Police Encounter: ਨਸ਼ਾ ਤਸਕਰ ਨੂੰ ਫੜਨ ਗਏ ਏਐੱਸਆਈ ਦੇ ਵੱਜੀ ਗੋਲੀ, ਤਸਕਰ ਫਰਾਰ

Punjab Police

ਏਐੱਸਆਈ ਨੂੰ ਨਿੱਜੀ ਹਸਪਤਾਲ ਕਰਵਾਇਆ ਗਿਆ ਦਾਖਲ

Police Encounter: (ਜਗਦੀਪ ਸਿੰਘ) ਫਿਰੋਜ਼ਪੁਰ। ਸੂਚਨਾ ਦੇ ਅਧਾਰ ’ਤੇ ਥਾਣਾ ਕੁਲਗੜ੍ਹੀ ਦੀ ਪੁਲਿਸ ਅਧੀਨ ਆਉਂਦੇ ਪਿੰਡ ਨਾਜੂ ਸ਼ਾਹ ਮਿਸ਼ਰੀ ਵਾਲਾ ਤੋਂ ਇੱਕ ਨਸ਼ਾ ਤਸਕਰ ਫੜਨ ਗਏ ਏਐੱਸਆਈ ਦੇ ਗੋਲੀ ਵੱਜਣ ਕਾਰਨ ਗੰਭੀਰ ਰੂਪ ਵਿੱਚ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਦੇ ਦੱਸਣ ਮੁਤਾਬਿਕ ਤਸਕਰ ਨੂੰ ਫੜਦੇ ਸਮੇਂ ਉਕਤ ਤਸਕਰ ਨੇ ਏਐੱਸਆਈ ਦਾ ਪਿਸਤੌਲ ਕੱਢ ਕੇ ਗੋਲੀ ਚਲਾ ਦਿੱਤੀ ਜੋ ਏਐੱਸਆਈ ਦੇ ਗਲ੍ਹ ’ਤੇ ਲੱਗੀ। ਜ਼ਖਮੀ ਹੋਏ ਏਐਸਆਈ ਬਲਵੰਤ ਸਿੰਘ ਨੂੰ ਤੁਰੰਤ ਫਿਰੋਜ਼ਪੁਰ ਦੇ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਅਤੇ ਉਕਤ ਤਸਕਰ ਮੌਕੇ ਤੋਂ ਫਰਾਰ ਹੋਣ ਵਿੱਚ ਕਾਮਯਾਬ ਹੋ ਗਿਆ ।

ਇਹ ਵੀ ਪੜ੍ਹੋ: Punjab Electricity News: 50 ਕਿਲੋਵਾਟ ਤੱਕ ਦੇ ਲੋਡ ਵਾਲੇ ਖਪਤਕਾਰਾਂ ਲਈ ਸਵੈ-ਪ੍ਰਮਾਣੀਕਰਨ ਦੀ ਕੀਤੀ ਸ਼ੁਰੂਆਤ

ਘਟਨਾ ਦੀ ਪਤਾ ਚੱਲਦਿਆਂ ਪੁਲਿਸ ਅਧਿਕਾਰੀਆਂ ਨੇ ਹਸਪਤਾਲ ਪਹੁੰਚ ਕੇ ਜ਼ਖਮੀ ਏਐੱਸਆਈ ਦਾ ਹਾਲ ਜਾਣਿਆ ਅਤੇ ਮਾਮਲੇ ਸਬੰਧੀ ਸਬੰਧੀ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ। ਐਸਪੀਡੀ ਮਨਜੀਤ ਸਿੰਘ ਨੇ ਦੱਸਿਆ ਕਿ ਉਕਤ ਤਸਕਰ ਖਿਲਾਫ਼ ਪਹਿਲਾਂ ਵੀ ਕਈ ਵੱਖ-ਵੱਖ ਨਸ਼ੀਲੇ ਪਦਾਰਥਾਂ ਦੇ ਮਾਮਲੇ ਦਰਜ ਹਨ। ਗੁਪਤ ਸੂਚਨਾ ਮਿਲਣ ‘ਤੇ ਕੁਲਗੜੀ ਥਾਣੇ ਦੇ ਐਸਐਚਓ ਸਮੇਤ ਪੁਲਿਸ ਪਾਰਟੀ ਪਿੰਡ ਨਾਜੂਸ਼ਾਹ ਮਿਸ਼ਰੀਵਾਲ ਗਏ ਤਾਂ ਉਸ ਵਿਅਕਤੀ ਨੂੰ ਫੜ੍ਹਦੇ ਸਮੇਂ ਉਸ ਨੇ ਏਐਸਆਈ ਦਾ ਪਿਸਤੌਲ ਕੱਢ ਲਿਆ ਅਤੇ ਗੋਲੀ ਚਲਾ ਦਿੱਤੀ, ਜਿਸ ਕਾਰਨ ਏਐਸਆਈ ਜ਼ਖਮੀ ਹੋ ਗਿਆ ਤੇ ਮੁਲਜ਼ਮ ਮੌਕੇ ਤੋਂ ਭੱਜ ਗਿਆ। ਫਿਲਹਾਲ ਏਐੱਸਆਈ ਦਾ ਇਲਾਜ ਚੱਲ ਰਿਹਾ ਹੈ ਅਤੇ ਫਰਾਰ ਹੋਏ ਮੁਲਜ਼ਮ ਨੂੰ ਜਲਦ ਫੜ ਲੈਣ ਦਾ ਦਾਅਵਾ ਪੁਲਿਸ ਵੱਲੋਂ ਕੀਤਾ ਜਾ ਰਿਹਾ ਹੈ। Police Encounter