Healthy Breakfast Diet Plan: ਸਹੀ ਨਾਸ਼ਤਾ, ਸਿਹਤਮੰਦ ਜੀਵਨ: ਸ਼ਾਕਾਹਾਰੀ ਮੌਰਨਿੰਗ ਡਾਈਟ ਪਲਾਨ

Healthy Breakfast Diet Plan
Healthy Breakfast Diet Plan: ਸਹੀ ਨਾਸ਼ਤਾ, ਸਿਹਤਮੰਦ ਜੀਵਨ: ਸ਼ਾਕਾਹਾਰੀ ਮੌਰਨਿੰਗ ਡਾਈਟ ਪਲਾਨ

Healthy Breakfast Diet Plan: ਸਵੇਰ ਦੀ ਸ਼ੁਰੂਆਤ ਜਿਹੋ-ਜਿਹਾ ਭੋਜਨ ਹੁੰਦਾ ਹੈ, ਪੂਰੇ ਦਿਨ ਦੀ ਊਰਜਾ ਤੇ ਸਰਗਰਮੀ ਉਸੇ ’ਤੇ ਨਿਰਭਰ ਕਰਦੀ ਹੈ। ਪੌਸ਼ਟਿਕ ਅਤੇ ਸੰਤੁਲਿਤ ਨਾਸ਼ਤਾ ਨਾ ਸਿਰਫ਼ ਸਰੀਰ ਨੂੰ ਤਾਕਤ ਦਿੰਦਾ ਹੈ, ਸਗੋਂ ਇਹ ਮਾਨਸਿਕ ਚੇਤੰਨਤਾ ਅਤੇ ਮੈਟਾਬੌਲਿਜ਼ਮ ਨੂੰ ਵੀ ਬਿਹਤਰ ਬਣਾਉਂਦਾ ਹੈ। ਖ਼ਾਸ ਕਰਕੇ ਸ਼ਾਕਾਹਾਰੀ ਭੋਜਨ ਵਿੱਚ ਪੌਦਿਆਂ ਤੋਂ ਮਿਲਣ ਵਾਲੇ ਫਾਈਬਰ, ਵਿਟਾਮਿਨ, ਮਿਨਰਲਜ਼ ਅਤੇ ਪ੍ਰੋਟੀਨ ਭਰਪੂਰ ਮਾਤਰਾ ਵਿੱਚ ਹੁੰਦੇ ਹਨ, ਜੋ ਲੰਮੇ ਸਮੇਂ ਤੱਕ ਪੇਟ ਭਰਿਆ ਰੱਖਦੇ ਹਨ ਤੇ ਬੇਲੋੜੀ ਕੈਲੋਰੀ ਤੋਂ ਬਚਾਉਂਦੇ ਹਨ। ਅੱਜ ਦੀ ਤੇਜ਼ ਰਫ਼ਤਾਰ ਜੀਵਨਸ਼ੈਲੀ ਵਿੱਚ ਬਹੁਤ ਸਾਰੇ ਲੋਕ ਨਾਸ਼ਤਾ ਛੱਡ ਦਿੰਦੇ ਹਨ ਜਾਂ ਕੁਝ ਤਲਿਆ-ਭੁੰਨਿਆ, ਪ੍ਰੋਸੈੱਸਡ ਖਾਣਾ ਖਾ ਲੈਂਦੇ ਹਨ। Healthy Breakfast Diet Plan

