Malout News: ਸੇਵਾਦਾਰ ਨੇ ਮਾਨਵਤਾ ਭਲਾਈ ਕਾਰਜ ਕਰਕੇ ਬਣਾਇਆ ਆਪਣੇ ਜਨਮ ਦਿਨ ਨੂੰ ਖਾਸ

Malout News
Malout News: ਸੇਵਾਦਾਰ ਨੇ ਮਾਨਵਤਾ ਭਲਾਈ ਕਾਰਜ ਕਰਕੇ ਬਣਾਇਆ ਆਪਣੇ ਜਨਮ ਦਿਨ ਨੂੰ ਖਾਸ

ਆਂਗਣਵਾੜੀ ਸੈਂਟਰ ’ਚ ਪੜ੍ਹਦੇ ਬੱਚਿਆਂ ਨੂੰ ਵੰਡੇ ਗਰਮ ਕੱਪੜੇ

Malout News: ਮਲੋਟ (ਮਨੋਜ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਮਾਨਵਤਾ ਭਲਾਈ ਕਾਰਜਾਂ ’ਤੇ ਅਮਲ ਕਰਦੇ ਹੋਏ ਮਾਨਵਤਾ ਦੀ ਸੇਵਾ ’ਚ ਬਲਾਕ ਮਲੋਟ ਦੇ ਸੇਵਾਦਾਰ ਹਮੇਸ਼ਾਂ ਹੀ ਸੁਰਖੀਆਂ ’ਚ ਰਹਿੰਦੇ ਹਨ। ਇਸੇ ਕੜ੍ਹੀ ਤਹਿਤ ਬਲਾਕ ਮਲੋਟ ਦੇ ਜੋਨ ਨੰਬਰ 4 ਦੇ ਇੱਕ ਸੇਵਾਦਾਰ ਨੇ ਆਪਣਾ ਜਨਮ ਦਿਨ ਮਾਨਵਤਾ ਭਲਾਈ ਦਾ ਕਾਰਜ ਕਰਕੇ ਮਨਾਇਆ। ਜਾਣਕਾਰੀ ਦਿੰਦਿਆਂ ਜੋਨ ਨੰਬਰ 4 ਦੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਅਮਨ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਮੂਹ ਸਾਧ-ਸੰਗਤ ਨੂੰ ਵੱਧ ਤੋਂ ਵੱਧ ਮਾਨਵਤਾ ਭਲਾਈ ਦੇ ਕਾਰਜ ਕਰਨ ਲਈ ਪ੍ਰੇਰਿਤ ਕੀਤਾ ਹੈ।

ਇਹ ਖਬਰ ਵੀ ਪੜ੍ਹੋ : Mohali News: ਮੋਹਾਲੀ ’ਚ ਵੱਡਾ ਮੁਕਾਬਲਾ, ਤਾਬੜਤੋੜ ਗੋਲੀਬਾਰੀ ਨਾਲ ਕੰਬਿਆ ਇਲਾਕਾ

ਇਸੇ ਕੜ੍ਹੀ ਤਹਿਤ ਉਸਨੇ ਪੂਜਨੀਕ ਗੁਰੂ ਜੀ ਦੇ ਪਵਿੱਤਰ ਵਚਨਾਂ ’ਤੇ ਅਮਲ ਕਰਦੇ ਹੋਏ ਗੁਰੂ ਰਵੀਦਾਸ ਨਗਰ ਸਥਿਤ ਵਿਜੈ ਐਮਸੀ ਗਲੀ ’ਚ ਸਥਿਤ ਆਂਗਣਵਾੜੀ ਸੈਂਟਰ ’ਚ ਪੜ੍ਹਦੇ ਬੱਚਿਆਂ ਨੂੰ ਸਵੈਟ ਸ਼ਰਟਾਂ, ਟੋਪੀਆਂ ਤੇ ਜੁਰਾਬਾ ਵੰਡ ਕੇ ਆਪਣੇ ਜਨਮ ਨੂੰ ਖ਼ਾਸ ਤਰੀਕੇ ਨਾਲ ਮਨਾਇਆ। ਉਸਨੇ ਦੱਸਿਆ ਕਿ ਉਸਨੇ 10 ਸਵੈਟ ਸ਼ਰਟਾਂ, 10 ਜੋੜੇ ਜੁਰਾਬਾਂ ਤੇ 10 ਟੋਪੀਆਂ ਵੰਡੀਆਂ ਹਨ। ਇਸ ਮੌਕੇ ਆਂਗਣਵਾੜੀ ਵਰਕਰ ਵੀਨਾ ਰਾਣੀ ਤੇ ਰਾਣੀ ਬਾਲਾ ਨੇ ਅਮਨ ਇੰਸਾਂ ਤੇ ਪਰਿਵਾਰ ਦਾ ਧੰਨਵਾਦ ਕੀਤਾ। ਇਸ ਮੌਕੇ ਕੇਕ ਵੀ ਕੱਟਿਆ ਗਿਆ।

ਇਸ ਮੌਕੇ ਸੇਵਾਦਾਰ ਅਮਨ ਇੰਸਾਂ ਦੇ ਪਿਤਾ ਨਿੱਕਾ ਰਾਮ ਇੰਸਾਂ, ਕ੍ਰਿਸ਼ਨਾ ਦੇਵੀ ਇੰਸਾਂ, ਪ੍ਰਦੀਪ ਕੁਮਾਰ ਇੰਸਾਂ, ਭਾਨੂੰ ਇੰਸਾਂ, ਜੋਤੀ ਇੰਸਾਂ ਤੋਂ ਇਲਾਵਾ ਜੋਨ 4 ਦੇ ਪ੍ਰੇਮੀ ਸੇਵਕ ਡਾ. ਇਕਬਾਲ ਇੰਸਾਂ, ਪ੍ਰੇਮੀ ਸੰਮਤੀ ਦੇ ਸੇਵਾਦਾਰ ਡਾ. ਜੈਪਾਲ ਇੰਸਾਂ, ਸੰਜੀਵ ਭਠੇਜਾ ਇੰਸਾਂ, ਦੀਪਕ ਮੱਕੜ ਇੰਸਾਂ, ਗੁਲਸ਼ਨ ਅਰੋੜਾ ਇੰਸਾਂ, ਅੰਕੁਸ਼ ਇੰਸਾਂ, ਧਰਮਪਾਲ ਇੰਸਾਂ, ਅਲਕਾ ਇੰਸਾਂ, ਅਮਨਦੀਪ ਕੌਰ ਇੰਸਾਂ, ਰੇਖਾ ਇੰਸਾਂ, ਪ੍ਰਵੀਨ ਸੋਨੀ ਇੰਸਾਂ, ਪੂਨਮ ਇੰਸਾਂ, ਪ੍ਰਵੀਨ ਰਾਣੀ ਇੰਸਾਂ, ਸੋਨਮ ਇੰਸਾਂ ਤੋਂ ਇਲਾਵਾ ਸੇਵਾਦਾਰ ਰਾਜ ਕੁਮਾਰ ਇੰਸਾਂ, ਅਸ਼ੋਕ ਗਰੋਵਰ ਇੰਸਾਂ, ਰਵੀ ਗਰੋਵਰ ਇੰਸਾਂ, ਵਜ਼ੀਰ ਚੰਦ ਇੰਸਾਂ, ਕੁਲਦੀਪ ਇੰਸਾਂ ਤੇ ਬੰਟੀ ਇੰਸਾਂ ਨੇ ਅਮਨ ਇੰਸਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ।