Fake Rain in Delhi: ਆਈਆਈਟੀ ਕਾਨ੍ਹਪੁਰ ਨੇ ਦਿੱਲੀ ’ਚ ਬਣੌਟੀ ਮੀਂਹ ਕੀਤਾ ਮੁਲਤਵੀ

Fake Rain in Delhi
Fake Rain in Delhi: ਆਈਆਈਟੀ ਕਾਨ੍ਹਪੁਰ ਨੇ ਦਿੱਲੀ ’ਚ ਬਣੌਟੀ ਮੀਂਹ ਕੀਤਾ ਮੁਲਤਵੀ

Fake Rain in Delhi: ਹਵਾ ਦੀ ਗੁਣਵੱਤਾ ਵਿੱਚ ਸੁਧਾਰ ਦੇ ਸੰਕੇਤ

  • 28 ਨੂੰ ਟੈਸਟ ਪੂਰੀ ਤਰ੍ਹਾਂ ਨਹੀਂ ਹੋਇਆ ਸੀ ਸਫਲ
  • ਕਲਾਊੁਡ ਸੀਡਿੰਗ ਘੱਟ ਨਮੀ ਦੀਆਂ ਸਥਿਤੀਆਂ ਵਿੱਚ ਵੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਪਾ ਸਕਦੀ ਹੈ ਯੋਗਦਾਨ

Fake Rain in Delhi: ਕਾਨ੍ਹਪੁਰ (ਏਜੰਸੀ)। ਆਈਆਈਟੀ ਕਾਨ੍ਹਪੁਰ ਨੇ ਬੱਦਲਾਂ ਵਿੱਚ ਨਮੀ ਦੀ ਘਾਟ ਦਾ ਹਵਾਲਾ ਦਿੰਦੇ ਹੋਏ ਬੁੱਧਵਾਰ ਨੂੰ ਦਿੱਲੀ ਲਈ ਨਿਰਧਾਰਤ ਆਪਣੀ ਬਣੌਟੀ ਮੀਂਹ ਪਾਉਣ (ਕਲਾਉੂੁਡ ਸੀਡਿੰਗ) ਨੂੰ ਰੱਦ ਕਰ ਦਿੱਤਾ। ਸੰਸਥਾ ਨੇ ਦੱਸਿਆ ਕਿ ਇਹ ਤਕਨੀਕ ਸਿਰਫ਼ ਉਦੋਂ ਹੀ ਕੰਮ ਕਰਦੀ ਹੈ ਜਦੋਂ ਵਾਯੂਮੰਡਲ ਵਿੱਚ ਨਮੀ ਦੀ ਸਹੀ ਮਾਤਰਾ ਮੌਜ਼ੂਦ ਹੁੰਦੀ ਹੈ।

28 ਅਕਤੂਬਰ ਨੂੰ ਕੀਤਾ ਗਿਆ ਟੈਸਟ ਪੂਰੀ ਤਰ੍ਹਾਂ ਸਫਲ ਨਹੀਂ ਹੋਇਆ, ਕਿਉਂਕਿ ਨਮੀ ਦਾ ਪੱਧਰ ਸਿਰਫ 15 ਤੋਂ 20 ਫੀਸਦੀ ਸੀ। ਇਸ ਦੇ ਨਤੀਜੇ ਵਜੋਂ ਮੀਂਹ ਨਹੀਂ ਪਿਆ। ਹਾਲਾਂਕਿ ਕੋਸ਼ਿਸ਼ ਵਿਅਰਥ ਨਹੀਂ ਗਈ। ਦਿੱਲੀ ਦੇ ਵੱਖ-ਵੱਖ ਹਿੱਸਿਆਂ ਵਿੱਚ ਸਥਾਪਤ ਨਿਗਰਾਨੀ ਸਟੇਸ਼ਨਾਂ ਨੇ ਹਵਾ ਦੇ ਕਣਾਂ ਅਤੇ ਨਮੀ ਦੇ ਪੱਧਰਾਂ ਵਿੱਚ ਲਗਾਤਾਰ ਬਦਲਾਅ ਦਰਜ ਕੀਤੇ। ਇਨ੍ਹਾਂ ਅੰਕੜਿਆਂ ਤੋਂ ਪਤਾ ਚੱਲਿਆ ਕਿ ਹਵਾ ਵਿੱਚ ਖਤਰਨਾਕ ਬਰੀਕ ਕਣਾਂ ਭਾਵ ਪੀਐੱਮ 2.5 ਅਤੇ ਪੀਐੱਮ 10 ਦੀ ਮਾਤਰਾ 6 ਤੋਂ 10 ਫੀਸਦੀ ਤੱਕ ਘੱਟ ਗਈ।

