ਕਿੱਕਰਖੇੜਾ ‘ਚ 164ਵੇਂ ਮੁਫ਼ਤ ਮੈਡੀਕਲ ਚੈਕਅੱਪ ਦੌਰਾਨ 164 ਮਰੀਜ਼ਾਂ ਨੂੰ ਦਿੱਤੀਆਂ ਮੁਫ਼ਤ ਦਵਾਈਆਂ
Medical Camp: ਕਿੱਕਰਖੇੜਾ/ਅਬੋਹਰ, (ਮੇਵਾ ਸਿੰਘ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੀਆਂ ਪਵਿੱਤਰ ਸਿੱਖਿਆਵਾਂ ਸਦਕਾ ਸ਼ਾਹ ਸਤਿਨਾਮ ਜੀ ਗਰੀਨ ਐਸ ਵੈਲਫੇਅਰ ਕਮੇਟੀ ਦੀ ਅਗਵਾਈ ’ਚ 164ਵਾਂ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਐਮ.ਐਸ.ਜੀ. ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸ਼ਾਹ ਸਤਿਨਾਮੀ ਮੌਜ ਡਿਸਪੈਂਸਰੀ ਸ੍ਰੀ ਕਿੱਕੜਖੇੜਾ, ਤਹਿ: ਅਬੋਹਰ, ਜ਼ਿਲ੍ਹਾ ਸ੍ਰੀ ਫਾਜ਼ਿਲਕਾ ਵਿਖੇ ਸ਼ਾਹ ਸਤਿਨਾਮ ਜੀ ਸ਼ਪੈਸਲਿਸਟੀ ਹਪਸਤਾਲ ਸਰਸਾ ਤੋਂ ਆਏ ਡਾ: ਸੰਦੀਪ ਭਾਦੂ ਇੰਸਾਂ ਐਮ.ਡੀ. ਦੀ ਅਗਵਾਈ ਅਤੇ ਡਾ: ਹਿਨਾ ਬੈਨੀਵਾਲ ਦੀ ਦੇਖ-ਰੇਖ ਵਿਚ ਲਾਇਆ ਗਿਆ।
ਇਸ ਵਕਤ ਉਨ੍ਹਾਂ ਦੇ ਨਾਲ ਅੱਖਾਂ ਦੇ ਡਾਕਟਰ ਵਿਸ਼ਾਲ ਇੰਸਾਂ ਅਤੇ ਮੈਡੀਕਲ ਟੀਮ ਮੈਂਬਰ ਰਾਜਿੰਦਰ ਸਿੰਘ ਪੀਆਰਓ ਵੀ ਮੌਜੂਦ ਸਨ। ਇਸ ਮੌਕੇ 164 ਵੇਂ ਮੈਡੀਕਲ ਚੈਕਅੱਪ ਦੌਰਾਨ ਡਾ: ਸਾਹਿਬਾਨ ਵੱਲੋਂ ਜਨਰਲ ਅਤੇ ਅੱਖਾਂ ਦੇ ਲੋੜਵੰਦ 164 ਮਰੀਜਾਂ ਦੇ ਚੈਕਅੱਪ ਤੋਂ ਇਲਾਵਾ ਉਨ੍ਹਾਂ ਨੂੰ ਮੁਫ਼ਤ ਦਵਾਈਆਂ ਵੀ ਦਿੱਤੀਆਂ ਗਈਆਂ। ਸੰਖੇਪ ’ਚ ਬੋਲਦਿਆਂ ਡਾ: ਸੰਦੀਪ ਭਾਦੂ ਇੰਸਾਂ ਨੇ ਕਿਹਾ ਕਿ ਇਹ ਮੈਡੀਕਲ ਚੈਕਅੱਪ ਕੈਂਪ ਪੂਜਨੀਕ ਗੁਰੂ ਜੀ ਦੇ ਦਿਸ਼ਾ-ਨਿਰਦੇਸ਼ਾਂ ’ਤੇ ਸੀ.ਐਮ.ਓ. ਫਾਜ਼ਿਲਕਾ ਦੀ ਮਨਜੂਰੀ ਨਾਲ ਪਿਛਲੇ ਕਾਫੀ ਸਮੇਂ ਤੋਂ ਸ੍ਰੀ ਕਿੱਕਰਖੇੜਾ ਵਿਚ ਲਗਾਇਆ ਜਾ ਰਿਹਾ ਹੈ।
ਕੈਂਪ ’ਚ ਪਹੁੰਚੇ ਜ਼ਰੂਰਤਮੰਦ ਮਰੀਜ਼ਾਂ ਨੂੰ ਦਿੱਤੀ ਜ਼ਰੂਰੀ ਸਲਾਹ
ਇਸ ਮੌਕੇ ਡਾ: ਹਿਨਾ ਬੈਨੀਵਾਲ ਵੱਲੋਂ ਮੈਡੀਕਲ ਚੈਕਅੱਪ ਕੈਂਪ ਦੌਰਾਨ ਕੈਂਪ ’ਚ ਪਹੁੰਚੇ ਜ਼ਰੂਰਤਮੰਦ ਮਰੀਜ਼ਾਂ ਨੂੰ ਸਲਾਹ ਦਿੱਤੀ ਕਿ ਜੇਕਰ ਕਿਸੇ ਨੂੰ ਵੀ 2 ਜਾਂ 3 ਦਿਨ ਤੋਂ ਜਿਆਦਾ ਦਿਨਾਂ ਤੱਕ ਬੁਖਾਰ ਰਹਿੰਦਾ ਹੈ ਜਾਂ ਸਾਰੇ ਸਰੀਰ ਵਿਚ ਦਰਦ ਹੁੰਦਾ ਹੈ, ਤਾਂ ਬਿਨਾ ਦੇਰੀ ਕੀਤਿਆਂ ਆਪਣੇ ਇਲਾਕੇ ਦੇ ਮਾਹਰ ਡਾਕਟਰ ਤੋਂ ਚੈਕਅੱਪ ਕਰਾਉਣਾ ਚਾਹੀਦਾ ਹੈ, ਕਿਉਂਕਿ ਸਰੀਰ ਵਿਚ ਇਹ ਲੱਛਣ ਹੋਣਾ ਡੇਂਗੂ ਬੁਖਾਰ ਦਾ ਸੰਕੇਤ ਵੀ ਹੋ ਸਕਦਾ। Medical Camp
ਉਨ੍ਹਾਂ ਕਿਹਾ ਡੇਂਗੂ ਬੁਖਾਰ ਕਈ ਵਾਰ ਕਾਫੀ ਘਾਤਕ ਸਾਬਤ ਹੋ ਜਾਂਦਾ, ਇਸ ਲਈ ਇਸ ਤੋਂ ਬਚਾਅ ਲਈ ਆਪਣੇ ਆਸੇ ਪਾਸੇ ਦੀ ਸਫਾਈ, ਖਾਸਕਰ ਕੂਲਰਾਂ ਤੇ ਫਰਿਜਾਂ ਦੀਆਂ ਟਰੇਆਂ ਵਿਚਲਾ ਪਾਣੀ ਇਕ ਹਫਤੇ ਤੋਂ ਬਦਲਦੇ ਰਹਿਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅੱਜ-ਕੱਲ ਐਲਰਜੀ ਕਈ ਬਿਮਾਰੀਆਂ ਨੂੰ ਜਨਮ ਦਿੰਦੀ ਹੈ, ਇਸ ਕਰਕੇੇ ਧੂੜ ਮਿੱਟੀ ਵਾਲੇ ਥਾਂ ’ਤੇ ਜਾਣ ਤੋਂ ਬਚਿਆ ਜਾਵੇ, ਜੇਕਰ ਕਿਸੇ ਇਕੱਠ ਵਾਲੀ ਜਗਾ ’ਤੇ ਜਾਣਾ ਪਵੇ ਤਾਂ ਫੇਸ ਮਾਸਕ ਲਗਾ ਕੇ ਜਾਣਾ ਚਾਹੀਦਾ। ਇਸ ਸਮੇਂ ਬਲਾਕ ਆਜਮਵਾਲਾ, ਕਿੱਕਰਖੇੜਾ, ਬੱਲੂਆਣਾ, ਅਬੋਹਰ, ਫਾਜ਼ਿਲਕਾ ਅਤੇ ਖੂਈਆਂ ਸਰਵਰ ਬਲਾਕਾਂ ਤੋਂ ਸਾਧ-ਸੰਗਤ ਆਪਣਾ ਮੈਡੀਕਲ ਚੈਕਅੱਪ ਕਰਾਉਣ ਵਾਸਤੇ ਸ੍ਰੀ ਕਿੱਕਰਖੇੜਾ ਵਿਖੇ ਕੈਂਪ ’ਚ ਪਹੁੰਚੀ।

ਇਸ ਮੌਕੇ ਸੱਚੇ ਨਮਰ ਸੇਵਾਦਾਰਾਂ ਵਿਚ ਦੁਲੀ ਚੰਦ ਇੰਸਾਂ, ਭੈਣਾਂ ਆਸ਼ਾ ਇੰਸਾਂ, ਰਿਚਾ ਇੰਸਾਂ ਅਤੇ ਸੁਖਚੈਨ ਸਿੰਘ ਇੰਸਾਂ ਪ੍ਰੇਮੀ ਸੇਵਕ ਬਲਾਕ ਕਿੱਕਰਖੇੜਾ, ਤੋਂ ਇਲਾਵਾ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰਾਂ ਵਿਚ ਗੁਰਪਪਿੱਤਰ ਸਿੰਘ ਇੰਸਾਂ, ਰਾਮ ਪ੍ਰਤਾਪ ਇੰਸਾਂ, ਸੁਭਾਸ ਇੰਸਾਂ, ਪ੍ਰਿਥੀ ਰਾਮ ਇੰਸਾਂ, ਪੈਰਾ ਮੈਡੀਕਲ ਟੀਮ ਵਿਚ ਰਾਜਿੰਦਰ ਸਿੰਘ, ਡਾ: ਗੁਰਮਖ ਇੰਸਾਂ, ਕ੍ਰਿਸਨ ਕੁਮਾਰ ਕਾਲੜਾ ਇੰਸਾਂ, ਮਹਿੰਦਰ ਕੁਮਾਰ ਇੰਸਾਂ, ਨੀਰੁੂ ਇੰਸਾਂ, ਅਭੀਜੋਤ ਇੰਸਾਂ, ਸੰਤੋਸ ਰਾਣੀ ਇੰਸਾਂ ਅਤੇ ਕੁਲਵੰਤ ਸਿੰਘ ਬਹਾਵਾਲਾ ਦੇ ਹੋਰ ਵੀ ਸੇਵਾਦਾਰ, ਸੁਧੀਰ ਇੰਸਾਂ ਅਬੋਹਰ, ਰਾਮ ਚੰਦ ਜੇਈ, ਰਾਜ ਕੁਮਾਰ ਆਦਿ ਮੌਜੂਦ ਸਨ। ਮੈਡੀਕਲ ਕੈਂਪ ਤੋਂ ਪਹਿਲਾਂ ਬਲਾਕ ਕਿੱਕਰਖੇੜਾ ਦੀ ਬਲਾਕ ਪੱਧਰੀ ਨਾਮਚਰਚਾ ਜੋ ਐਮਐਸਜੀ ਡੇਰਾ ਸੱਚਾ ਸੋਦਾ ਮਾਨਵਤਾ ਤੇ ਭਲਾਈ ਕੇਂਦਰ ਕਿੱਕਰਖੇੜਾ ਵਿਚ ਕੀਤੀ ਗਈ, ਜਿਸ ਦੀ ਸਾਰੀ ਕਾਰਵਾਈ ਬਲਾਕ ਪ੍ਰੇਮੀ ਸੇਵਕ ਸੁਖਚੈਨ ਸਿੰਘ ਇੰਸਾਂ ਨੇ ਚਲਾਈ।














