Malout News: ਲਾਇਨਜ਼ ਕਲੱਬ ਵੱਲੋਂ ਅੱਖਾਂ ਦੇ ਚੈਕਅੱਪ ਕੈਂਪ ’ਚ 750 ਮਰੀਜ਼ਾਂ ਦੀ ਜਾਂਚ

Malout News
Malout News: ਲਾਇਨਜ਼ ਕਲੱਬ ਵੱਲੋਂ ਅੱਖਾਂ ਦੇ ਚੈਕਅੱਪ ਕੈਂਪ ’ਚ 750 ਮਰੀਜ਼ਾਂ ਦੀ ਜਾਂਚ

170 ਤੋਂ ਵੱਧ ਅਪ੍ਰੇਸ਼ਨ ਲਈ ਚੁਣੇ

  • ਚੈਕਅੱਪ ਕੈਂਪ ਦੀ ਸ਼ੁਰੂਆਤ ਅੱਖਾਂ ਦੇ ਮਾਹਿਰ ਡਾ. ਬਲਜੀਤ ਕੌਰ ਕੈਬਨਿਟ ਮੰਤਰੀ ਨੇ ਖੁਦ ਮਰੀਜਾਂ ਦੇ ਚੈਕਅੱਪ ਕਰਕੇ ਕੀਤੀ
  • ਕੈਬਨਿਟ ਮੰਤਰੀ ਨੇ ਲਾਇਨ ਭਵਨ ਵਿਖੇ ਆਉਣ ਵਾਲੇ ਨਵੇਂ ਭਲਾਈ ਪ੍ਰੋਜੈਕਟਾਂ ਲਈ ਵਿਭਾਗ ਵੱਲੋਂ 15 ਲੱਖ ਦੀ ਸਹਾਇਤਾ ਗ੍ਰਾਂਟ ਦੇਣ ਦਾ ਕੀਤਾ ਐਲਾਨ

Malout News: ਮਲੋਟ (ਮਨੋਜ)। ਲਾਇਨਜ਼ ਕਲੱਬ ਮਲੋਟ (ਦੀ ਰੇਡੀਐਂਟ) ਵੱਲੋਂ 26ਵਾਂ ਅੱਖਾਂ ਦਾ ਮੁਫ਼ਤ ਚੈਕਅੱਪ ਤੇ ਆਪ੍ਰੇਸ਼ਨ ਕੈਪ ਡੀ.ਏ.ਵੀ ਐਡਵਰਡਗੰਜ ਹਸਪਤਾਲ ਮਲੋਟ ਵਿਖੇ ਲਗਾਇਆ ਗਿਆ। ਜਾਣਕਾਰੀ ਦਿੰਦੇ ਹੋਏ ਕਲੱਬ ਦੇ ਪੀਆਰਓ ਮਨੋਜ ਅਸੀਜਾ, ਪ੍ਰੋਜੈਕਟ ਚੇਅਰਮੈਨ ਅਸ਼ਵਨੀ ਮੱਕੜ, ਪ੍ਰਧਾਨ ਵਰਿੰਦਰ ਬਾਂਸਲ ਤੇ ਚਾਰਟਰ ਪ੍ਰਧਾਨ ਮੁਨੀਸ਼ ਗਗਨੇਜਾ ਨੇ ਦੱਸਿਆ ਕਿ 26ਵੇਂ ਅੱਖਾਂ ਦੇ ਚੈਕਅੱਪ ਤੇ ਆਪ੍ਰੇਸ਼ਨ ਕੈਂਪ ਦੀ ਸ਼ੁਰੂਆਤ ਮਲੋਟ ਦੇ ਅੱਖਾਂ ਦੇ ਮਾਹਰ ਡਾਕਟਰ ਬਲਜੀਤ ਕੌਰ, ਕੈਬਨਿਟ ਮੰਤਰੀ ਵੱਲੋਂ ਖੁਦ ਮਰੀਜਾਂ ਦੇ ਚੈਕਅੱਪ ਕਰਕੇ ਕੀਤੀ ਗਈ। Malout News

