Name Calling Mobile Phone: ਮੋਬਾਇਲ ’ਚ ਕਾਲ ਆਉਣ ’ਤੇ ਨੰਬਰ ਦੇ ਨਾਲ ਦਿਸੇਗਾ ਨਾਂਅ, ਹੋਣ ਜਾ ਰਿਹੈ ਵੱਡਾ ਬਦਲਾਅ

Name Calling Mobile Phone
Name Calling Mobile Phone: ਮੋਬਾਇਲ ’ਚ ਕਾਲ ਆਉਣ ’ਤੇ ਨੰਬਰ ਦੇ ਨਾਲ ਦਿਸੇਗਾ ਨਾਂਅ, ਹੋਣ ਜਾ ਰਿਹੈ ਵੱਡਾ ਬਦਲਾਅ

Name Calling Mobile Phone: ਨਵੀਂ ਦਿੱਲੀ (ਏਜੰਸੀ)। ਕਾਲ ਕਰਨ ਵਾਲੇ ਦਾ ਨਾਂਅ ਹੁਣ ਉਨ੍ਹਾਂ ਦੇ ਨੰਬਰ ਦੇ ਨਾਲ ਮੋਬਾਇਲ ਜਾਂ ਫਿਕਸਡ-ਲਾਈਨ ਡਿਸਪਲੇਅ ’ਤੇ ਦਿਖਾਈ ਦੇਵੇਗਾ ਅਤੇ ਇਹ ਸਿਸਟਮ 31 ਮਾਰਚ, 2026 ਤੱਕ ਪੜਾਅਵਾਰ ਦੇਸ਼ ਭਰ ਵਿੱਚ ਲਾਗੂ ਕੀਤਾ ਜਾਵੇਗਾ। ਸਰਕਾਰੀ ਨਿਰਦੇਸ਼ਾਂ ’ਤੇ ਪਾਇਲਟ ਟੈਸਟਿੰਗ ਪੂਰੀ ਹੋ ਗਈ ਹੈ।

ਵੋਡਾਫੋਨ ਆਈਡੀਆ ਨੇ ਹਰਿਆਣਾ ਸਰਕਲ ਵਿੱਚ ਪਾਇਲਟ ਪੂਰਾ ਕਰ ਲਿਆ। ਦੂਰਸੰਚਾਰ ਸਕੱਤਰ ਨੀਰਜ ਮਿੱਤਲ ਨੇ ਬੁੱਧਵਾਰ ਨੂੰ ਇੱਥੇ ਇੱਕ ਸਮਾਗਮ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਇਸ ’ਤੇ ਹੋਰ ਕੰਮ ਇਸ ਸਾਲ ਦਸੰਬਰ ਤੱਕ ਸ਼ੁਰੂ ਹੋ ਜਾਵੇਗਾ।

Read Also : ਮੁੱਖ ਮੰਤਰੀ ਮਾਨ ਨੇ ਲੁਧਿਆਣਾ ਆਰਟੀਓ ਦਫ਼ਤਰ ਨੂੰ ਜੜਿਆ ਤਾਲਾ