
Malerkotla News: ਜੱਦੀ ਪਿੰਡ ਹਰਦਾਖੇੜੀ (ਸਹਾਰਨਪੁਰ, ਯੂਪੀ) ਵਿਖੇ ਕੀਤਾ ਜਾਵੇਗਾ ਸਪੁਰਦ-ਏ-ਖ਼ਾਕ
Malerkotla News: ਮਾਲੇਰਕੋਟਲਾ (ਗੁਰਤੇਜ ਜੋਸ਼ੀ) ਪੰਜਾਬ ਦੇ ਸਾਬਕਾ ਡੀਜੀਪੀ ਮੁਹੰਮਦ ਮੁਸਤਫਾ ਅਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਮੈਡਮ ਰਜ਼ੀਆ ਸੁਲਤਾਨਾ ਦੇ ਪੁੱਤਰ ਆਕਿਲ ਅਖ਼ਤਰ ਉਮਰ ਕਰੀਬ (33) ਸਾਲ ਦਾ ਅੱਜ ਚੰਡੀਗੜ੍ਹ ਸਥਿਤ ਉਨ੍ਹਾਂ ਦੀ ਰਿਹਾਈਸ਼ ਵਿਖੇ ਅਚਾਨਕ ਦਿਹਾਂਤ ਹੋ ਗਿਆ ਹੈ, ਜੋ ਕਿ ਚਿਲਕਾਣਾ ਥਾਣਾ ਖੇਤਰ ਦੇ ਪਿੰਡ ਹਰਦਾਖੇੜੀ ਦੇ ਵਸਨੀਕ ਹਨ।
Razia Sultana’s son | Malerkotla News
ਆਕਿਲ ਅਖਤਰ ਦੇ ਦੋ ਬੱਚੇ ਹਨ ਜਿਨ੍ਹਾਂ ਦੀ ਉਮਰ ਲਗਭਗ 7 ਸਾਲ ਅਤੇ 6 ਸਾਲ ਹੈ। ਅੱਜ ਸ਼ੁੱਕਰਵਾਰ ਸ਼ਾਮ ਨੂੰ ਅਸਰ ਦੀ ਨਮਾਜ਼ ਤੋਂ ਤੁਰੰਤ ਬਾਅਦ, ਉਨ੍ਹਾਂ ਦੇ ਜੱਦੀ ਪਿੰਡ ਹਰਦਾਖੇੜੀ ਚਿਲਕਾਣਾ, ਜ਼ਿਲ੍ਹਾ ਸਹਾਰਨਪੁਰ ਦੇ ਕਬਰਸਤਾਨ ਵਿੱਚ ਜਨਾਜੇ ਦੀ ਨਮਾਜ਼ ਅਦਾ ਕੀਤੀ ਜਾਵੇਗੀ। ਨੌਜਵਾਨ ਦੀ ਅਚਾਨਕ ਮੌਤ ਦੀ ਖ਼ਬਰ ਸੁਣ ਕੇ ਉਸ ਦੇ ਜੱਦੀ ਪਿੰਡ ਹਰਦਾਖੇੜੀ ਇਲਾਕੇ ਅਤੇ ਮਾਲੇਰਕੋਟਲਾ ਵਿੱਚ ਸੋਗ ਦੀ ਲਹਿਰ ਦੌੜ ਗਈ। Former DGP Muhammad Mustafa
Read Also : ਟਰਾਈਡੈਂਟ ਗਰੁੱਪ ਦੇ ਚੇਅਰਮੈਨ ਪਦਮਸ਼੍ਰੀ Dr. Rajinder Gupta ਸਬੰਧੀ ਆਇਆ ਵੱਡਾ ਅਪਡੇਟ