Punjab School News: ‘ਭਾਰਤ ਨੂੰ ਜਾਣੋ’ ਬਲਾਕ ਪੱਧਰੀ ਮੁਕਾਬਲਿਆਂ ’ਚ ਚੰਦਰ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ

Punjab School News
Punjab School News: ‘ਭਾਰਤ ਨੂੰ ਜਾਣੋ’ ਬਲਾਕ ਪੱਧਰੀ ਮੁਕਾਬਲਿਆਂ ’ਚ ਚੰਦਰ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ

ਜੂਨੀਅਰ ਵਿੰਗ ਮੁਕਾਬਲੇ ’ਚ ਪਹਿਲਾ ਅਤੇ ਸੀਨੀਅਰ ਵਿੰਗ ਮੁਕਾਬਲੇ ’ਚ ਦੂਸਰਾ ਸਥਾਨ ਕੀਤਾ ਹਾਸਲ

Punjab School News: (ਮਨੋਜ) ਮਲੋਟ। ਭਾਰਤ ਵਿਕਾਸ ਪ੍ਰੀਸ਼ਦ ਮਲੋਟ ਵੱਲੋਂ ‘ਭਾਰਤ ਕੋ ਜਾਣੋ’ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਚੰਦਰ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਚੰਗਾ ਪ੍ਰਦਰਸ਼ਨ ਕਰਦੇ ਹੋਏ ਪੰਜਾਬੀ ਪੱਧਰੀ ਮੁਕਾਬਲਿਆਂ ’ਚ ਆਪਣੀ ਜਗ੍ਹਾ ਬਣਾਈ। ਜਾਣਕਾਰੀ ਦਿੰਦਿਆਂ ਭਾਰਤ ਵਿਕਾਸ ਪਰਿਸਦ ਮਲੋਟ ਦੇ ਪ੍ਰਧਾਨ ਧਰਮਪਾਲ ਗੂੰਬਰ, ਸੈਕਟਰੀ ਰਜਿੰਦਰ ਨਾਗਪਾਲ ਅਤੇ ਕੈਸ਼ੀਅਰ ਸੋਹਣ ਲਾਲ ਗੂੰਬਰ ਨੇ ਦੱਸਿਆ ਕਿ ਸ੍ਰੀ ਹਰਿਕ੍ਰਿਸ਼ਨ ਪਬਲਿਕ ਸਕੂਲ ਵਿਖੇ ‘ਭਾਰਤ ਕੋ ਜਾਣੋ’ ਬਲਾਕ ਪੱਧਰੀ ਮੁਕਾਬਲੇ ਕਰਵਾਏ ਗਏ ਜਿਸ ਵਿੱਚ 17 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ।

ਉਨ੍ਹਾਂ ਦੱਸਿਆ ਕਿ ਜੂਨੀਅਰ ਵਿੰਗ ਮੁਕਾਬਲੇ ’ਚ ਚੰਦਰ ਮਾਡਲ ਹਾਈ ਸਕੂਲ ਦੀਆਂ ਵਿਦਿਆਰਥਣਾਂ ਰਣਜੋਤ ਕੌਰ ਅਤੇ ਸ਼ਹਿਨਾਜਪ੍ਰੀਤ ਕੌਰ ਨੇ ਪਹਿਲਾ ਸਥਾਨ ਹਾਸਲ ਕੀਤਾ ਜਦਕਿ ਰੋਜ਼ ਪਬਲਿਕ ਸਕੂਲ ਦੇ ਰਾਜੀਵ ਕੁਮਾਰ, ਹੈਪੀ ਕੁਮਾਰ ਨੇ ਦੂਸਰਾ ਸਥਾਨ, ਸਨਾਤਨ ਧਰਮ ਸੀਨੀਅਰ ਸੈਕੰਡਰੀ ਸਕੂਲ ਰੱਥੜੀਆਂ ਦੇ ਸ਼ੁਭੀਪਾਲ ਅਤੇ ਸੋਨਮ ਨੇ ਤੀਸਰਾ ਸਥਾਨ ਹਾਸਲ ਕੀਤਾ ।ਇਸ ਤੋਂ ਇਲਾਵਾ ਸੀਨੀਅਰ ਵਿੰਗ ’ਚ ਸਨਾਤਨ ਧਰਮ ਸੀਨੀਅਰ ਸੈਕੰਡਰੀ ਸਕੂਲ ਰੱਥੜੀਆਂ ਦੇ ਸਿਮਰਨ ਕੌਰ ਅਤੇ ਕੋਮਲ ਨੇ ਪਹਿਲਾ ਸਥਾਨ, ਚੰਦਰ ਮਾਡਲ ਹਾਈ ਸਕੂਲ ਦੀ ਸਲੋਨੀ ਅਤੇ ਯੁਵਰਾਜ, ਸ਼ਿਵਾਲਿਕ ਸੀਨੀਅਰ ਸੈਕੰਡਰੀ ਸਕੂਲ ਦੇ ਅਕਸ਼ਰਾ ਅਤੇ ਯਸ਼ਮਿਤਾ ਨੇ ਦੂਸਰਾ ਸਥਾਨ, ਪ੍ਰਿੰਸ ਮਾਡਲ ਸਕੂਲ ਦੇ ਸ਼ਿਵ ਕੁਮਾਰ ਅਤੇ ਅਜੈ ਕੁਮਾਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।

