
Electricity Bill: ਸ੍ਰੀ ਮੁਕਤਸਰ ਸਾਹਿਬ। ਪੰਜਾਬ ਵਿੱਚ ਭਾਵੇਂ ਬਿਜਲੀ ਮੁਫ਼ਤ ਹੈ। 300 ਯੂਨਿਟ ਮਹੀਨਾਵਾਰ ਬਿਜਲੀ ਮੁਫ਼ਤ ਦੇ ਹਿਸਾਬ ਨਾਲ ਪੂਰੇ ਸਾਈਕਲ ਦੌਰਾਨ 600 ਯੂਨਿਟ ਮਾਫ਼ ਹੋ ਜਾਂਦੀ ਹੈ। ਇਸ ਦੌਰਾਨ ਵੀ ਬਹੁਤੇ ਲੋਕ ਹਨ ਜਿਨ੍ਹਾਂ ਦਾ ਬਿਜਲੀ ਬਿੱਲ ਆਉਂਦਾ ਹੈ ਤੇ ਉਨ੍ਹਾਂ ਨੇ ਉਹ ਬਿੱਲ ਭਰਿਆ ਨਹੀਂ। ਹੁਣ ਬਕਾਇਆ ਬਿਜਲੀ ਬਿੱਲ ਦੇ ਖਪਤਕਾਰਾਂ ਪ੍ਰਤੀ ਪਾਵਰਕਾਮ ਸਖ਼ਤ ਦਿਖਾਈ ਦੇ ਰਿਹਾ ਹੈ।
Read Also : ਪੀਆਰਟੀਸੀ ਦੀਆਂ ਸੜਕਾਂ ’ਤੇ ਦੌੜ ਰਹੀਆਂ ਕੰਡਮ ਬੱਸਾਂ, ਲੋਕਾਂ ਦੀ ਜਾਨ ਦਾ ਖ਼ੌਅ ਬਣੀਆਂ
ਪੀ. ਐੱਸ. ਪੀ. ਸੀ. ਐੱਲ. ਸਿਟੀ ਸਬ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ ਨੇ ਆਪਣੇ ਸਾਰੇ ਖਪਤਕਾਰਾਂ ਨੂੰ ਸੂਚਿਤ ਕੀਤਾ ਹੈ ਕਿ ਤੁਹਾਡੇ ਵੱਲ ਬਿਜਲੀ ਦਾ ਜਿਨ੍ਹਾਂ ਵੀ ਬਿੱਲ ਬਕਾਇਆ ਖੜਾ ਹੈ ਉਹ ਜਲਦ ਤੋਂ ਜਲਦ ਸਬੰਧਿਤ ਦਫਤਰ ਦੇ ਕੈਸ਼ ਕਾਉਂਟਰ ਜਾਂ ਆਨਲਾਈਨ ਸਮੇਂ ਸਿਰ ਜਮਾਂ ਕਰਵਾਇਆ ਜਾਵੇ ਨਹੀਂ ਤਾਂ ਪਾਵਰਕਾਮ ਦੀਆਂ ਹਦਾਇਤਾਂ ਅਨੁਸਾਰ ਮੀਟਰ ਕੁਨੈਕਸ਼ਨ ਕੱਟਣ ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਜਿਸ ਦੀ ਨਿਰੋਲ ਜਿੰਮੇਵਾਰੀ ਸਬੰਧਿਤ ਖਪਤਕਾਰ ਦੀ ਹੋਵੇਗੀ। Electricity Bill