ਇਹ ਖਬਰ ਵੀ ਪੜ੍ਹੋ : ਲਾਲ ਸਿੰਘ ਇੰਸਾਂ ਨੇ 35ਵੀਂ ਵਾਰ ਖੂਨਦਾਨ ਕਰ ਨਿਭਾਇਆ ਮਾਨਵਤਾ ਦਾ ਫਰਜ਼

ਜ਼ਿਕਰਯੋਗ ਹੈ ਕਿ ਡਾ. ਬਲਜੀਤ ਕੌਰ ਬਤੌਰ ਸਰਕਾਰੀ ਸਰਜਨ 17 ਹਜ਼ਾਰ ਤੋਂ ਜਿਆਦਾ ਅੱਖਾਂ ਦੇ ਆਪ੍ਰੇਸ਼ਨ ਕਰ ਚੁੱਕੇ ਹਨ। ਉਨ੍ਹਾਂ ਆਪਣੇ ਭਾਸ਼ਣ ’ਚ ਮਰੀਜ਼ਾਂ ਨਾਲ ਆਪਣੀ ਪਰਿਵਾਰਿਕ ਸਾਂਝ ਦਾ ਜ਼ਿਕਰ ਕਰਦੇ ਹੋਏ ਦੱਸਿਆ ਕਿ ਕਿਸ ਤਰ੍ਹਾਂ ਬਜ਼ੁਰਗ ਇੱਕ ਆਸ ਨਾਲ ਆਪਣੇ ਡਾਕਟਰ ਕੋਲ ਆਉਂਦੇ ਹਨ ਤੇ ਆਪ੍ਰੇਸ਼ਨ ਹੋਣ ਉਪਰੰਤ ਦਿਲੀ ਅਸ਼ੀਰਵਾਦ ਦੇ ਕੇ ਜਾਂਦੇ ਨੇ। ਇਹ ਬਜ਼ੁਰਗਾਂ ਦਾ ਆਸ਼ੀਰਵਾਦ ਹੀ ਰਿਹਾ ਹੈ ਜੋ ਅੱਜ ਇਸ ਮੁਕਾਮ ਤੇ ਪੁੱਜ ਕੇ ਉਨ੍ਹਾਂ ਨੂੰ ਸਾਰੇ ਪੰਜਾਬ ਦੀ ਸੇਵਾ ਕਰਨ ਦਾ ਮੌਕਾ ਮਿਲ ਰਿਹਾ ਹੈ। ਉਨ੍ਹਾਂ ਨਵੇਂ ਡਾਕਟਰਾਂ ਨੂੰ ਵੀ ਆਪਣੀ ਡਿਊਟੀ ਇਮਾਨਦਾਰੀ ਦੇ ਨਾਲ ਨਿਭਾਉਣ ਦਾ ਸੁਨੇਹਾ ਦਿੱਤਾ।

ਇਸ ਤੋਂ ਪਹਿਲਾਂ ਕਲੱਬ ਦੇ ਚਾਰਟਰ ਪ੍ਰਧਾਨ ਮੁਨੀਸ਼ ਗਗਨੇਜਾ ਨੇ ਦੱਸਿਆ ਕਿ ਕਲੱਬ ਵੱਲੋਂ ਪਿਛਲੇ 28 ਸਾਲਾਂ ਤੋਂ ਅੱਖਾਂ ਦੇ ਚੈੱਕਅੱਪ ਤੇ ਆਪ੍ਰੇਸ਼ਨ ਕੈਂਪ, ਸਿਹਤ ਚੈੱਕਅੱਪ ਕੈਂਪ, ਯੋਗਾ ਕੈਂਪ, ਟਰੀ ਪਲਾਂਟੇਸ਼ਨ ਕੈਂਪ ਲਾ ਕੇ ਸਮਾਜਸੇਵਾ ਨੂੰ ਬਾਖੂਬੀ ਅੰਜਾਮ ਦਿੱਤਾ ਜਾ ਰਿਹਾ ਹੈ। ਮਾਸਟਰ ਆਫ ਸੈਰੇਮਨੀ ਮਨੋਜ ਅਸੀਜਾ ਵੱਲੋਂ ਆਉਣ ਵਾਲੇ ਸਮੇਂ ਵਿੱਚ ਲਾਇਨ ਭਵਨ ਦੀ ਡਿਵੈਲਪਮੈਂਟ ਕਰਨ ਬਾਰੇ ਜਾਣਕਾਰੀ ਦਿੱਤੀ ਗਈ ਕਿ ਭਵਨ ਦੀ ਡਿਵੈਲਪਮੈਂਟ ਉਪਰੰਤ ਬੱਚਿਆਂ ਤੇ ਔਰਤਾਂ ਸੰਬੰਧੀ ਭਲਾਈ ਦੇ ਕੰਮਾਂ ਨੂੰ ਅੰਜਾਮ ਦਿੱਤਾ ਜਾਏਗਾ। ਡਾ. ਬਲਜੀਤ ਕੌਰ ਨੇ ਕਲੱਬ ਦੀ 28 ਸਾਲਾਂ ਦੀਆਂ ਸੇਵਾਵਾਂ ਦੀ ਸ਼ਲਾਘਾ ਕਰਦੇ ਹੋਏ ਲਾਇਨ ਭਵਨ ਵਿਖੇ ਆਉਣ ਵਾਲੇ ਨਵੇਂ ਭਲਾਈ ਪ੍ਰੋਜੈਕਟਾਂ ਲਈ ਆਪਣੇ ਵਿਭਾਗ ਵੱਲੋਂ 15 ਲੱਖ ਦੀ ਸਹਾਇਤਾ ਗ੍ਰਾਂਟ ਦੇਣ ਦਾ ਐਲਾਨ ਕੀਤਾ।

