Faridkot News: ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਦੀ ਹੋਈ ਮੀਟਿੰਗ ਫ਼ਰੀਦਕੋਟ

Faridkot News
Faridkot News: ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਦੀ ਹੋਈ ਮੀਟਿੰਗ ਫ਼ਰੀਦਕੋਟ

Faridkot News: (ਗੁਰਪ੍ਰੀਤ ਪੱਕਾ) ਫ਼ਰੀਦਕੋਟ। ਅੱਜ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਬਲਾਕ ਫਰੀਦਕੋਟ ਦੀ ਮਹੀਨਾਵਾਰ ਮੀਟਿੰਗ ਸਥਾਨਕ ਰੈਸਟ ਹਾਊਸ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਡਾਕਟਰ ਅੰਮ੍ਰਿਤ ਪਾਲ ਸਿੰਘ ਟਹਿਣਾ ਨੇ ਕੀਤੀ। ਜ਼ਿਲ੍ਹਾ ਡੈਲੀਗੇਟ ਡਾਕਟਰ ਵਿਜੇ ਪਾਲ ਕੰਮਿਆਣਾ, ਡਾਕਟਰ ਗੁਰਤੇਜ ਸਿੰਘ ਦਾਨਾ ਰੁਮਾਣਾ, ਵੈਦ ਗੁਰਦੀਪ ਸਿੰਘ ਕਾਬਲ ਵਾਲਾ ਚੇਅਰਮੈਨ, ਜ਼ਿਲ੍ਹਾ ਪ੍ਰਧਾਨ ਡਾਕਟਰ ਰਸ਼ਪਾਲ ਸਿੰਘ ਵੀ ਵਿਸ਼ੇਸ਼ ਤੌਰ ’ਤੇ ਪੁੱਜੇ ।

ਬਲਾਕ ਦੇ ਜਨਰਲ ਸਕੱਤਰ ਡਾਕਟਰ ਕੁਲਵੰਤ ਸਿੰਘ ਚਹਿਲ ਨੇ ਆਪਣੇ ਵਿਚਾਰਾਂ ਦੀ ਸਾਂਝ ਨਾਲ ਸ਼ੁਰੂਆਤ ਕੀਤੀ ਅਤੇ ਡਾਕਟਰ ਗੁਰਚਰਨ ਸਿੰਘ ਪੱਖੀ ਦੇ ਸਤਿਕਾਰਯੋਗ ਭਰਾ ਬਲਬੀਰ ਸਿੰਘ ਪੁਰਬਾ ਦੀ ਅਚਨਚੇਤ ਹੋਈ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਂਟ ਕੀਤੀ ਬਾਅਦ ਵਿੱਚ ਬਲਾਕ ਪ੍ਰਧਾਨ ਡਾਕਟਰ ਅੰਮ੍ਰਿਤ ਪਾਲ ਸਿੰਘ ਟਹਿਣਾ ਨੇ ਮਹੀਨਾਵਾਰ ਫੀਸ ਵਿੱਚ ਵਾਧੇ ਬਾਰੇ ਸਾਰੇ ਡਾਕਟਰ ਸਾਥੀਆਂ ਨਾਲ ਵਿਚਾਰ ਕੀਤੀ ਅਤੇ ਕੀਤੇ ਹੋਏ ਫੈਸਲੇ ਦੀ ਹਾਊਸ ਤੋਂ ਪ੍ਰਵਾਨਗੀ ਤੋਂ ਬਾਅਦ ਵਾਧਾ ਕੀਤਾ ਗਿਆ ਡਾਕਟਰ ਰਸ਼ਪਾਲ ਸਿੰਘ ਸੰਧੂ ਨੇ ਸਾਰੇ ਡਾਕਟਰ ਸਾਥੀਆਂ ਨੂੰ ਸਾਫ-ਸੁਥਰੀ ਪ੍ਰੈਕਟਿਸ ਕਰਨ, ਭਰੂਣ ਹੱਤਿਆ ਅਤੇ ਨਸ਼ਿਆਂ ਆਦਿ ਦੀਆਂ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਲਈ ਕਿਹਾ।

ਇਹ ਵੀ ਪੜ੍ਹੋ: Police Encounter: ਮੁਕਾਬਲੇ ਦੌਰਾਨ ਪ੍ਰਭ ਦਾਸੂਵਾਲ ਗੈਂਗ ਦੇ 3 ਗੁਰਗੇ ਹਥਿਆਰਾਂ ਸਮੇਤ ਕਾਬੂ

ਇਸ ਸਮੇਂ ਡਾਕਟਰ ਗੁਰਮੀਤ ਸਿੰਘ ਢੁਡੀ ਬਲਾਕ ਕੈਸ਼ੀਅਰ,ਡਾਕਟਰ ਰਾਜਵਿੰਦਰ ਸਿੰਘ, ਡਾਕਟਰ ਰਜਿੰਦਰ ਅਰੋੜਾ,ਡਾਕਟਰ ਮੈਡਮ ਸ਼ਰਨਜੀਤ ਕੌਰ , ਡਾਕਟਰ ਗੁਰਪ੍ਰੀਤ ਸਿੰਘ, ਡਾਕਟਰ ਬਲਜੀਤ ਸਿੰਘ, ਡਾਕਟਰ ਬੂਟਾ ਸਿੰਘ ਧੂੜਕੋਟ , ਡਾਕਟਰ ਧਰਮ ਪਰਵਾਨਾ ਨਵਾਂ ਕਿਲਾ, ਡਾਕਟਰ ਬਲਦੇਵ ਸਿੰਘ, ਡਾਕਟਰ ਪਰਵਿੰਦਰ ਕੰਧਾਰੀ ਡਾਕਟਰ, ਮੈਡਮ ਪੂਨਮ, ਡਾਕਟਰ ਬਲਦੇਵ (ਡਿੰਪਲ) ਡਾਕਟਰ ਗੁਰਵਿੰਦਰ ਸਿੰਘ ਪਹੁੰਚੇ ਅਤੇ ਇਸ ਮੀਟਿੰਗ ਵਿੱਚ 60 ਤੋਂ ਵੱਧ ਡਾਕਟਰ ਸਾਥੀ ਸ਼ਾਮਲ ਹੋਏ। ਇਹ ਸਾਰੀ ਜਾਣਕਾਰੀ ਡਾਕਟਰ ਯਸ਼ਪਾਲ ਗੁਲਾਟੀ ਪ੍ਰੈੱਸ ਸਕੱਤਰ ਨੇ ਦਿੱਤੀ। Faridkot News