਸ਼ੁਰੂ ਕਰਨ ਤੋਂ ਪਹਿਲਾਂ ਡਾਕਟਰ ਦੀ ਸਲਾਹ ਜ਼ਰੂਰ ਲੈ ਲੈਣ। Sanghaada Superfood














