Faridkot News: ਲੋਕ–ਹੱਕਾਂ ਦੀ ਰੱਖਿਆ ਲਈ ਕਮਿਊਨਿਸਟ ਪਾਰਟੀ ਹਮੇਸ਼ਾ ਲੜਦੀ ਰਹੇਗੀ : ਗੋਰਾ ਪਿਪਲੀ

Faridkot News
Faridkot News: ਲੋਕ–ਹੱਕਾਂ ਦੀ ਰੱਖਿਆ ਲਈ ਕਮਿਊਨਿਸਟ ਪਾਰਟੀ ਹਮੇਸ਼ਾ ਲੜਦੀ ਰਹੇਗੀ : ਗੋਰਾ ਪਿਪਲੀ

ਭਾਰਤੀ ਕਮਿਊਨਿਸਟ ਪਾਰਟੀ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਨਰੇਗਾ ਵਰਕਰਾਂ, ਇਸਤਰੀਆਂ ਦੇ ਹੱਕਾਂ ਲਈ ਹਮੇਸ਼ਾ ਅੱਗੇ ਹੋ ਕੇ ਲੜਾਈ ਲੜਦੀ ਰਹੀ ਹੈ ਅਤੇ ਲੜ ਰਹੀ ਹੈ ਅਤੇ ਲੜਦੀ ਰਹਿ ਹੈ : ਗੋਰਾ ਪਿਪਲੀ

Faridkot News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਭਾਰਤੀ ਕਮਿਊਨਿਸਟ ਪਾਰਟੀ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ, ਨਰੇਗਾ ਵਰਕਰਾਂ, ਇਸਤਰੀਆਂ ਦੇ ਹੱਕਾਂ ਲਈ ਹਮੇਸ਼ਾ ਅੱਗੇ ਹੋ ਕੇ ਲੜਾਈ ਲੜਦੀ ਰਹੀ ਹੈ ਅਤੇ ਲੜ ਰਹੀ ਹੈ ਅਤੇ ਲੜਦੀ ਰਹੇਗੀ। ਇਸ ਲਈ ਕਿਸਾਨਾਂ ਮਜ਼ਦੂਰਾਂ ਆਮ ਲੋਕਾਂ ਨੂੰ ਕਮਿਊਨਿਸਟ ਪਾਰਟੀ ਨੂੰ ਤਕੜਾ ਕਰਨ ਲਈ ਅੱਗੇ ਆਉਣਾ ਚਾਹੀਦਾ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਕਮਿਊਨਿਸਟ ਪਾਰਟੀ ਦੇ ਜਿਲਾ ਸਕੱਤਰ ਸ੍ਰੀ ਅਸ਼ੋਕ ਕੌਸ਼ਲ ਅਤੇ ਜ਼ਿਲ੍ਹਾ ਐਗਜੈਕਟਿਵ ਮੈਂਬਰ ਕਾਮਰੇਡ ਗੋਰਾ ਸਿੰਘ ਪਿਪਲੀ ਨੇ ਤਹਿਸੀਲ ਜੈਤੋ ਦੀ ਚੋਣ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੀਤਾ।

ਕਾਨਫਰੰਸ ਦੇ ਸ਼ੁਰੂ ਵਿੱਚ ਸਭ ਤੋਂ ਪਹਿਲਾਂ ਸ਼ੋਕ ਮਤਾ ਪੇਸ਼ ਕੀਤਾ ਜਿਸ ਵਿੱਚ ਪਿਛਲੇ ਸਮੇਂ ਵਿਛੜੇ ਹੋਏ ਸਾਥੀਆਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ। ਪਾਰਟੀ ਦੇ ਜ਼ਿਲ੍ਹਾ ਸਕੱਤਰ ਸ੍ਰੀ ਅਸ਼ੋਕ ਕੌਸ਼ਲ ਨੇ ਉਦਘਾਟਨੀ ਭਾਸ਼ਣ ਦਿੱਤਾ ਅਤੇ ਹੁਣ ਤੱਕ ਦੀਆਂ ਪਾਰਟੀ ਦੀਆਂ ਕੀਤੀਆਂ ਪ੍ਰਾਪਤੀਆਂ ਦਾ ਜ਼ਿਕਰ ਕੀਤਾ। ਮਨਰੇਗਾ,ਆਰਟੀਆਈ ਅਤੇ ਕਬਾਈਲੀਆਂ ਦੇ ਮੁੜ ਵਸੇਬੇ ਵਰਗੇ ਮਹੱਤਵਪੂਰਨ ਕਾਨੂੰਨ ਵੀ ਕਮਿਊਨਿਸਟਾਂ ਦੀ ਦੇਣ ਹਨ। ਰੇਸ਼ਮ ਸਿੰਘ ਮੱਤਾ ਨੇ ਪਿਛਲੇ ਸਮੇਂ ਬਲਾਕ ਜੈਤੋ ਵੱਲੋਂ ਕੀਤੀਆਂ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ। ਤਿੰਨ ਸਾਥੀਆਂ ਵੱਲੋਂ ਕੀਤੀ ਬਹਿਸ ਤੋਂ ਬਾਅਦ ਸਰਬ ਸੰਮਤੀ ਨਾਲ ਰਿਪੋਰਟ ਨੂੰ ਪ੍ਰਵਾਨ ਕੀਤਾ।