ਇਹ ਖਬਰ ਵੀ ਪੜ੍ਹੋ : Green Energy Future: ਭਵਿੱਖ ਦੀਆਂ ਲੋੜਾਂ ਪੂਰੀਆਂ ਕਰੇਗੀ ਹਰੀ ਊਰਜਾ

ਪਰ ਸਿਹਤ ਮਾਹਿਰ ਦੱਸਦੇ ਹਨ ਕਿ ਅਜਿਹਾ ਕਰਨਾ ਸਰੀਰ ਲਈ ਨੁਕਸਾਨਦੇਹ ਹੈ। ਸਵੇਰੇ ਸਰੀਰ ਨੂੰ ਅਜਿਹੇ ਭੋਜਨ ਦੀ ਲੋੜ ਹੁੰਦੀ ਹੈ ਜੋ ਊਰਜਾ ਦੇ ਨਾਲ-ਨਾਲ ਪੋਸ਼ਣ ਵੀ ਦੇਵੇ। ਇਸ ਲਈ ਨਾਸ਼ਤਾ ਅਜਿਹਾ ਹੋਣਾ ਚਾਹੀਦਾ ਹੈ ਜਿਸ ਵਿੱਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਹੈਲਥੀ ਫੈਟਸ ਅਤੇ ਫਾਈਬਰ ਦਾ ਸੰਤੁਲਿਤ ਮਿਸ਼ਰਣ ਹੋਵੇ। ਪੌਸ਼ਟਿਕ ਨਾਸ਼ਤੇ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਹਲਕਾ ਹੁੰਦੇ ਹੋਏ ਵੀ ਪੇਟ ਨੂੰ ਲੰਮੇ ਸਮੇਂ ਤੱਕ ਸੰਤੁਸ਼ਟ ਰੱਖਦਾ ਹੈ। ਨਾਲ ਹੀ, ਇਸ ਵਿੱਚ ਮਿਲਣ ਵਾਲਾ ਕੁਦਰਤੀ ਪੋਸ਼ਣ ਸਰੀਰ ਨੂੰ ਅੰਦਰੋਂ ਮਜ਼ਬੂਤ ਬਣਾਉਂਦਾ ਹੈ। ਸ਼ਾਕਾਹਾਰੀ ਆਹਾਰ ਪਚਣ ਵਿੱਚ ਹੌਲਾ, ਦਿਲ ਲਈ ਚੰਗਾ ਅਤੇ ਚਮੜੀ ਤੇ ਵਾਲਾਂ ਲਈ ਵੀ ਫਾਇਦੇਮੰਦ ਮੰਨਿਆ ਜਾਂਦਾ ਹੈ।

ਸੱਚ ਕਹੂੰ ਡੈਸਕ

ਸਵੇਰ ਲਈ ਅੱਠ ਪੌਸ਼ਟਿਕ ਨਾਸ਼ਤੇ ਦੇ ਬਦਲ

  1. ਦਲੀਆ: ਫਾਈਬਰ ਨਾਲ ਭਰਪੂਰ, ਪਾਚਨ ਨੂੰ ਬਿਹਤਰ ਕਰਦਾ ਹੈ ਅਤੇ ਵਜ਼ਨ ਘਟਾਉਣ ਵਿੱਚ ਮੱਦਦਗਾਰ।
  2. ਓਟਸ ਉਪਮਾ: ਓਟਸ ਅਤੇ ਸਬਜ਼ੀਆਂ ਦਾ ਮਿਸ਼ਰਣ, ਹਾਈ-ਫਾਈਬਰ ਅਤੇ ਲੋ-ਫੈਟ ਬਦਲ।
  3. ਪੋਹਾ: ਹਲਕਾ ਅਤੇ ਪੌਸ਼ਟਿਕ, ਮੂੰਗਫਲੀ ਅਤੇ ਸਬਜ਼ੀਆਂ ਮਿਲਾ ਕੇ ਹੋਰ ਵੀ ਹੈਲਦੀ।
  4. ਵੇਸਣ ਚਿੱਲਾ: ਪ੍ਰੋਟੀਨ ਨਾਲ ਭਰਪੂਰ, ਸਬਜ਼ੀਆਂ ਨਾਲ ਬਿਹਤਰੀਨ ਮੌਰਨਿੰਗ ਡਿਸ਼।
  5. ਦਹੀਂ-ਪਾਰਫੇ (ਦਹੀਂ, ਓਟਸ ਤੇ ਫਲ): ਪ੍ਰੋਬਾਇਓਟਿਕ ਅਤੇ ਵਿਟਾਮਿਨ-ਭਰਪੂਰ ਫਾਈਬਰਯੁਕਤ ਬਦਲ।
  6. ਮੂੰਗੀ ਦਾਲ ਚਿੱਲਾ ਜਾਂ ਢੋਕਲਾ: ਉੱਚ ਪ੍ਰੋਟੀਨ, ਪਚਣ ਵਿੱਚ ਅਸਾਨ ਅਤੇ ਊਰਜਾ ਦੇਣ ਵਾਲਾ।
  7. ਪੁੰਗਰਿਆ ਅਨਾਜ ਸਲਾਦ: ਵਿਟਾਮਿਨ, ਆਇਰਨ ਅਤੇ ਪ੍ਰੋਟੀਨ ਦਾ ਕੁਦਰਤੀ ਸਰੋਤ।
  8. ਸਬਜ਼ੀ ਦਲੀਆ/ਪੋਹਾ ਕਟਲੇਟ (ਘੱਟ ਤੇਲ ਵਿੱਚ): ਬੱਚਿਆਂ ਅਤੇ ਵੱਡਿਆਂ ਦੋਵਾਂ ਲਈ ਪੌਸ਼ਟਿਕ ਅਤੇ ਸੁਆਦੀ।