Read Also : ਮੁੱਖ ਮੰਤਰੀ ਮਾਨ ਨੇ ਲੁਧਿਆਣਾ ਆਰਟੀਓ ਦਫ਼ਤਰ ਨੂੰ ਜੜਿਆ ਤਾਲਾ

ਇਹ ਦਰਸਾਉਂਦਾ ਹੈ ਕਿ ਕਲਾਉੂਡ ਸੀਡਿੰਗ ਘੱਟ ਨਮੀ ਦੀਆਂ ਸਥਿਤੀਆਂ ਵਿੱਚ ਵੀ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਕਰਨ ਵਿੱਚ ਯੋਗਦਾਨ ਪਾ ਸਕਦੀ ਹੈ। ਆਈਆਈਟੀ ਕਾਨਪੁਰ ਦੇ ਵਿਗਿਆਨੀਆਂ ਦਾ ਮੰਨਣਾ ਹੈ ਕਿ ਇਹ ਨਤੀਜੇ ਭਵਿੱਖ ਦੀਆਂ ਯੋਜਨਾਵਾਂ ਨੂੰ ਮਜ਼ਬੂਤੀ ਦੇਣਗੇ। ਉਹ ਉਨ੍ਹਾਂ ਨੂੰ ਇਹ ਸਮਝਣ ਵਿੱਚ ਮੱਦਦ ਕਰਨਗੇ ਕਿ ਇਹ ਤਕਨਾਲੋਜੀ ਕਿਹੜੀਆਂ ਮੌਸਮੀ ਸਥਿਤੀਆਂ ਵਿੱਚ ਸਭ ਤੋਂ ਵੱਧ ਲਾਭਦਾਇਕ ਹੋ ਸਕਦੀ ਹੈ। ਅਜਿਹੇ ਤਜ਼ਰਬੇ ਭਵਿੱਖ ਵਿੱਚ ਇਸ ਤਕਨਾਲੋਜੀ ਦੇ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਦੀ ਨੀਂਹ ਰੱਖਦੇ ਹਨ।

Fake Rain in Delhi

ਸੰਸਥਾ ਨੇ ਸਪੱਸ਼ਟ ਕੀਤਾ ਕਿ ਉਹ ਇਸ ਖੋਜ ਨੂੰ ਪੂਰੀ ਵਿਗਿਆਨਕ ਇਮਾਨਦਾਰੀ ਅਤੇ ਅਨੁਸ਼ਾਸਨ ਨਾਲ ਅੱਗੇ ਵਧਾ ਰਹੀ ਹੈ। ਇਸਦਾ ਮੁੱਖ ਉਦੇਸ਼ ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਵਾਤਾਵਰਨ ਦੀਆਂ ਸਥਿਤੀਆਂ ਨੂੰ ਬਿਹਤਰ ਬਣਾਉਣਾ ਹੈ। ਕਲਾਉੂਡ ਸੀਡਿੰਗ ਇੱਕ ਅਜਿਹਾ ਤਰੀਕਾ ਹੈ, ਜਿਸ ਵਿੱਚ ਮੀਂਹ ਪਾਉਣ ਅਤੇ ਪ੍ਰਦੂਸ਼ਣ ਨੂੰ ਘਟਾਉਣ ਲਈ ਬੱਦਲਾਂ ਵਿੱਚ ਵਿਸ਼ੇਸ਼ ਰਸਾਇਣਾਂ ਦਾ ਛਿੜਕਾਅ ਕੀਤਾ ਜਾਂਦਾ ਹੈ। ਦਿੱਲੀ ਵਿੱਚ ਵਧ ਰਹੇ ਹਵਾ ਪ੍ਰਦੂਸ਼ਣ ਨੂੰ ਕੰਟਰੋਲ ਕਰਨ ਲਈ, ਸਰਕਾਰ ਨੇ ਆਈਆਈਟੀ ਕਾਨਪੁਰ ਨੂੰ ਇਹ ਜ਼ਿੰਮੇਵਾਰੀ ਸੌਂਪੀ ਹੈ। ਟੀਮ ਮੌਸਮ ਦੀ ਨਿਰੰਤਰ ਨਿਗਰਾਨੀ ਕਰ ਰਹੀ ਹੈ ਅਤੇ ਅਨੁਕੂਲ ਹਾਲਾਤ ਪੈਦਾ ਹੁੰਦੇ ਹੀ ਹੋਰ ਗਤੀਵਿਧੀਆਂ ਸ਼ੁਰੂ ਕਰੇਗੀ। ਇਹ ਯਤਨ ਦਿੱਲੀ ਦੀ ਹਵਾ ਨੂੰ ਸਾਫ਼ ਕਰਨ ਵੱਲ ਇੱਕ ਮਹੱਤਵਪੂਰਨ ਕਦਮ ਹੈ।