ਇਹ ਵੀ ਪੜੋ: Ludhiana News: ਗ੍ਰਿਫ਼ਤਾਰ ਮੁਨਸੀ ਨੇ 10 ਲੱਖ ਰੁਪਏ ਦੱਬੇ ਹੋਏ ਸਨ ਜਮੀਨ ‘ਚ, ਜਾਣੋ ਕੀ ਹੈ ਪੂਰਾ ਮਾਮਲਾ

Faridkot News
Faridkot News: ਲੋਕ–ਹੱਕਾਂ ਦੀ ਰੱਖਿਆ ਲਈ ਕਮਿਊਨਿਸਟ ਪਾਰਟੀ ਹਮੇਸ਼ਾ ਲੜਦੀ ਰਹੇਗੀ : ਗੋਰਾ ਪਿਪਲੀ

ਪਿਛਲੀ ਬਲਾਕ ਕਮੇਟੀ ਵੱਲੋਂ ਪੈਨਲ ਪੇਸ਼ ਕਰਕੇ ਨਵੀਂ ਨੌ ਮੈਂਬਰੀ ਕਮੇਟੀ ਦਾ ਗਠਨ ਕੀਤਾ। ਨਵੀਂ ਚੁਣੀ ਹੋਈ ਕਮੇਟੀ ਨੇ ਆਪਣੇ ਵਿੱਚੋਂ ਰੇਸ਼ਮ ਸਿੰਘ ਮੱਤਾ ਨੂੰ ਨਵਾਂ ਤਹਿਸੀਲ ਸਕੱਤਰ ਚੁਣਿਆ ਗਿਆ। ਰਾਮ ਸਰੂਪ ਚੰਦ ਭਾਨ ਨੂੰ ਸਹਾਇਕ ਸਕੱਤਰ ਚੁਣਿਆ ਗਿਆ। ਵੀਰਪਾਲ ਕੌਰ ਮਹਿਲੜ ਨੂੰ ਕੈਸ਼ੀਅਰ ਚੁਣਿਆ ਗਿਆ। ਨਵੀਂ ਚੁਣੀ ਹੋਈ ਬਲਾਕ ਕਮੇਟੀ ਨੂੰ ਸਰਬ ਸੰਮਤੀ ਨਾਲ ਜ਼ਿਲ੍ਹੇ ਲਈ ਡੈਲੀਗੇਟ ਚੁਣਿਆ ਗਿਆ। ਅੰਤ ਵਿੱਚ ਕਾਮਰੇਡ ਗੋਰਾ ਸਿੰਘ ਪਿਪਲੀ ਨੇ ਨਵੀਂ ਚੁਣੀ ਹੋਈ ਟੀਮ ਨੂੰ ਵਧਾਈ ਦਿੱਤੀ ਅਤੇ ਸਭਨਾਂ ਦਾ ਧੰਨਵਾਦ ਕੀਤਾ। ਇਸ ਸਮੇਂ ਮਲਕੀਤ ਸਿੰਘ ਚੰਦ ਭਾਨ, ਸੁਖਦੇਵ ਸਿੰਘ ਡੋਡ, ਕਰਤਾਰ ਸਿੰਘ ਮੱਤਾ, ਬੇਅੰਤ ਕੌਰ ਚੈਨਾ, ਗੁਰਚਰਨ ਸਿੰਘ ਦਬੜੀਖਾਨਾ ਆਦਿ ਆਗੂ ਤੇ ਵਰਕਰ ਵੀ ਹਾਜ਼ਰ ਸਨ। Faridkot News