ਇਸ ਤੋਂ ਇਲਾਵਾ ਸਵੇਰੇ ਨਿੰਬੂ ਪਾਣੀ, ਕੋਸਾ ਪਾਣੀ ਜਾਂ ਹਰਬਲ ਚਾਹ ਦੇ ਨਾਲ ਦਿਨ ਦੀ ਸ਼ੁਰੂਆਤ ਕਰਨ ਨਾਲ ਸਰੀਰ ਡੀਟੌਕਸ ਹੁੰਦਾ ਹੈ ਅਤੇ ਪਾਚਨ ਤੰਤਰ ਸਰਗਰਮ ਹੋ ਜਾਂਦਾ ਹੈ। ਨਿਯਮਿਤ ਅਤੇ ਸੰਤੁਲਿਤ ਨਾਸ਼ਤਾ ਤੁਹਾਨੂੰ ਬਿਮਾਰੀਆਂ ਤੋਂ ਦੂਰ ਰੱਖਦਾ ਹੈ, ਸਰੀਰ ਵਿੱਚ ਖਣਿੱਜ ਅਤੇ ਵਿਟਾਮਿਨ ਦੀ ਕਮੀ ਨਹੀਂ ਹੋਣ ਦਿੰਦਾ ਅਤੇ ਇਮਿਊਨਿਟੀ ਨੂੰ ਵੀ ਮਜ਼ਬੂਤ ਬਣਾਉਂਦਾ ਹੈ। ਇਸ ਲਈ ਸਵੇਰ ਦੀ ਸ਼ੁਰੂਆਤ ਕਦੇ ਖਾਲੀ ਪੇਟ ਨਾ ਕਰੋ। ਜੇ ਤੁਸੀਂ ਆਪਣੇ ਦਿਨ ਨੂੰ ਊਰਜਾਵਾਨ, ਮਨ ਨੂੰ ਸ਼ਾਂਤ ਅਤੇ ਸਰੀਰ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ, ਤਾਂ ਸ਼ਾਕਾਹਾਰੀ ਪੌਸ਼ਟਿਕ ਨਾਸ਼ਤੇ ਨੂੰ ਆਪਣੀ ਆਦਤ ਬਣਾ ਲਓ। ਹੈਲਦੀ ਨਾਸ਼ਤਾ, ਖੁਸ਼ਹਾਲ ਜੀਵਨ ਦੀ ਪਹਿਲੀ ਪੌੜੀ ਹੈ।