Punjab School News
Punjab School News: ‘ਭਾਰਤ ਨੂੰ ਜਾਣੋ’ ਬਲਾਕ ਪੱਧਰੀ ਮੁਕਾਬਲਿਆਂ ’ਚ ਚੰਦਰ ਮਾਡਲ ਸਕੂਲ ਦੇ ਵਿਦਿਆਰਥੀਆਂ ਨੇ ਮਾਰੀ ਬਾਜ਼ੀ

ਇਹ ਵੀ ਪੜ੍ਹੋ: Book Release: ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪੁਸਤਕ ‘ਸਾਡਾ ਪੰਜਾਬ’ ਦਾ ਪੰਜਾਬੀ ਐਡੀਸ਼ਨ ਰਿਲੀਜ਼

ਇਸ ਮੌਕੇ ਖੇਤਰੀ ਸਕੱਤਰ ਤੇ ਸ਼ਾਖਾ ਪੈਟਰਨ ਰਾਜ ਵਾਟਸ ਨੇ ਭਾਰਤ ਵਿਕਾਸ ਪ੍ਰੀਸ਼ਦ ਦੇ ਸੇਵਾ ਕਾਰਜਾਂ ਅਤੇ ‘ਭਾਰਤ ਨੂੰ ਜਾਣੋ’ ਪ੍ਰੋਜੈਕਟ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਇਸ ਮੌਕੇ ਸੂਬਾ ਕਨਵੀਨਰ ਰਜਿੰਦਰ ਪਪਨੇਜਾ, ਸੂਬਾ ਸਕੱਤਰ ਪ੍ਰਦੀਪ ਬੱਬਰ, ਵਿਨੋਦ ਗੋਇਲ, ਵੇਦ ਪ੍ਰਕਾਸ਼ ਬਾਂਸਲ, ਅਮਰ ਮੁੰਜਾਲ, ਸ਼ਗਨ ਲਾਲ ਗੋਇਲ, ਗੁਲਸ਼ਨ ਅਰੋੜਾ, ਬਿੱਟੂ ਤਨੇਜਾ, ਵਿਵੇਕ ਗਰਗ, ਸਮਾਜ ਸੇਵੀ ਸੰਸਥਾਵਾਂ ਦੇ ਕੋਆਰਡੀਨੇਟਰ ਮਨੋਜ ਅਸੀਜਾ, ਚੰਦਰ ਮੋਹਨ ਸੁਥਾਰ, ਮੈਡਮ ਸਰੋਜ ਗੁੰਬਰ, ਗੁਰਮੀਤ ਕੌਰ, ਸੰਦੀਪ ਗੋਇਲ ਅਤੇ ਸਮੂਹ ਸਕੂਲਾਂ ਦੇ ਅਧਿਆਪਕ ਹਾਜ਼ਰ ਸਨ। Punjab School News