ਵਿਦਿਆਰਥੀਆਂ ਨੇ ਸਕੂਲ, ਮਾਤਾ ਪਿਤਾ ਤੇ ਸ਼ਹਿਰ ਦਾ ਨਾਂਅ ਕੀਤਾ ਰੌਸ਼ਨ
- ਅਸੀਂ ਉਮੀਦ ਤੇ ਵਿਸ਼ਵਾਸ ਕਰਦੇ ਹਾਂ ਕਿ ਸਾਰਿਆਂ ਦੇ ਸਾਥ ਨਾਲ ਸਕੂਲ ਇਸੇ ਤਰ੍ਹਾਂ ਤਰੱਕੀ ਕਰਦਾ ਰਹੇਗਾ : ਪ੍ਰਿੰਸੀਪਲ ਰਾਕੇਸ਼ ਸ਼ਰਮਾ
Malout News: ਮਲੋਟ (ਮਨੋਜ)। ਡੀਏਵੀ ਐਡਵਰਡ ਗੰਜ ਸੀਨੀਅਰ ਸੈਕੰਡਰੀ ਪਬਲਿਕ ਸਕੂਲ, ਮਲੋਟ ਦੇ ਵਿਦਿਆਰਥੀਆਂ ਪੀਯੂਸ਼ ਗਰਗ ਪੁੱਤਰ ਵਿਵੇਕ ਗਰਗ ਤੇ ਸ਼ਸ਼ੀ ਕੁਮਾਰ ਪੁੱਤਰ ਵਿਜੇ ਕੁਮਾਰ ਨੇ ਸਤੰਬਰ 2025 ਵਿੱਚ ਹੋਈ ਸੀਏ ਫਾਊਂਡੇਸ਼ਨ ਪ੍ਰੀਖਿਆ ਸਫਲਤਾਪੂਰਵਕ ਪਾਸ ਕਰਕੇ ਸਕੂਲ ਤੇ ਆਪਣੇ ਸ਼ਹਿਰ ਦਾ ਨਾਮ ਰੌਸ਼ਨ ਕੀਤਾ। ਵਿਦਿਆਰਥੀਆਂ ਦੀ ਸਫਲਤਾ ’ਤੇ ਸਕੂਲ ਦੇ ਪ੍ਰਿੰਸੀਪਲ ਰਾਕੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਵਿਦਿਆਰਥੀਆਂ ਨੇ ਆਪਣੀ ਮਿਹਨਤ ਤੇ ਪ੍ਰਦਰਸ਼ਨ ਨਾਲ ਇਹ ਉਪਲਬਧੀ ਹਾਸਲ ਕੀਤੀ ਹੈ। ਹੋਣਹਾਰ ਵਿਦਿਆਰਥੀਆਂ, ਮਿਹਨਤੀ ਅਧਿਆਪਕਾਂ, ਸਮੁੱਚੀ ਡੀਏਵੀ ਤੇ ਸਥਾਨਕ ਪ੍ਰਬੰਧਕ ਕਮੇਟੀ ਅਤੇ ਸਹਿਯੋਗੀ ਮਾਪਿਆਂ ਨੂੰ ਵਧਾਈ ਦਿੰਦੇ ਹੋਏ। Malout News
ਇਹ ਖਬਰ ਵੀ ਪੜ੍ਹੋ : Stray Dogs Case: ਅਵਾਰਾ ਕੁੱਤਿਆਂ ’ਤੇ ਸੁਪਰੀਮ ਕੋਰਟ ਨੇ ਸੁਣਾਇਆ ਵੱਡਾ ਫੈਸਲਾ
ਉਨ੍ਹਾਂ ਕਿਹਾ ਕਿ ਇਹ ਬਹੁਤ ਮਾਣ ਤੇ ਖੁਸ਼ੀ ਦੀ ਗੱਲ ਹੈ ਕਿ ਆਪਣੀ ਗੁਣਵੱਤਾ ਵਾਲੀ ਸਿੱਖਿਆ ਲਈ ਮਸ਼ਹੂਰ ਡੀਏਵੀ ਮਲੋਟ ਨੇ ਨਵੇਂ ਰਿਕਾਰਡ ਕਾਇਮ ਕਰਕੇ ਸਕੂਲ, ਮਲੋਟ ਸ਼ਹਿਰ, ਮਾਪਿਆਂ ਤੇ ਅਧਿਆਪਕਾਂ ਦਾ ਨਾਂਅ ਰੌਸ਼ਨ ਕੀਤਾ ਹੈ। ਵਿਦਿਆਰਥੀਆਂ, ਅਧਿਆਪਕਾਂ ਤੇ ਮਾਪਿਆਂ ਨੂੰ ਸ਼ੁਭਕਾਮਨਾਵਾਂ ਤੇ ਆਸ਼ੀਰਵਾਦ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅਸੀਂ ਉਮੀਦ ਤੇ ਵਿਸ਼ਵਾਸ ਕਰਦੇ ਹਾਂ ਕਿ ਸਾਰਿਆਂ ਦੇ ਸਾਥ ਨਾਲ ਸਕੂਲ ਇਸੇ ਤਰ੍ਹਾਂ ਤਰੱਕੀ ਕਰਦਾ ਰਹੇਗਾ। Malout News














