Stray Bull Attack: ਸਾਨ੍ਹ ਦੇ ਹਮਲਿਆਂ ਨਾਲ ਦਹਿਸ਼ਤ ‘ਚ ਰਹਿੰਦੇ ਲੋਕਾਂ ਨੂੰ ਮਿਲੀ ਰਾਹਤ, ਪੰਚਾਇਤ ਦਾ ਕੀਤਾ ਧੰਨਵਾਦ

Stray Bull Attack
ਆਵਾਰਾ ਸਾਨ੍ਹ ਨੂੰ ਫੜ ਕੇ ਜੰਗਲ ’ਚ ਛੱਡਣ ਲਈ ਲਿਜਾਂਦੇ ਸਥਾਨਕ ਵਾਸੀ।

ਸਾਨ੍ਹ ਨੇ ਕਈ ਲੋਕਾਂ ਨੂੰ ਕੀਤੀ ਜ਼ਖਮੀ

Stray Bull Attack: (ਮਨੋਜ ਗੋਇਲ) ਬਾਦਸ਼ਾਹਪੁਰ। ਅਵਾਰਾ ਘੁੰਮ ਰਹੇ ਸਾਨ੍ਹ ਨੂੰ ਪੰਚਾਇਤ ਦੇ ਉਪਰਾਲੇ ਤਹਿਤ ਸਥਾਨਕ ਲੋਕਾਂ ਦੀ ਮੱਦਦ ਨਾਲ ਕਾਬੂ ਕੀਤਾ l ਜਾਣਕਾਰੀ ਅਨੁਸਾਰ ਗ੍ਰਾਮ ਪੰਚਾਇਤ ਉਗੋਕੋ ਦੇ ਸਰਪੰਚ ਡਾਕਟਰ ਨਾਹਰ ਸਿੰਘ ਅਤੇ ਪੰਚਾਇਤ ਮੈਂਬਰ ਤੇਜਪਾਲ ਗੋਇਲ ਅਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਹ ਸਾਨ੍ਹ ਜੋ ਕਿ ਕਾਫੀ ਲੋਕਾਂ ਨੂੰ ਫੱਟੜ ਕਰ ਚੁੱਕਿਆ ਸੀ ਉਸ ਨੂੰ ਅੱਜ ਲੋਕਾਂ ਦੀ ਮੱਦਦ ਨਾਲ ਕਾਬੂ ਕੀਤਾ ਗਿਆ।

ਇਹ ਵੀ ਪੜ੍ਹੋ: Sad News: ਕਰੰਟ ਲੱਗਣ ਨਾਲ ਬੱਚੇ ਦੀ ਦਰਦਨਾਕ ਮੌਤ

ਸਾਨ ਨੂੰ ਫੜ੍ਹ ਕੇ ਇਸ ਨੂੰ ਟਰੈਕਟਰ-ਟਰਾਲੀ ਦੁਆਰਾ ਜੰਗਲਾਤ ਵਿਖੇ ਭੇਜਿਆ ਗਿਆ। ਇਸ ਸਾਨ੍ਹ ਦੇ ਫੜੇ ਜਾਣ ਤੋਂ ਬਾਅਦ ਲੋਕਾਂ ਨੇ ਰਾਹਤ ਮਹਿਸੂਸ ਕੀਤੀ। ਉਨਾਂ ਦੱਸਿਆ ਕਿ ਪਹਿਲਾਂ ਸਾਨੂੰ ਘਰੋਂ ਬਾਹਰ ਨਿਕਲਣਾ ਵੀ ਬਹੁਤ ਮੁਸ਼ਕਿਲ ਹੋ ਗਿਆ ਸੀ ਪਰ ਜੋ ਇਹ ਪੰਚਾਇਤ ਨੇ ਉਪਰਾਲਾ ਕੀਤਾ ਹੈ ਇਸ ਦੇ ਨਾਲ ਹੁਣ ਅਸੀਂ ਕਿਸੇ ਵੀ ਡਰ ਤੋਂ ਘਰੋਂ ਬਾਹਰ ਨਿਕਲ ਸਕਦੇ ਹਾਂ  ਤੇ ਲੋਕਾਂ ਨੇ ਪੰਚਾਇਤ ਦਾ ਧੰਨਵਾਦ ਕੀਤਾ l