ਇਸ ਮੌਕੇ ਡਾ.ਬਲਜੀਤ ਕੌਰ ਦੇ ਪੀ ਏ ਅਰਸ਼ ਸਿੱਧੂ, ਪੀ ਏ ਛਿੰਦਰਪਾਲ ਸਿੰਘ, ਸਮਾਜਸੇਵੀ ਅਮਰਜੀਤ ਸਿੰਘ ਬਿੱਟਾ ਤੇ ਦਫ਼ਤਰ ਇੰਚਾਰਜ ਵਿਕਰਾਂਤ ਖੁਰਾਣਾ ਵੀ ਹਾਜ਼ਰ ਸਨ। ਕੈਪ ਦੌਰਾਨ ਲਾਇਨ ਆਈ ਕੇਅਰ ਸੈਂਟਰ ਜੈਤੋ ਦੇ ਅੱਖਾਂ ਦੇ ਮਾਹਿਰ ਡਾ. ਆਕ੍ਰਿਤੀ ਸਿੰਗਲਾ, ਡੀ ਐਨ ਬੀ ਵੱਲੋ ਆਪਣੀ ਟੀਮ ਨਾਲ ਮਰੀਜਾਂ ਦੀ ਅੱਖਾਂ ਦੀ ਜਾਂਚ ਕੀਤੀ ਗਈ। ਇਸ ਚੈਕਅੱਪ ਕੈਪ ਦੇ ਦੌਰਾਨ 750 ਮਰੀਜਾਂ ਦੀ ਜਾਂਚ ਹੋਈ ਤੇ 170 ਤੋ ਵੱਧ ਮਰੀਜ ਆਪ੍ਰੇਸ਼ਨ ਲਈ ਚੁਣੇ ਗਏ। ਘੱਟ ਨਿਗਾਹ ਵਾਲੇ ਮਰੀਜ਼ਾਂ ਨੂੰ ਕਲੱਬ ਵੱਲੋਂ ਐਨਕਾ ਦਿੱਤੀਆਂ ਗਈਆਂ।

ਪ੍ਰੋਜੈਕਟ ਚੇਅਰਮੈਨ ਅਸ਼ਵਨੀ ਮੱਕੜ ਨੇ ਦੱਸਿਆ ਕਿ ਆਪ੍ਰੇਸ਼ਨ ਲਈ ਚੁਣੇ ਗਏ ਮਰੀਜਾਂ ਦੇ ਆਪ੍ਰੇਸ਼ਨ ਸੰਸਥਾ ਵੱਲੋ ਲਾਇਨ ਆਈ ਕੇਅਰ, ਜੈਤੋ ਵਿਖੇ ਮੁਫਤ ਕਰਵਾਏ ਜਾਣਗੇ। ਕੈਂਪ ਦੌਰਾਨ ਸੈਕਟਰੀ ਬਲਜੀਤ ਭੁੱਲਰ, ਕੈਸ਼ੀਅਰ ਰੂਬੀ ਮੱਕੜ, ਹਰਜਿੰਦਰ ਪਾਲ ਸਿੰਘ, ਪਰਵਿੰਦਰ ਸਿੰਘ ਮੋਂਗਾ, ਸੰਜੀਵ ਕਮਰਾ, ਦਵਿੰਦਰ ਮੋਗਾ, ਅਨਿਲ ਸਿੰਗਲਾ, ਅਨਿਲ ਡਾਵਰ, ਸੁਖਜਿੰਦਰ ਸਿੰਘ ਬੱਬੂ, ਅਸ਼ਵਨੀ ਸ਼ਰਮਾ, ਨਵਰਤਨ ਸੁਖੀਜਾ, ਅਨਿਲ ਸਿੰਗਲਾ, ਅਮਿਤ ਨਾਗਪਾਲ, ਡਾ. ਵਿਸ਼ਾਲ ਵਧਵਾ, ਸੁਰੇਸ਼ ਸੋਨੀ, ਅਤੁੱਲ ਚਲਾਣਾ, ਰਾਜੇਸ਼ ਨਾਗਪਾਲ ਅਤੇ ਇਕਬਾਲ ਵਿਰਦੀ ਨੇ ਸੇਵਾ ਨਿਭਾਈ। Malout News