MSG Bhandara: ਡੇਰਾ ਸੱਚਾ ਸੌਦਾ ਤੋਂ ਪਵਿੱਤਰ ਐਮਐਸਜੀ ਭੰਡਾਰੇ ਸਬੰਧੀ ਤਾਜ਼ਾ ਜਾਣਕਾਰੀ

MSG Bhandara
MSG Bhandara: ਡੇਰਾ ਸੱਚਾ ਸੌਦਾ ਤੋਂ ਪਵਿੱਤਰ ਐਮਐਸਜੀ ਭੰਡਾਰੇ ਸਬੰਧੀ ਤਾਜ਼ਾ ਜਾਣਕਾਰੀ

MSG Bhandara: ਬੁੱਧਰਵਾਲੀ (ਸੱਚ ਕਹੂੰ ਨਿਊਜ਼)। ਡੇਰਾ ਸੱਚਾ ਸੌਦਾ ਦੇ ਸੰਸਥਾਪਕ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਹੋਣ ਵਾਲਾ ਐੱਮਐੱਸਜੀ ਭੰਡਾਰਾ 23 ਨਵੰਬਰ ਦਿਨ ਐਂਤਵਾਰ ਨੂੰ ਮਾਨਵਤਾ ਭਲਾਈ ਕੇਂਦਰ, ਮੌਜ਼ਪੁਰ ਧਾਮ, ਬੁੱਧਰਵਾਲੀ ਰਾਜਸਥਾਨ ’ਚ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਜਾਵੇਗਾ। ਪਵਿੱਤਰ ਭੰਡਾਰਾ ਸਵੇਰੇ 11 ਵਜੇ ਤੋਂ ਲੈ ਕੇ ਦੁਪਹਿਰ 1 ਵਜੇ ਤੱਕ ਮਨਾਇਆ ਜਾਵੇਗਾ। ਦੱਸ ਦੇਈਏ ਕਿ ਸਾਈਂ ਜੀ ਦੇ ਪਵਿੱਤਰ ਅਵਤਾਰ ਮਹੀਨੇ ਦੇ ਐੱਮਐੱਸਜੀ ਭੰਡਾਰੇ ਸਬੰਧੀ ਰਾਜਸਥਾਨ ਦੀ ਸਾਧ-ਸੰਗਤ ’ਚ ਜਬਰਦਸਤ ਉਤਸ਼ਾਹ ਵੇਖਿਆ ਜਾ ਰਿਹਾ ਹੈ। ਐੱਮਐੱਸਜੀ ਭੰਡਾਰੇ ਦੀ ਖੁਸ਼ੀ ’ਚ ਪੰਡਾਲ ਨੂੰ ਰੰਗ-ਬਿਰੰਗੇ ਫੁੱਲਾਂ ਤੇ ਸੁੰਦਰ ਰੰਗੋਲੀਆਂ ਨਾਲ ਸਜਾਇਆ ਜਾ ਰਿਹਾ ਹੈ।

ਇਹ ਖਬਰ ਵੀ ਪੜ੍ਹੋ : Bangladesh Earthquake: ਬੰਗਲਾਦੇਸ਼ ’ਚ 5.5 ਤੀਬਰਤਾ ਦਾ ਭੂਚਾਲ, ਬੰਗਾਲ ’ਚ ਵੀ ਤੇਜ਼ ਝਟਕੇ, ਇਹ ਰਿਹਾ ਕੇਂਦਰ

