Motorcycle Theft Gang: ਲਹਿਰਾਗਾਗਾ,(ਰਾਜ ਸਿੰਗਲਾ/ਨੈਨਸੀ)। ਜ਼ਿਲ੍ਹਾ ਪੁਲਿਸ ਮੁਖੀ ਸਰਤਾਜ਼ ਸਿੰਘ ਚਾਹਲ ਆਈਪੀਐਸ ਦੇ ਦਿਸ਼ਾ-ਨਿਰਦੇਸ਼ਾਂ ਹੇਠ ਮਾੜੇ ਅਨਸ਼ਰਾਂ ਖਿਲਾਫ ਵਿੱਢੀ ਮੁਹਿੰਮ ਦੇ ਤਹਿਤ ਥਾਣਾ ਲਹਿਰਾਗਾਗਾ ਦੀ ਪੁਲਿਸ ਨੇ ਮੋਟਰਸਾਈਕਲ ਚੋਰਾਂ ਨੂੰ 25 ਦੇ ਕਰੀਬ ਮੋਟਰਸਾਈਕਲ ਸਮੇਤ ਕਾਬੂ ਕੀਤਾ ਹੈ। ਅੱਜ ਥਾਣਾ ਲਹਿਰਾ ਵਿਖੇ ਡੀਐਸਪੀ ਲਹਿਰਾ ਦੀਪਇੰਦਰਪਾਲ ਸਿੰਘ ਜੇਜੀ ਐਸ. ਐਚ.ਓ. ਲਹਿਰਾ ਸਰਦਾਰ ਕਰਮਜੀਤ ਸਿੰਘ, ਸਿਟੀ ਇੰਚਾਰਜ ਗੁਰਦੇਵ ਸਿੰਘ ਵੱਲੋਂ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਮੋਟਰਸਾਈਕਲ ਚੋਰ ਗਿਰੋਹ ਜੋ ਕਿ ਲਹਿਰਾ, ਜਾਖਲ, ਬੁਢਲਾਡਾ ਤੇ ਮਾਨਸਾ ਦੀ ਥਾਵਾਂ ਤੋਂ ਚੋਰੀ ਕੀਤੇ ਹੋਏ ਮੋਟਰਸਾਈਕਲ ਜਿਸਦੀ ਗਿਣਤੀ ਲਗਭਗ 25 ਹੈ ਉਹ ਬਰਾਮਦ ਕੀਤੇ ਗਏ ਹਨ।
ਡੀਐਸਪੀ ਦੀਪਇੰਦਰ ਸਿੰਘ ਜੇਜੀ ਨੇ ਦੱਸਿਆ ਕਿ ਗੁਪਤ ਜਾਣਕਾਰੀ ਦੇ ਅਧਾਰ ’ਤੇ ਚੌਂਕੀ ਸਿਟੀ ਲਹਿਰਾਂ ਦੀ ਪੁਲਿਸ ਵੱਲੋਂ ਯੋਜਨਾ ਨਾਲ ਕਾਰਵਾਈ ਕਰਦੇ ਹੋਏ ਗਗਨਦੀਪ ਸਿੰਘ ਉਰਫ ਗਗਨ ਉਮਰ ਕਰੀਬ 37 ਸਾਲ ਪੁੱਤਰ ਦਰਸ਼ਨ ਸਿੰਘ ਬਾਸੀ ਖਾਨਪੁਰ ਫਕੀਰਾ ਥਾਣਾ ਦਿੜਬਾ ਅਤੇ ਸਤਿਗੁਰੂ ਸਿੰਘ ਉਰਫ ਮੋਨੂੰ ਉਮਰ ਕਰੀਬ 25 ਸਾਲ ਪੁੱਤਰ ਭੋਲਾ ਸਿੰਘ ਬਾਸੀ ਕੁਲਰੀਆ ਥਾਣਾ ਬਰੇਟਾ ਜਿਲ੍ਹਾ ਮਾਨਸਾ ਨੂੰ ਕਾਬੂ ਕੀਤਾ ਹੈ।
ਇਹ ਵੀ ਪੜ੍ਹੋ: Vande Bharat Train: ਪੰਜਾਬ ਤੋਂ ਚੱਲਣ ਵਾਲੀ ਵੰਦੇ ਭਾਰਤ ਟ੍ਰੇਨ ਸਬੰਧੀ ਆਈ ਮਹੱਤਵਪੂਰਨ ਖਬਰ, ਧਿਆਨ ਦੇਣ ਯਾਤਰੀ……
