
ਸਰਕਾਰ ਵੱਲੋਂ ਪਿੰਡ ਪੱਧਰ ’ਤੇ ਲੋਕਾਂ ਦੇ ਭਲੇ ਲਈ ਵਿੱਤੀ ਸਹਾਇਤਾ ਪਹੁੰਚ ਰਹੀ ਹੈ : ਹਡਾਣਾ
Punjab Government Relief: (ਰਾਮ ਸਰੂਪ ਪੰਜੋਲਾ) ਸਨੌਰ। ਹਲਕਾ ਸਨੌਰ ਦੇ ਹੜ੍ਹ ਕਾਰਨ ਪ੍ਰਭਾਵਿਤ ਪਰਿਵਾਰਾਂ ਨੂੰ ਵੱਡੀ ਰਾਹਤ ਦਿੰਦਿਆਂ ਪੀ.ਆਰ.ਟੀ.ਸੀ. ਦੇ ਚੇਅਰਮੈਨ ਅਤੇ ਹਲਕਾ ਇੰਚਾਰਜ ਸਨੌਰ ਰਣਜੋਧ ਸਿੰਘ ਹਡਾਣਾ ਵੱਲੋਂ 4 ਪਿੰਡਾਂ ਦੇ ਕੁੱਲ 467 ਲਾਭਪਾਤਰੀਆਂ ਨੂੰ 2,83,05,125 ਰੁਪਏ ਦੀ ਮੁਆਵਜ਼ਾ ਰਾਸ਼ੀ ਦੇ ਦਸਤਾਵੇਜ ਵੰਡੇ ਗਏ।
ਇਹ ਦਸਤਾਵੇਜ ਦੂਧਨਸਾਧਾਂ ਸਬ-ਤਹਿਸੀਲ ਕੰਪਲੈਕਸ ਵਿਖੇ ਕਰਵਾਏ ਸਾਦੇ ਸਮਾਰੋਹ ਰਾਹੀਂ ਤਕਸੀਮ ਕੀਤੇ ਗਏ। ਇਸ ਮੌਕੇ ਚੇਅਰਮੈਨ ਹਡਾਣਾ ਦੇ ਨਾਲ ਜਗਤਾਰ ਸਿੰਘ ਨਾਇਬ ਤਹਿਸੀਲਦਾਰ ਅਤੇ ਦੁਧਨ ਸਾਧਾ ਦੇ ਸਮੂਹ ਪਟਵਾਰੀਆਂ ਤੋਂ ਇਲਾਵਾ ਸਨੌਰ ਨਗਰ ਕੌਂਸਲ ਦੇ ਪ੍ਰਧਾਨ ਪ੍ਰਦੀਪ ਜੋਸ਼ਨ, ਬਲਦੇਵ ਸਿੰਘ ਦੇਵੀਗੜ੍ਹ ਚੇਅਰਮੈਨ ਮਾਰਕਿਟ ਕਮੇਟੀ ਦੁਧਨ ਸਾਧਾ ਅਤੇ ਹੋਰ ਆਪ ਆਗੂ ਵੀ ਮੌਜੂਦ ਸਨ। ਸਮਾਰੋਹ ਦੌਰਾਨ ਚੇਅਰਮੈਨ ਨੇ ਹੜ੍ਹ ਪੀੜਤ ਕਿਸਾਨਾਂ ਨੂੰ ਭਰੋਸਾ ਦਿਵਾਇਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਪੇਂਡੂ ਖੇਤਰਾਂ ਦੇ ਕਿਸਾਨਾਂ ਦੇ ਹੱਕਾਂ ਦੀ ਰੱਖਿਆ ਅਤੇ ਆਰਥਿਕ ਸਥਿਤੀ ਮਜਬੂਤ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ।
ਉਨ੍ਹਾਂ ਦੱਸਿਆ ਕਿ ਟਾਂਗਰੀ ਅਤੇ ਮਾਰਕੰਡੇ ਦਰਿਆ ਦੇ ਪਾਣੀ ਨੇ ਹਲਕੇ ਵਿੱਚ ਵੱਡਾ ਨੁਕਸਾਨ ਕੀਤਾ ਹੈ, ਜਿਸ ਨਾਲ ਕਈ ਕਿਸਾਨਾਂ ਦੀ ਫਸਲ ਬਰਬਾਦ ਹੋ ਗਈ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਕੇਸਾਂ ਦੀ ਪਾਰਦਰਸਤਾ ਨਾਲ ਜਾਂਚ ਕੀਤੀ ਗਈ, ਜਿਸ ਤੋਂ ਬਾਅਦ ਯੋਗ ਕਿਸਾਨਾਂ ਦੇ ਕੇਸ ਮਨਜੂਰ ਹੋਏ ਅਤੇ ਉਨ੍ਹਾਂ ਦੇ ਖਾਤਿਆਂ ਵਿੱਚ ਮੁਆਵਜਾ ਜਮ੍ਹਾਂ ਕਰ ਦਿੱਤਾ ਗਿਆ ਹੈ। ਕੁਦਰਤੀ ਕਰੋਪੀ ਨਾਲ ਹੋਏ ਨੁਕਸਾਨ ਦੀ ਪੂਰੀ ਪੂਰਤੀ ਤਾਂ ਕੋਈ ਨਹੀ ਕਰ ਸਕਦਾ, ਫੇਰ ਵੀ ਪੰਜਾਬ ਸਰਕਾਰ ਵੱਲੋਂ ਪ੍ਰਭਾਵਿਤ ਕਿਸਾਨਾਂ ਲਈ ਰਾਸ਼ੀ ਜਾਰੀ ਕੀਤੀ ਗਈ ਹੈ, ਤਾਂ ਜੋ ਹੜ੍ਹ ਪੀੜਤ ਪਰਿਵਾਰਾਂ ਲਈ ਇਹ ਰਾਸ਼ੀ ਕੁਝ ਸਹਾਰਾ ਸਾਬਤ ਹੋਵੇਗੀ, ਜਿਸ ਨਾਲ ਉਹ ਆਪਣੀ ਆਉਣ ਵਾਲੀ ਫਸਲ ਦੀ ਤਿਆਰੀ ਮੁੜ ਸ਼ੁਰੂ ਕਰ ਸਕਣਗੇ। Punjab Government Relief
ਇਹ ਵੀ ਪੜ੍ਹੋ: Punjab Farmers: ਕਿਸਾਨ ਦਾ ਸੁਆਲ: ਸੇਮ ਵਾਲੀਆਂ ਜ਼ਮੀਨਾਂ ’ਚੋਂ ਝੋਨੇ ਦੀ ਵਾਢੀ ਤੋਂ ਬਾਅਦ ਕਿਸਾਨ ਗੱਠਾਂ ਕਿਵੇਂ ਬਣਾਉਣ,…
ਅੰਕੜਿਆਂ ਅਨੁਸਾਰ, ਚਾਰ ਪਿੰਡਾਂ ਦੇ ਕੁੱਲ 467 ਲਾਭਪਾਤਰੀਆਂ ਨੂੰ ਵਿੱਤੀ ਸਹਾਇਤਾ ਜਾਰੀ ਕੀਤੀ ਗਈ ਹੈ, ਜਿਸ ਦੀ ਕੁੱਲ ਰਕਮ 2,83,05,125 ਬਣਦੀ ਹੈ। ਇਨ੍ਹਾਂ ਵਿੱਚ ਬੁੱਧਮੋਰ ਪਿੰਡ ਦੇ 293 ਲਾਭਪਾਤਰੀਆਂ ਨੂੰ 1,88,83,375, ਹਰੀਗੜ੍ਹ ਪਿੰਡ ਵਿੱਚ 65 ਲਾਭਪਾਤਰੀਆਂ ਨੂੰ 42,79,250, ਮੈਹਮਦਪੁਰ ਰੁੜਕੀ ਵਿੱਚ 98 ਲੋਕਾਂ ਨੂੰ 45,77,500 ਦੀ ਸਹਾਇਤਾ ਮਿਲੀ ਹੈ, ਜਦਕਿ ਜੋਧਪੁਰ ਪਿੰਡ ਵਿੱਚ 11 ਲਾਭਪਾਤਰੀਆਂ ਨੂੰ 5,65,000 ਦੀ ਮਨਜੂਰਸੁਦਾ ਰਕਮ ਵੰਡ ਵਿਚੋਂ ਮਿਲੀ ਹੈ। ਇਹ ਅੰਕੜੇ ਦਰਸਾਉਂਦੇ ਹਨ ਕਿ ਸਰਕਾਰ ਵੱਲੋਂ ਪਿੰਡ ਪੱਧਰ ’ਤੇ ਲੋਕਾਂ ਦੇ ਭਲੇ ਲਈ ਵਿੱਤੀ ਸਹਾਇਤਾ ਪਹੁੰਚ ਰਹੀ ਹੈ, ਤਾਂ ਜੋ ਹੱਕਦਾਰ ਪਰਿਵਾਰਾਂ ਨੂੰ ਰਾਹਤ ਮਿਲੇ ਅਤੇ ਉਨ੍ਹਾਂ ਦੇ ਜੀਵਨ ਸਤਰ ਵਿੱਚ ਸੁਧਾਰ ਆ ਸਕੇ।ਚੇਅਰਮੈਨ ਹਡਾਣਾ ਨੇ ਕਿਹਾ ਕਿ ਇਹ ਮੱਦਦ ਕੇਵਲ ਆਰਥਿਕ ਸਹਾਇਤਾ ਨਹੀਂ, ਸਗੋਂ ਕਿਸਾਨਾਂ ਲਈ ਮਨੋਵਿਗਿਆਨਕ ਤੌਰ ’ਤੇ ਭਰੋਸੇ ਦੀ ਕਾਰਵਾਈ ਹੈ। ਉਨ੍ਹਾਂ ਕਿਸਾਨਾਂ ਨਾਲ ਸਰਕਾਰ ਵੱਲੋਂ ਚੱਲ ਰਹੀਆਂ ਯੋਜਨਾਵਾਂ ਤੇ ਖੇਤੀ ਨਾਲ ਸਬੰਧਤ ਮੁੱਦਿਆਂ ’ਤੇ ਵੀ ਵਿਚਾਰ-ਵਟਾਂਦਰਾ ਕੀਤਾ। Punjab Government Relief













