Book Release: (ਰਵੀ ਗੁਰਮਾ/ਸੁਰਿੰਦਰ ਸਿੰਘ) ਧੂਰੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਬੀਤੇ ਦਿਨੀਂ ਪ੍ਰਸਿੱਧ ਲੇਖਕ ਮੁਨੀਸ਼ ਜਿੰਦਲ ਵੱਲੋਂ ਲਿਖੀ ਪ੍ਰਸਿੱਧ ਪੁਸਤਕ ‘ਸਾਡਾ ਪੰਜਾਬ’ ਦਾ ਪੰਜਾਬੀ ਐਡੀਸ਼ਨ ਮੁੱਖ ਮੰਤਰੀ ਕੈਂਪ ਦਫਤਰ ਧੂਰੀ ਵਿਖੇ ਰਿਲੀਜ਼ ਕੀਤਾ। ਇਸ ਮੌਕੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਧੂਰੀ ਦੇ ਜੰਮਪਲ ਲੇਖਕ ਮੁਨੀਸ਼ ਜਿੰਦਲ ਨੂੰ ਵਧਾਈ ਦਿੱਤੀ ਅਤੇ ਉਹਨਾਂ ਵੱਲੋਂ ਪੰਜਾਬ ਦੇ ਇਤਿਹਾਸ ਅਤੇ ਸੱਭਿਆਚਾਰ ਸਮੇਤ ਮੁਕੰਮਲ ਗਿਆਨ ਪ੍ਰਦਾਨ ਕਰਦੀ ਇਸ ਵਿਆਪਕ ਪੁਸਤਕ ਦਾ ਪੰਜਾਬੀ ਐਡੀਸ਼ਨ ਪੇਸ਼ ਕਰਨ ਲਈ ਸਰਾਹਨਾ ਕੀਤੀ।
ਇਹ ਵੀ ਪੜ੍ਹੋ: Dharmendra Health Condition: ਬਾਲੀਵੁੱਡ ਅਦਾਕਾਰ ਧਰਮਿੰਦਰ ਦੀ ਹਾਲਤ ਨਾਜ਼ੁਕ, ਹਸਪਤਾਲ ’ਚ ਵੈਂਟੀਲੇਟਰ ਸਪੋਰਟ ’ਤੇ
ਦੱਸਣਯੋਗ ਹੈ ਕਿ ਇਸ ਪੁਸਤਕ ਵਿੱਚ ਜਿੱਥੇ ਪੰਜਾਬ ਦਾ ਭੂਗੋਲ, ਪੁਰਾਤਨ, ਮੱਧਕਾਲੀਨ, ਵਰਤਮਾਨ ਇਤਿਹਾਸ ਅਤੇ ਸੱਭਿਆਚਾਰ ਨੂੰ ਸ਼ਾਮਲ ਕੀਤਾ ਗਿਆ ਹੈ, ਉਥੇ ਪੰਜਾਬ ਵਿੱਚ ਚੱਲੀਆਂ ਸਮਾਜਿਕ ਅਤੇ ਧਾਰਮਿਕ ਸੁਧਾਰ ਲਹਿਰਾਂ ਅਤੇ ਪੰਜਾਬ ਦੇ ਨਿਰਮਾਣ ਬਾਰੇ ਵੀ ਵਿਸਥਾਰ ਵਿਚ ਜਾਣਕਾਰੀ ਦਿੱਤੀ ਗਈ ਹੈ। ਇਸ ਪੁਸਤਕ ਵਿਚ ਸਿੱਖ ਇਤਿਹਾਸ ਨੂੰ ਬੜੇ ਸੁਚੱਜੇ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਪੁਸਤਕ ਵਿੱਚ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਇਤਿਹਾਸ ਤੋਂ ਹੁਣ ਤੱਕ ਦੀ ਜਾਣਕਾਰੀ ਵਿਸਥਾਰ ਵਿੱਚ ਦਿੱਤੀ ਗਈ ਹੈ। ਸ਼ਹੀਦ ਭਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਵੱਲੋਂ ਭਾਰਤ ਦੀ ਆਜ਼ਾਦੀ ਲਈ ਦਿੱਤੀਆਂ ਸ਼ਹਾਦਤਾਂ ਦਾ ਵਿਸਥਾਰ ਅਧਿਆਇ ਪੰਜਾਬ ਦੀ ਨੌਜਵਾਨ ਪੀੜੀ ਨੂੰ ਪ੍ਰੇਰਿਤ ਕਰਦਾ ਹੈ। Book Release














