ਖੇਡ ਜਗਤ ਤੋਂ ਬੁਰੀ ਖਬਰ, ਪਾਕਿਸਤਾਨੀ ਹਮਲੇ ’ਚ ਅਫਗਾਨਿਸਤਾਨ ਦੇ 3 ਖਿਡਾਰੀਆਂ ਦੀ ਮੌਤ, ਸੀਰੀਜ ਹੋਈ ਰੱਦ

Pakistan-Afghanistan War
Pakistan-Afghanistan War: ਖੇਡ ਜਗਤ ਤੋਂ ਬੁਰੀ ਖਬਰ, ਪਾਕਿਸਤਾਨੀ ਹਮਲੇ ’ਚ ਅਫਗਾਨਿਸਤਾਨ ਦੇ 3 ਖਿਡਾਰੀਆਂ ਦੀ ਮੌਤ, ਸੀਰੀਜ ਹੋਈ ਰੱਦ

Pakistan-Afghanistan War: ਪਾਕਿਸਤਾਨ ਤੇ ਅਫ਼ਗਾਨਿਸਤਾਨ ’ਚ ਚੱਲ ਰਹੇ ਤਣਾਅਪੂਰਨ ਮਾਹੌਲ ਦਰਮਿਆਨ ਇੱਕ ਬੁਰੀ ਖਬਰ ਸਾਹਮਣੇ ਆਈ ਹੈ। ਖੇਡ ਜਗਤ ਵਿੱਚ ਸੋਗ ਦੀ ਲਹਿਰ ਫੈਲਾਉਣ ਵਾਲੀ ਇਹ ਖਬਰ ਅਫ਼ਗਾਨਿਸਤਾਨ ਤੋਂ ਹੈ। ਭਾਰੀ ਗੋਲੀਬਾਰੀ ਅਤੇ ਬੰਬਾਰੀ ਕੀਤੇ ਤੋਂ ਬਾਅਦ ਪਾਕਿਸਤਾਨੀ ਹਮਲੇ ਵਿੱਚ ਤਿੰਨ ਅਫਗਾਨ ਕ੍ਰਿਕਟਰ ਦੇ ਮਾਰੇ ਜਾਣ ਦੀ ਸੂਚਨਾ ਮਿਲੀ ਹੈ। ਇਸ ਤੋਂ ਬਾਅਦ ਅਫਗਾਨਿਸਤਾਨ ਨੇ ਵੱਡਾ ਕਦਮ ਚੁੱਕਦੇ ਹੋਏ ਪਾਕਿਸਤਾਨੀ ਧਰਤੀ ’ਤੇ ਹੋਣ ਵਾਲੀ ਟਰਾਈ ਸੀਰੀਜ਼ ਤੋਂ ਆਪਣਾ ਨਾਂਅ ਵਾਪਸ ਲੈ ਲਿਆ ਅਤੇ ਪਾਕਿਸਤਾਨ ਨੂੰ ਵੱਡਾ ਝਟਕਾ ਦਿੱਤਾ।

ਇਸ ਤੋਂ ਬਾਅਦ 167 ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸਾਂਝੀ ਕਰਕੇ ਇਸ ਘਟਨਾ ’ਤੇ ਦੁੱਖ ਪ੍ਰਗਟ ਕੀਤਾ। ਇਹ ਦੁਖਦਾਈ ਘਟਨਾ ਪਕਤਿਕਾ ਸੂਬੇ ਦੇ ਉਰਗੁਨ ਜ਼ਿਲ੍ਹੇ ਵਿੱਚ ਵਾਪਰੀ, ਜਿੱਥੇ ਪਾਕਿਸਤਾਨੀ ਫੌਜਾਂ ਦੇ ਹਮਲੇ ਵਿੱਚ ਅਫਗਾਨ ਕ੍ਰਿਕਟਰ ਕਬੀਰ, ਸਿਬਗਤੁੱਲਾ ਅਤੇ ਹਾਰੂਨ ਸਮੇਤ ਅੱਠ ਲੋਕ ਮਾਰੇ ਗਏ ਅਤੇ ਸੱਤ ਹੋਰ ਜ਼ਖਮੀ ਹੋ ਗਏ।

ਸੂਤਰਾਂ ਮੁਤਾਬਕ ਮਿਲੀਆਂ ਰਿਪੋਰਟਾਂ ਅਨੁਸਾਰ ਉਕਤ ਖਿਡਾਰੀ ਪਕਤਿਕਾ ਦੀ ਰਾਜਧਾਨੀ ਸ਼ਰਾਨਾ ਵਿੱਚ ਇੱਕ ਦੋਸਤਾਨਾ ਮੈਚ ਖੇਡਣ ਗਏ ਸਨ। ਘਰ ਵਾਪਸ ਆਉਣ ਤੋਂ ਬਾਅਦ ਉਰਗੁਨ ਜ਼ਿਲ੍ਹੇ ਵਿੱਚ ਇੱਕ ਇਕੱਠ ਦੌਰਾਨ ਉਨ੍ਹਾਂ ’ਤੇ ਹਮਲਾ ਕੀਤਾ ਗਿਆ, ਜਿਸ ਦੌਰਾਨ ਉਹਨਾਂ ਦੀ ਮੌਤ ਹੋ ਗਈ। ਸੂਬੇ ਵਿੱਚ ਪਾਕਿਸਤਾਨੀ ਹਵਾਈ ਹਮਲਿਆਂ ਨੇ ਅਫਗਾਨ ਕ੍ਰਿਕਟ ਭਾਈਚਾਰੇ ਨੂੰ ਬਹੁਤ ਦੁਖੀ ਕੀਤਾ ਹੈ।