ਸੇਵਾ ਭਾਵਨਾ ਨਾਲ ਭਰੇ ਸੇਵਾਦਾਰ ਹਰ ਕੋਨੇ ਨੂੰ ਭਗਤੀ ਤੇ ਸੁੰਦਰਤਾ ਨਾਲ ਨਿਖਾਰਨ ਲੱਗੇ ਹੋਏ ਹਨ। ਸ਼ਾਹ ਸਤਿਨਾਮ ਜੀ ਗ੍ਰੀਨ ਐੱਸ ਵੈੱਲਫੇਅਰ ਕਮੇਟੀ ਦੇ ਸੇਵਾਦਾਰ ਦਿਨ-ਰਾਤ ਤਿਆਰੀਆਂ ਸਬੰਧੀ ਆਪਣੀਆਂ ਡਿਊਟੀਆਂ ’ਤੇ ਲੱਗੇ ਹੋਏ ਹਨ। ਪਵਿੱਤਰ ਭੰਡਾਰੇ ’ਚ ਆਉਣ ਵਾਲੀ ਸਾਧ-ਸੰਗਤ ਦੇ ਵਿਸ਼ਾਲ ਪੰਡਾਲ ਨੂੰ ਸ਼ਾਨਦਾਰ ਰੂਪ ਦਿੱਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਵਾਹਨਾਂ ਲਈ ਕਈ ਟ੍ਰੈਫਿਕ ਗ੍ਰਾਊਂਡ ਬਣਾਏ ਗਏ ਹਨ। ਸਫਾਈ ਸਮਿਤੀ, ਲੰਗਰ ਸਮਿਤੀ, ਬਿਜ਼ਲੀ ਸਮਿਤੀ ਸਮੇਤ ਹੋਰ ਸਮਿਤੀਆਂ ਦੇ ਭਾਈ ਭੈਣਾਂ ਸੇਵਾਦਾਰ ਪ੍ਰਬੰਧਾਂ ਨੂੰ ਸੁਚਾਰੂ ਬਣਾਊਣ ’ਚ ਲੱਗੇ ਹੋਏ ਹਨ। ਦੱਸ ਦੇਈਏ ਕਿ ਇਸ ਪਵਿੱਤਰ ਭੰਡਾਰੇ ਦੌਰਾਨ ਡੇਰਾ ਸੱਚਾ ਸੌਦਾ ਦੀ ਪਰੰਪਰਾ ਮੁਤਾਬਕ ਮਾਨਵਤਾ ਭਲਾਈ ਤੇ ਜਨ ਕਲਿਆਣ ਕਾਰਜ਼ਾਂ ਨੂੰ ਵੀ ਗਤੀ ਦਿੱਤੀ ਜਾਵੇਗੀ। MSG Bhandara

ਪਵਿੱਤਰ ਭੰਡਾਰੇ ਸਬੰਧੀ ਰਾਜਸਥਾਨ ਦੇ ਸੱਚੇ ਨਿਮਰ ਸੇਵਾਦਾਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਪਵਿੱਤਰ ਐੱਮਐਸਜੀ ਭੰਡਾਰੇ ’ਚ ਭਾਰੀ ਗਿਣਤੀ ’ਚ ਰਾਜਸਥਾਨ ਤੋਂ ਸਾਧ-ਸੰਗਤ ਸ਼ਿਰਕਤ ਕਰੇਗੀ। ਸਾਈਂ ਜੀ ਦੇ ਅਵਤਾਰ ਮਹੀਨੇ ਦੀ ਖੁਸ਼ੀ ’ਚ ਹੋਣ ਵਾਲੇ ਇਸ ਪਵਿੱਤਰ ਭੰਡਾਰੇ ਸਬੰਧੀ ਹਰ ਪਾਸੇ ਉਤਸ਼ਾਹ ਵੇਖਿਆ ਜਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਪੂਜਨੀਕ ਬੇਪਰਵਾਹ ਸਾਈਂ ਸ਼ਾਹ ਮਸਤਾਨਾ ਜੀ ਮਹਾਰਾਜ਼ ਨੇ ਨਵੰਬਰ ਮਹੀਨੇ ’ਚ ਇਸ ਧਰਤੀ ’ਤੇ ਅਵਤਾਰ ਧਾਰਨ ਕੀਤਾ। ਸਾਈਂ ਜੀ ਨੇ ਡੇਰਾ ਸੱਚਾ ਸੌਦਾ ਦੀ ਸਥਾਪਨਾ ਕੀਤੀ ਤੇ ਲੋਕਾਂ ਨੂੰ ਪਖੰਡਵਾਦ ਤੋਂ ਬਾਹਰ ਕੱਢਦੇ ਹੋਏ ਨਾ ਸਿਰਫ ਉਨ੍ਹਾਂ ਨੂੰ ਰਾਮ-ਨਾਮ ਨਾਲ ਜੋੜਿਆ, ਸਗੋਂ ਮਰ ਰਹੀ ਇਨਸਾਨੀਅਤ ਨੂੰ ਮੁੜ ਜਿਉਂਦਾ ਕਰਨ ਦਾ ਵੀ ਕੰਮ ਕੀਤਾ। MSG Bhandara