ਇਹਨਾਂ ਕੋਲੋਂ ਚੋਰੀ ਹੋਏ ਮੋਟਰਸਾਈਕਲ ਪ੍ਰਾਪਤ ਹੋਣ ’ਤੇ ਮੁਕਦਮਾ ਨੰਬਰ 269 ਥਾਣਾ ਲਹਿਰਾ ਦਰਜ ਕਰਕੇ ਗ੍ਰਿਫਤਾਰੀ ਕੀਤੀ ਗਈ ਹੈ।। ਪੁਲਿਸ ਤਫਦੀਸ਼ ਦੇ ਦੌਰਾਨ ਪਤਾ ਲੱਗਿਆ ਹੈ ਕਿ ਜੋ ਚੋਰੀ ਕੀਤੇ ਹੋਏ ਮੋਟਰਸਾਈਕਲ ਸਨ ਉਹ ਇਹਨਾਂ ਨੇ ਸੁਨਸਾਨ ਖਾਲੀ ਪਾਏ ਕੋਠਿਆਂ ਦੇ ਵਿੱਚ ਛੁਪਾ ਕੇ ਰੱਖੇ ਸਨ। ਲਹਿਰਾਗਾਗਾ ਪੁਲਿਸ ਨੇ ਸਖਤਾਈ ਦੇ ਨਾਲ ਪੁਛਗਿਛ ਕਰਦੇ ਹੋਏ ਫੜੇ ਗਏ ਮੁਲਜ਼ਮਾਂ ਨੇ ਦੱਸਿਆ ਕਿ ਇਹ ਵਿਅਕਤੀ ਲਹਿਰਾ ਜਾਖਲ ਬੁਲਾਡਾ ਨਰਵਾਣਾ ਅਤੇ ਟੋਹਣਾ ਏਰੀਆ ਤੋਂ ਮੋਟਰਸਾਈਕਲਾਂ ਦੀ ਚੋਰੀ ਕਰਦੇ ਸਨ ਜਿਨਾਂ ਕੋਲੋਂ 25 ਮੋਟਰਸਾਈਕਲ ਬਰਾਮਦ ਕੀਤੇ ਗਏ।

ਇਹਨਾਂ ਦਾ ਇੱਕ ਹੋਰ ਸਾਥੀ ਜਗਸੀਰ ਸਿੰਘ ਉਰਫ ਜਗਨਾ ਉਰਫ ਜੱਗੀ ਪੁੱਤਰ ਭੋਲਾ ਸਿੰਘ ਬਾਸੀ ਕੁਲਰੀਆਂ ਥਾਣਾ ਬਰੇਟਾ ਦਾ ਨਾਂਅ ਸਾਹਮਣੇ ਆਇਆ ਹੈ। ਉਸ ਨੂੰ ਵੀ ਛੇਤੀ ਗ੍ਰਿਫਤਾਰ ਕੀਤਾ ਜਾਵੇਗਾ। ਉਹਨਾਂ ਦੱਸਿਆ ਕਿ ਅਸੀਂ ਇਨਾਂ ਮੋਟਰਸਾਈਕਲਾਂ ਦੀ ਚਾਸੀ ਨੰਬਰ ਅਤੇ ਇੰਜਣ ਨੰਬਰ ਤੋਂ ਇਹਨਾਂ ਦੇ ਅਸਲੀ ਨੰਬਰਾਂ ਦਾ ਪਤਾ ਕਰਕੇ ਉਹਨਾਂ ਦੇ ਮਾਲਕਾਂ ਤੱਕ ਪਹੁੰਚ ਕਰਾਂਗੇ। ਇਸ ਨੇ ਉਹਨਾਂ ਮੋਟਰਸਾਈਕਲਾਂ ਦੇ ਨੰਬਰ ਚਾਸੀ ਨੰਬਰ ਅਤੇ ਇੰਜਣ ਨੰਬਰ ਵੀ ਜਾਰੀ ਕੀਤੇ। ਇਸ ਮੌਕੇ ਪੁਲਿਸ ਪਾਰਟੀ ਏਐਸਆਈ ਜਸਵੀਰ ਸਿੰਘ, ਮਨਜਿੰਦਰ ਸਿੰਘ,ਹੌਲਦਾਰ ਭੁਪਿੰਦਰ ਸਿੰਘ, ਰਣਜੀਤ ਸਿੰਘ, ਹਰਬੰਸ ਸਿੰਘ, ਵਿੱਕੀ ਖਾਨ ਹਾਜ਼ਰ ਸਨ।














