Malout News: ਮਲੋਟ ਦੇ ਸੇਵਾਦਾਰ ਨੇ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਇਆ ਆਪਣਾ ਜਨਮ ਦਿਨ

Malout News
Malout News: ਮਲੋਟ ਦੇ ਸੇਵਾਦਾਰ ਨੇ ਮਾਨਵਤਾ ਭਲਾਈ ਦੇ ਕਾਰਜ ਕਰਕੇ ਮਨਾਇਆ ਆਪਣਾ ਜਨਮ ਦਿਨ

Malout News: ਮਲੋਟ (ਮਨੋਜ)। ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਵੱਲੋਂ ਚਲਾਏ ਮਾਨਵਤਾ ਭਲਾਈ ਕਾਰਜਾਂ ਤੇ ਅਮਲ ਕਰਦੇ ਹੋਏ ਬਲਾਕ ਮਲੋਟ ਦੇ ਸੇਵਾਦਾਰ ਆਪਣੀ ਹਰ ਖੁਸ਼ੀ ਮਾਨਵਤਾ ਭਲਾਈ ਦੇ ਕਾਰਜ ਕਰਕੇ ਹੀ ਮਨਾਉਂਦੇ ਹਨ। ਜਾਣਕਾਰੀ ਦਿੰਦਿਆਂ ਬਲਾਕ ਮਲੋਟ ਦੇ ਜੋਨ ਨੰਬਰ 2 ਦੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਤੇ ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰ ਅਜੇ ਅਨੇਜਾ ਇੰਸਾਂ ਪੁੱਤਰ ਹਰੀ ਕ੍ਰਿਸ਼ਨ ਇੰਸਾਂ ਨੇ ਦੱਸਿਆ ਕਿ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਨੇ ਸਾਨੂੰ ਹਮੇਸ਼ਾ ਹੀ ਮਾਨਵਤਾ ਭਲਾਈ ਦਾ ਪਾਠ ਪੜ੍ਹਾਇਆ ਹੈ। Malout News

ਇਹ ਖਬਰ ਵੀ ਪੜ੍ਹੋ : Voter Participation In Democracy: ਲੋਕਤੰਤਰ ਵਿੱਚ ਵੋਟਰ ਦੀ ਵਧੀ ਹਿੱਸੇਦਾਰੀ

ਉਸਨੇ ਆਪਣੇ ਜਨਮ ਦਿਨ ਮੌਕੇ ਜਿੱਥੇ ਸਰਕਾਰੀ ਹਸਪਤਾਲ ਸਥਿਤ ਬਲੱਡ ਬੈਂਕ ’ਚ ਇੱਕ ਲੋੜਵੰਦ ਮਰੀਜ ਨੂੰ ਖੂਨਦਾਨ ਕੀਤਾ ਉਥੇ ਵਾਤਾਵਰਨ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਐਮਐਸਜੀ ਡੇਰਾ ਸੱਚਾ ਸੌਦਾ ਤੇ ਮਾਨਵਤਾ ਭਲਾਈ ਕੇਂਦਰ ਸਾਂਝਾ ਧਾਮ ਮਲੋਟ ਵਿਖੇ ਫਲਦਾਰ ਬੂਟਾ ਵੀ ਲਾਇਆ। ਉਸਨੇ ਦੱਸਿਆ ਕਿ ਉਹ ਪੂਜਨੀਕ ਗੁਰੂ ਸੰਤ ਡਾ. ਗੁਰਮੀਤ ਰਾਮ ਰਹੀਮ ਸਿੰਘ ਜੀ ਇੰਸਾਂ ਦੇ ਸਤਿਸੰਗ ਸੁਣਦਾ ਰਹਿੰਦਾ ਹੈ ਜਿਸ ਵਿੱਚ ਪੂਜਨੀਕ ਗੁਰੂ ਜੀ ਵੱਲੋਂ ਹਮੇਸ਼ਾਂ ਹੀ ਲੋੜਵੰਦ ਲੋਕਾਂ ਦੀ ਮੱਦਦ ਕਰਨ ਅਤੇ ਵਾਤਾਵਰਨ ਨੂੰ ਬਚਾਉਣ ਲਈ ਬੂਟੇ ਲਗਾਉਣ ਲਈ ਪ੍ਰੇਰਿਤ ਕਰਦੇ ਰਹਿੰਦੇ ਹਨ। Malout News

ਇਸ ਲਈ ਉਸਨੂੰ ਇਹ ਸਿੱਖਿਆ ਪੂਜਨੀਕ ਗੁਰੂ ਜੀ ਤੋਂ ਮਿਲੀ ਅਤੇ ਉਸਨੇ ਆਪਣਾ ਜਨਮ ਦਿਨ ਖੂਨਦਾਨ ਕਰਕੇ ਅਤੇ ਬੂਟਾ ਲਾ ਕੇ ਮਨਾਇਆ। ਇਸ ਮੌਕੇ ਸੱਚੇ ਨਿਮਰ ਸੇਵਾਦਾਰ, ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰਾਂ ਤੇ ਜੋਨ ਨੰਬਰ 2 ਦੀ ਪ੍ਰੇਮੀ ਸੰਮਤੀ ਦੇ ਸਮੂਹ ਸੇਵਾਦਾਰਾਂ ਨੇ ਅਜੇ ਇੰਸਾਂ ਨੂੰ ਜਨਮ ਦਿਨ ਦੀ ਵਧਾਈ ਦਿੱਤੀ ਤੇ ਮਾਨਵਤਾ ਭਲਾਈ ਦੇ ਕਾਰਜ ਕਰਨ ਲਈ ਪ੍ਰਸ਼ੰਸਾ ਕੀਤੀ। ਇਸ ਮੌਕੇ ਅਜੇ ਅਨੇਜਾ ਇੰਸਾਂ ਦੇ ਮਾਤਾ ਸੁਨੀਤਾ ਰਾਣੀ ਇੰਸਾਂ, ਐਮਐਸਜੀ ਆਈਟੀ ਵਿੰਗ ਦੇ ਸੇਵਾਦਾਰ ਅਨਮੋਲ ਇੰਸਾਂ ਵੀ ਮੌਜ਼ੂਦ ਸਨ।